ਬੰਗਾ, ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਖਾਦਾਂ ਦੀ ਮਿਆਰੀ ਤੇ ਨਿਰਵਿਘਨ ਸਪਲਾਈ ਦੀ ਬਚਨਵੱਧਤਾ ਹੇਠ ਖੇਤੀਬਾੜੀ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ ਤਹਿਤ ਡਾ ਲੇਖ ਰਾਜ ਮੁੱਖ ਖੇਤੀਬਾੜੀ ਅਫ਼ਸਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਟੀਮ ਵਲੋਂ ਬਲਾਕ ਬੰਗਾ ਅਧੀਨ ਪਿੰਡ ਕਟਾਰੀਆਂ,ਜੰਡਿਆਲਾ ਵਿੱਚ ਵੱਖ ਵੱਖ ਖਾਦ ਡੀਲਰਾਂ, ਸਹਿਕਾਰੀ ਸਭਾਵਾਂ ਅਤੇ ਪਲਾਈ ਵੁਡ ਫੈਕਟਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਖਾਦਾਂ ਨਾਲ ਸਬੰਧਿਤ ਰਿਕਾਰਡ, ਸਟਾਕ ਰਜਿਸਟਰ, ਬਿੱਲ ਬੁੱਕ ਸਟਾਕ ਬੋਰਡ ਅਤੇ ਪੀ ਓ ਐੱਸ ਮਸ਼ੀਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਨਾਲ਼ ਹੀ ਪਿੰਡ ਕਟਾਰੀਆ ਵਿਖੇ ਚੱਲ ਰਹੀ ਪਲਾਈ ਵੁਡ ਫੈਕਟਰੀ ਦੀ ਚੈਕਿੰਗ ਕੀਤੀ ਜਿੱਥੋਂ ਯੂਰੀਆ ਖਾਦ ਦੀ ਵਰਤੋਂ ਦਾ ਕੋਈ ਸੰਕੇਤ ਨਹੀਂ ਮਿਲਿਆ । ਇਸ ਮੌਕੇ ਤੇ ਡਾ ਲੇਖਰਾਜ ਵਲੋਂ ਦੱਸਿਆ ਕਿ ਕਿਸਾਨਾਂ ਯੂਰੀਆ ਖਾਦ ਸਬਸਿਡੀ ਤੇ ਮੁਹੱਈਆ ਕੀਤੀ ਜਾਂਦੀ ਇਸ ਲਈ ਗੈਰ ਖੇਤੀ ਕੰਮ ਲਈ ਯੂਰੀਆ ਖਾਦ ਦੀ ਵਰਤੋਂ ਕਰਨਾ ਕਾਨੂੰਨਨ ਅਪਰਾਧ ਹੈ। ਉਹਨਾਂ ਖਾਦ ਡੀਲਰਾਂ ਨੂੰ ਖਾਦਾਂ ਦੀ ਵਿਕਰੀ ਪੀ ਓ ਐੱਸ ਮਸ਼ੀਨਾਂ ਕਰਨ ਅਤੇ ਖਾਦਾਂ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨਾ ਕਰਨ ਲਈ ਸਖਤ ਹਦਾਇਤਾਂ ਜਾਰੀ ਕੀਤੀਆਂ । ਇਸ ਮੌਕੇ ਤੇ ਉਹਨਾਂ ਦੇ ਨਾਲ ਡਾ ਲਛਮਣ ਦਾਸ ਖੇਤੀਬਾੜੀ ਅਫਸਰ ਬੰਗਾ,ਡਾ ਵਿਜੇ ਮਹੇਸ਼ੀ ਏ ਡੀ ਓ ਇਨਫੋਰਸਮੈਂਟ,ਡਾ ਗੁਰਪ੍ਰੀਤ ਸਿੰਘ ਏ ਡੀ ਓ ਤਕਨੀਕੀ ਤੋਂ ਇਲਾਵਾ ਦਲੇਰ ਸਿੰਘ, ਸਕੱਤਰ ਕ੍ਰਿਸ਼ਨ ਕੁਮਾਰ ਕਟਾਰੀਆਂ,ਸਕੱਤਰ ਮਨਦੀਪ ਸਿੰਘ ਜੰਡਿਆਲਾ ਅਤੇ ਹੋਰ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





