*ਐੱਨ ਆਰ ਆਈ ਸਤਨਾਮ ਸਿੰਘ ਨੇ ਵਿਧਵਾ ਨਛੱਤਰ ਕੌਰ ਦੇ ਮਕਾਨ ਲਈ 20 ਹਜ਼ਾਰ ਰੁਪਏ ਦਿੱਤੇ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਕਰੀਬੀ ਪਿੰਡ ਵਿਰਕ ਵਿਖੇ ਗ੍ਰਾਮ ਪੰਚਾਇਤ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਮਾਜ ਸੇਵਕ ਗੁਰਮੇਲ ਸਿੰਘ (ਅਮਿਤ ਕੰਸਟ੍ਰਕਸ਼ਨ) ਵਲੋਂ ਇੱਕ ਨਵਾਂ ਟ੍ਰੈਕਟਰ ਗ੍ਰਾਮ ਪੰਚਾਇਤ ਵਿਰਕ ਨੂੰ ਭੇਂਟ ਕੀਤਾ ਗਿਆ। ਅੱਜ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਵਿਰਕ ਵੱਲੋਂ ਇਕੱਤਰ ਹੋ ਕੇ ਗੁਰਮੇਲ ਸਿੰਘ ਦਾ ਸਨਮਾਨ ਕਰਕੇ ਧੰਨਵਾਦ ਕੀਤਾ ਗਿਆ। ਇਸ ਮੌਕੇ ਐਨ ਆਰ ਆਈ ਵੀਰ ਸਤਨਾਮ ਸਿੰਘ ਵੱਲੋਂ ਵਿਧਵਾ ਔਰਤ ਨਛੱਤਰ ਕੌਰ ਦੇ ਮਕਾਨ ਬਣਾਉਣ ਲਈ 20000 ਰੁਪਏ ਅਤੇ ਬਲਵੀਰ ਰਾਮ ਪੁੱਤਰ ਦਰਸ਼ਨ ਰਾਮ ਦੇ ਇਲਾਜ ਲਈ 5000 ਰੁਪਏ ਭੇਂਟ ਕੀਤੇ । ਇਸ ਮੌਕੇ ਸਮਾਜ ਸੇਵਕ ਗੁਰਮੇਲ ਸਿੰਘ ਨੇ ਮੌਕੇ ‘ਤੇ ਹੀ ਨਛੱਤਰ ਕੌਰ ਦਾ ਪੂਰਾ ਮਕਾਨ ਤਿਆਰ ਕਰਕੇ ਦੇਣ ਦਾ ਵਾਅਦਾ ਕੀਤਾ ਅਤੇ ਪੜ੍ਹਾਈ ਵਿੱਚ ਅਵੱਲ ਰਹਿਣ ਵਾਲੀ ਲੜਕੀ ਕਵਿਤਾ ਪੁੱਤਰੀ ਬਲਵੀਰ ਰਾਮ ਨੂੰ ਨਵਾਂ ਮੋਬਾਈਲ ਫੋਨ ਅਤੇ 5000 ਰੁਪਏ ਨਕਦ ਇਨਾਮ ਦੇ ਕੇ ਉਸਦੀ ਹੌਂਸਲਾ ਅਫਜ਼ਾਈ ਕੀਤੀ। ਸਮੁੱਚੀ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਵੱਲੋਂ ਸਾਰੇ ਦਾਨੀ ਸੱਜਣਾਂ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





