HOME ਨਵਾਂਸ਼ਹਿਰ ਪੁਲਿਸ ਦੀ ਵੱਡੀ ਕਾਰਵਾਈ: 2 ਕਿੱਲੋ 12 ਗ੍ਰਾਮ ਹੈਰੋਇਨ ਅਤੇ ਦੇਸੀ...

ਨਵਾਂਸ਼ਹਿਰ ਪੁਲਿਸ ਦੀ ਵੱਡੀ ਕਾਰਵਾਈ: 2 ਕਿੱਲੋ 12 ਗ੍ਰਾਮ ਹੈਰੋਇਨ ਅਤੇ ਦੇਸੀ ਪਿਸਟਲ ਸਮੇਤ 4 ਦੋਸ਼ੀ ਕਾਬੂ

4
ਨਵਾਂਸ਼ਹਿਰ,   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ) : ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਕਪਤਾਨ ਪੁਲਿਸ ਤੁਸ਼ਾਰ ਗੁਪਤਾ ਆਈ.ਪੀ.ਐੱਸ. ਦੀਆਂ ਹਦਾਇਤਾਂ ਅਤੇ ਕਪਤਾਨ ਪੁਲਿਸ (ਜਾਂਚ) ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ. ਤੇ ਉਪ ਕਪਤਾਨ ਪੁਲਿਸ (ਜਾਂਚ) ਜਤਿੰਦਰ ਚੌਹਾਨ ਪੀ.ਪੀ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਤੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਨਵਾਂਸ਼ਹਿਰ ਪੁਲਿਸ ਨੂੰ ਦੋ ਵੱਖ-ਵੱਖ ਮਾਮਲਿਆਂ ਵਿੱਚ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਕੁੱਲ 4 ਦੋਸ਼ੀਆਂ ਨੂੰ ਕਾਬੂ ਕਰਕੇ 02 ਕਿੱਲੋ 12 ਗ੍ਰਾਮ ਹੈਰੋਇਨ, ਇੱਕ ਦੇਸੀ ਪਿਸਟਲ ਅਤੇ 04 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਪਹਿਲੇ ਮਾਮਲੇ ਵਿੱਚ ਸੀ.ਆਈ.ਏ. ਸਟਾਫ਼ ਨਵਾਂਸ਼ਹਿਰ ਦੀ ਪੁਲਿਸ ਪਾਰਟੀ ਨੇ ਮਿਤੀ 30 ਜੂਨ 2026 ਨੂੰ ਪੁਲ ਨਹਿਰ ਸੂਆ ਬਾਹੱਦ ਪਿੰਡ ਸਨਾਵਾ ਤੋਂ ਮੋਟਰਸਾਈਕਲ ਸਵਾਰ ਦੋ ਦੋਸ਼ੀਆਂ—ਸਨਪ੍ਰੀਤ ਸਿੰਘ ਉਰਫ਼ ਸੰਧੂ (ਪਿੰਡ ਬੜਵਾ, ਥਾਣਾ ਸਦਰ ਨਵਾਂਸ਼ਹਿਰ) ਅਤੇ ਅਰਮਾਨ ਸੁੰਢ ਉਰਫ਼ ਮਾਨੀ (ਪਿੰਡ ਸਲੋਹ, ਥਾਣਾ ਸਿਟੀ ਨਵਾਂਸ਼ਹਿਰ) ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਕਿੱਲੋ 12 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਸ ਸਬੰਧੀ ਥਾਣਾ ਸਦਰ ਨਵਾਂਸ਼ਹਿਰ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। – ਵਿਦੇਸ਼ੀ ਕਨੈਕਸ਼ਨ ਦਾ ਖੁਲਾਸਾ ਮੁਢਲੀ ਪੁੱਛਗਿੱਛ ਦੌਰਾਨ ਗ੍ਰਿਫ਼ਤਾਰ ਦੋਸ਼ੀਆਂ ਨੇ ਦੱਸਿਆ ਕਿ ਉਹ ਵਿਦੇਸ਼ ਬੈਠੇ ਆਪਣੇ ਪੁਰਾਣੇ ਵਾਕਫ਼ਕਾਰਾਂ—ਪ੍ਰਣਵ ਸਹਿਗਲ ਅਤੇ ਸਰਬਜੀਤ ਸਾਬੀਨਾਲ ‘ਸਿਗਨਲ ਐਪ’ ਰਾਹੀਂ ਸੰਪਰਕ ਵਿੱਚ ਸਨ। ਉਹ ਇਨ੍ਹਾਂ ਦੋਵਾਂ ਦੇ ਕਹਿਣ ‘ਤੇ ਹੀ ਦੱਸੀ ਹੋਈ ਜਗ੍ਹਾ ਤੋਂ ਹੈਰੋਇਨ ਚੁੱਕ ਕੇ ਲਿਆਉਂਦੇ ਸਨ ਅਤੇ ਅੱਗੇ ਉਨ੍ਹਾਂ ਵੱਲੋਂ ਭੇਜੇ ਬੰਦਿਆਂ ਨੂੰ ਸਪਲਾਈ ਕਰਦੇ ਸਨ। ਦੂਜੇ ਮਾਮਲੇ ਵਿੱਚ, ਸੀ.ਆਈ.ਏ. ਸਟਾਫ਼ ਦੀ ਪੁਲਿਸ ਪਾਰਟੀ ਨੇ ਮਿਤੀ 1 ਜੁਲਾਈ 2026 ਨੂੰ ਪਿੰਡ ਬਘੋਰਾ ਨਹਿਰ ਤੋਂ ਦੋ ਹੋਰ ਦੋਸ਼ੀਆਂ—ਮਨਦੀਪ ਕੁਮਾਰ ਉਰਫ਼ ਮਨੀ (ਪਿੰਡ ਸੜੋਆ, ਥਾਣਾ ਪੋਜੇਵਾਲ ) ਅਤੇ ਰੀਤਿਕ ਲੀਲ ਉਰਫ਼ ਅੱਡੀ (ਪਿੰਡ ਰੱਤੇਵਾਲ, ਥਾਣਾ ਕਾਠਗੜ੍ਹ)ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਰੱਖਿਆ ਇੱਕ ਦੇਸੀ ਪਿਸਟਲ 30 ਬੋਰ ਅਤੇ 4 ਜ਼ਿੰਦਾ ਰੌਂਦ (30 ਬੋਰ) ਬਰਾਮਦ ਕੀਤੇ। – ਮੁੱਖ ਸਾਜ਼ਿਸ਼ਕਰਤਾ ਪੁੱਛਗਿੱਛ ਵਿੱਚ ਸਾਹਮਣੇ ਆਇਆ ਕਿ ਇਨ੍ਹਾਂ ਦੋਵਾਂ ਦੋਸ਼ੀਆਂ ਨੂੰ ਵੀ ਵਾਰਦਾਤ ਕਰਨ ਲਈ ਪ੍ਰਣਵ ਸਹਿਗਲ ਅਤੇ ਸਰਬਜੀਤ ਸਾਬੀ ਨੇ ਹੀ ਭੇਜਿਆ ਸੀ। ਇਸ ਸਬੰਧੀ ਥਾਣਾ ਸਦਰ ਨਵਾਂਸ਼ਹਿਰ ਵਿਖੇ ਬੀਐਨਐਸ ਅਤੇ ਆਰਮਜ਼ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleFrom Somnath’s Plunder to ‘Chanda Chori’ in Ayodhya
Next articlePunjab Government Honors DMC Dr. Harpreet Singh and SMO Dr. Satwinderpal Singh with Prestigious State Award for Outstanding Contribution to Healthcare Services