ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਕੁੜੀਆਂ ਨੂੰ ਮੈਂ ਇੱਕ ਹੀ ਗੱਲ ਸਮਝਾਉਣਾ ਚਾਹੁੰਦੀ ਹਾਂ ਕੇ ਜੇਕਰ ਤੁਸੀਂ ਲਗਜ਼ਰੀ ਜ਼ਿੰਦਗੀ ਜਿਉਣਾ ਚਾਹੁੰਦੀਆਂ ਤਾਂ ਬਿਨਾਂ ਸਮਾਂ ਦੇਖੇ ਮਿਹਨਤਾਂ ਕਰੋ l ਬੇਸ਼ਕ ਅੱਜਕਲ ਸਮਾਰਟ ਵਰਕ ਦਾ ਜ਼ਮਾਨਾ ਆ ਪਰ ਇੰਗਲੈਂਡ ਵਿਚ ਲੋਕ ਸਖ਼ਤ ਮਿਹਨਤ ਨੂੰ ਹੀ ਤਵੱਜੋ ਦਿੰਦੇ ਹਨ l ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕੇ ਤੁਸੀਂ ਇੱਕ ਅਮੀਰ ਪਿਓ ਦੀਆਂ ਧੀਆਂ ਹੋ ਜਾ ਕਿਸੇ ਅਮੀਰ ਨੌਜਵਾਨ ਦੀਆਂ ਘਰਵਾਲੀਆਂ l ਫ਼ਰਕ ਇਸ ਗੱਲ ਨਾਲ ਪੈਂਦਾ ਕੇ ਤੁਸੀਂ ਖ਼ੁਦ ਆਰਥਿਕ ਪੱਖੋਂ ਕਿੰਨੀਆਂ ਕੁ ਮਜ਼ਬੂਤ ਹੋ,,,ਕਿਉਕਿ ਜਦੋ ਤੁਸੀਂ ਆਪਣੇ ਆਪ ਚ ਆਰਥਿਕ ਪੱਖੋਂ ਮਜ਼ਬੂਤ ਹਾਊਗੀਆਂ ਤਦ ਹੀ ਤੁਸੀਂ ਆਪਣੇ ਫ਼ੈਸਲੇ ਆਪ ਖ਼ੁਦ ਕਰ ਸਕਣ ਦੇ ਸਮਰੱਥ ਹਾਊਗੀਆਂl ਜਦੋ ਕੋਈ ਔਰਤ ਪੈਸੇ ਧੇਲੇ ਪੱਖੋਂ ਮਜ਼ਬੂਤ ਹੁੰਦੀ ਹੈ ਤਾਂ ਇਕੱਲਾ ਪਰਿਵਾਰ ਵਿਚ ਹੀ ਨਹੀਂ ਸਗੋਂ ਸਮਾਜ ਵਿਚ ਵੀ ਉਸਦਾ ਆਤਮ ਸਨਮਾਨ ਵੱਧਦਾ ਹੈ ਤੇ ਸਮਾਨਤਾ ਨੂੰ ਵੀ ਪ੍ਰੋਤਸਾਹਨ ਮਿਲਦਾ ਹੈ l ਇਸ ਨਾਲ ਸਮਾਜਿਕ ਸ਼ੋਸ਼ਣ ਦਾ ਡਟ ਕੇ ਮੁਕਾਬਲਾ ਕਰ ਸਕਦੀਆਂ ਹਨ l ਇਸਦੇ ਨਾਲ ਹੀ ਜਦੋ ਮਹਿਲਾਵਾਂ ਰੋਜ਼ਗਾਰ, ਕਾਰੋਬਾਰ ,ਉਦਯੋਗਾਂ ਵਿਚ ਹਿੱਸਾ ਲੈਂਦੀਆਂ ਹਨ ਤਾਂ ਦੇਸ਼ ਦੀ ਆਰਥਿਕਤਾ ਮਜ਼ਬੂਤ ਹੁੰਦੀ ਹੈ l ਇਸ ਲਈ ਜੇਕਰ ਸਮਾਜ ਚ ਇੱਜਤ ਤੇ ਆਤਮ ਸਨਮਾਨ ਨਾਲ ਜਿਉਣਾ ਚਾਹੁੰਦੀਆਂ ਹੋ ਤਾਂ ਤੁਹਾਡਾ ਪੜ੍ਹਿਆ ਲਿਖਿਆ ਹੋਣਾ ਤੇ ਆਰਥਿਕ ਪੱਖੋਂ ਮਜ਼ਬੂਤ ਹੋਣਾ ਬੇਹੱਦ ਜਰੂਰੀ ਹੈ ਇਸਦੇ ਨਾਲ ਹੀ ਤੁਹਾਨੂੰ ਸਹੀ ਮਾਇਨੇ ਚ ਆਜ਼ਾਦੀ ਦੇ ਅਰਥ ਸਮਝ ਆਉਣੇ ਸ਼ੁਰੂ ਹੋ ਜਾਣਗੇ ਤੇ ਤੁਹਾਡਾ ਜੀਵਨ ਵਿਕਾਸ ਦੀ ਗਤੀ ਵੱਲ ਵਧੇਗਾ
ਪ੍ਰਿਆ ਅੰਬੇਦਕਰ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





