ਵੱਡੀ ਗਿਣਤੀ ਚ ਔਰਤਾਂ ਨੇ ਕੀਤੀ ਸ਼ਿਰਕਤ
ਵੈਨਕੂਵਰ, (ਸਮਾਜ ਵੀਕਲੀ) (ਮਲਕੀਤ ਸਿੰਘ)– ਪੰਜਾਬ ਦੇ ਪੁਰਾਤਨ ਸੱਭਿਆਚਾਰ ਅਤੇ ਅਨਮੋਲ ਪੰਜਾਬੀ ਵਿਰਸੇ ਨੂੰ ਵਿਦੇਸ਼ਾਂ ਦੀ ਧਰਤੀ ਤੇ ਪ੍ਰਫੁੱਲਤ ਰੱਖਣ ਲਈ ਪੰਜਾਬੀ ਭਾਈਚਾਰੇ ਦੇ ਸਾਂਝੇ ਉਦਮ ਸਦਕਾ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸ਼ਹਿਰ ਸਰੀ ਦੇ ਪਾਇਲ ਬਿਜਨਸ ਸੈਂਟਰ ਚ ਸਥਿਤ ਰਾਇਲ ਕਿੰਗ ਪੈਲਸ ‘ਚ ‘ਤੀਆਂ ਦੀਆਂ ਰੌਣਕਾਂ’ ਮੇਲਾ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਉਮਰ ਦੇ ਵਰਗ ਦੀਆਂ ਔਰਤਾਂ ਨੇ ਵੱਡੀ ਗਿਣਤੀ ਚ ਸ਼ਿਰਕਤ ਕਰਕੇ ਖੂਬ ਮਨੋਰੰਜਨ ਕੀਤਾ ‘ਗਹਿਣਾ ਗੱਟਾ’ ਬਾਏ ਰਾਜ ਪੁਰੇਵਾਲ ਅਤੇ ‘ਸੀਰਤ ਜਿਉਲਰੀ’ ਵਾਲੇ ਕਿਰਨ ਬਰਾੜ ਅਨੁਸਾਰ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਨਿਰੰਤਰ ਚੱਲੇ ਇਸ ਮੇਲੇ ਚ ਪ੍ਰਸਿੱਧ ਪੰਜਾਬੀ ਭੰਗੜਾ ਗਰੁੱਪ ਅਨਮੋਲ ਰਤਨ ਦੀ ਟੀਮ ਤੋਂ ਇਲਾਵਾ ਹੋਰ
ਕਈ ਕਲਾਕਾਰਾਂ ਵੱਲੋਂ ਆਪਣੀਆਂ ਮਨਮੋਹਕ ਪੇਸ਼ਕਾਰੀਆਂ ਨਾਲ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕੀਤਾ ਗਿਆ ਇਸ ਮੇਲੇ ਚ ਸਟੇਜ ਦੇ ਮੂਹਰੇ ਸੈਂਕੜੇ ਔਰਤਾਂ ਅਤੇ ਮੁਟਿਆਰਾਂ ਵੱਲੋਂ ਪੰਜਾਬੀ ਵਿਰਸੇ ਨਾਲ ਸੰਬੰਧਿਤ ਪੁਰਾਣੀਆਂ ਅਤੇ ਨਵੀਆਂ ਬੋਲੀਆਂ ਪਾ ਕੇ ਘੰਟਿਆਂਬੱਧੀ ਲਗਾਤਾਰ ਸਮੂਹਿਕ ਤੌਰ ਤੇ ਗਿੱਧਾ ਪਾਉਣ ਕਾਰਨ ਬਣੇ ਮਨੋਰੰਜਕ ਮਾਹੌਲ ਨਾਲ ਪੰਜਾਬ ਦੇ ਵਿਆਹਾਂ ਅਤੇ ਪੇਂਡੂ ਖੇਤਰਾਂ ਚ ਸਾਉਣ – ਭਾਦੋਂ ‘ਚ ਲੱਗਦੀਆਂ ਤ੍ਰਿੰਝਣਾਂ ਵਰਗਾ ਦ੍ਰਿਸ ਸਿਰਜਿਆ ਮਹਿਸੂਸ ਹੋਇਆ ਇਸ ਮੌਕੇ ਤੇ ਪੇਂਡੂ ਵਿਰਸੇ ਨਾਲ ਸੰਬੰਧਿਤ ਵਸਤਾਂ ਸੂਟ, ਜੁੱਤੀਆਂ, ਲਹਿੰਗੇ, ਫੁਲਕਾਰੀਆਂ, ਵੰਗਾਂ,ਗਾਨੀਆਂ, ਝਾਂਜਰਾਂ,ਆਰਟੀਫਿਸ਼ਅਲ ਗਹਿਣੇ, ਪਰਾਂਦੀਆਂ ਉਥੇ ਘਰੇਲੂ ਵਰਤੋਂ ਚ ਆਉਣ ਵਾਲਾ ਹੋਰ ਸਜਾਵਟੀ ਸਮਾਨ ਨਾਲ ਸੰਬੰਧਿਤ ਤਕਰੀਬਨ ਦੋ ਦਰਜਨ ਲਗਾਈਆਂ ਗਈਆਂ ਆਰਜੀ ਸਟਾਲਾਂ ਤੋਂ ਵੱਡੀ ਗਿਣਤੀ ਚ ਪੰਜਾਬੀ ਔਰਤਾਂ ਖਰੀਦੋ ਫਰੋਖਤ ਕਰਦੀਆਂ ਨਜ਼ਰ ਆਈਆਂ ਇਸ ਮੌਕੇ ਤੇ ਪੁਰਾਤਨ ਸੁਆਣੀਆਂ ਵੱਲੋਂ ਵਰਤੇ ਜਾਂਦੇ ਚਰਖੇ, ਸੰਦੂਕੜੀਆਂ, ਮੰਜੀਆਂ, ਅਤੇ ਪੀੜੀਆਂ ਆਦਿ ਪੁਰਾਤਨ ਸਮਾਨ ਦੀ ਲਗਾਈ ਗਈ ਨਮਾਇਸ਼ ਵੀ ਵੇਖਣਯੋਗ ਸੀ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





