ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਤੇ ਆਸ ਪਾਸ ਦੇ ਪਿੰਡਾਂ ਵਿੱਚ ਆਏ ਦਿਨ ਲੁੱਟ ਖੋਹ ਤੇ ਚੋਰੀ ਦੀਆਂ ਵਾਰਦਾਤਾਂ ਸ਼ਰੇਆਮ ਹੋ ਰਹੀਆਂ ਹਨ। ਜਦਕਿ ਪੰਜਾਬ ਪੁਲਿਸ ਇਨਾਂ ਵਾਰਦਾਤਾਂ ਨੂੰ ਰੋਕਣ ਵਿੱਚ ਨਾਕਾਮ ਸਾਬਿਤ ਹੋਈ ਹੈ। ਬੀਤੇ ਦਿਨ ਦਿਹਾੜੇ ਵੀ ਅਣਪਛਾਤੇ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ ‘ਤੇ ਦੋ ਔਰਤਾਂ ਤੋਂ ਕੰਨਾਂ ਵਿੱਚ ਪਹਿਨੀਆਂ ਹੋਈਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਸੱਤਿਆ ਪਤਨੀ ਚਰਨਜੀਤ ਵਾਸੀ ਪਿੰਡ ਵਿਰਕ ਨੇ ਦੱਸਿਆ ਕਿ ਬੀਤੇ ਦਿਨ ਮੈਂ ਆਟੋ ਵਿੱਚ ਸਵਾਰ ਹੋ ਕੇ ਫਗਵਾੜਾ ਤੋਂ ਪਿੰਡ ਵਿਰਕ ਨੂੰ ਆ ਰਹੀ ਸੀ। ਆਟੋ ਵਿੱਚ ਪੰਜ ਹੋਰ ਸਵਾਰੀਆਂ ਵੀ ਸਵਾਰ ਸਨ। ਪਿੰਡ ਵਿਰਕ ਦੇ ਨੇੜੇ ਪਿੱਛੇ ਤੋਂ ਆ ਰਹੇ ਤਿੰਨ ਐਕਟਿਵਾ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਆਟੋ ਰੋਕ ਲਿਆ ਤੇ ਧਮਕੀਆਂ ਦਿੰਦੇ ਹੋਏ ਦਾਤਰਾਂ ਦੀ ਨੋਕ ਤੇ ਮੇਰੇ ਕੰਨਾਂ ਵਿੱਚ ਪਹਿਨੀਆਂ ਹੋਈਆਂ ਸੋਨੇ ਦੀਆਂ ਵਾਲੀਆਂ ਦਾ ਜੋੜਾ ਧੂਹ ਕੇ ਰਫ਼ੂ ਚੱਕਰ ਹੋ ਗਏ। ਇਸੇ ਤਰ੍ਹਾਂ ਪ੍ਰਭਜੋਤ ਕੌਰ ਨੇ ਦੱਸਿਆ ਕਿ ਬੀਤੇ ਦਿਨ ਮੈਂ ਆਪਣੀ ਸੱਸ ਸੁਰਿੰਦਰ ਕੌਰ ਉਰਫ ਰਾਣੋ ਪਤਨੀ ਪ੍ਰੇਮ ਚੰਦ ਨਾਲ ਆਪਣੀ ਐਕਟਿਵਾ ਸਕੂਟਰੀ ‘ਤੇ ਸਵਾਰ ਹੋ ਕੇ ਫਗਵਾੜਾ ਤੋਂ ਪਿੰਡ ਵਿਰਕ ਨੂੰ ਆ ਰਹੀਆਂ ਸਨ ਤਾਂ ਪਿੰਡ ਵਿਰਕ ਦੇ ਨੇੜੇ ਪਿੱਛੋਂ ਆ ਰਹੇ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਸਾਨੂੰ ਰੋਕ ਲਿਆ ਤੇ ਮੇਰੇ ਕੰਨਾਂ ਵਿੱਚ ਪਹਿਨੀ ਹੋਈ ਇੱਕ ਸੋਨੇ ਦੀ ਵਾਲੀ ਲੁੱਟ ਕੇ ਫ਼ਰਾਰ ਹੋ ਗਏ। ਉਨਾਂ ਮੰਗ ਕੀਤੀ ਹੈ ਕਿ ਇਲਾਕੇ ਵਿੱਚ ਰਾਤ ਦੇ ਨਾਲ ਨਾਲ ਦਿਨ ਦੇ ਸਮੇਂ ਵੀ ਪੁਲਿਸ ਗਸ਼ਤ ਵਧਾਈ ਜਾਵੇ। ਉਕਤ ਘਟਨਾਵਾਂ ਸਬੰਧੀ ਪੁਲਿਸ ਚੌਂਕੀ ਦੁਸਾਂਝ ਕਲਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly




