ਮੈਡੀਕਲ ਕੈਂਪ ਲਗਾਉਣੇ ਮਨੁੱਖਤਾ ਦੀ ਸੱਚੀ ਸੇਵਾ-ਵਿਧਾਇਕ ਡਾ.ਸੁੱਖੀ
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ):-“ਲੋਕ ਭਲਾਈ ਕਾਰਜ ਅਤੇ ਫਰੀ ਮੈਡੀਕਲ ਕੈਂਪ ਲਗਾਉਣੇ ਮਨੁੱਖਤਾ ਦੀ ਸੱਚੀ ਸੇਵਾ ਹੈ”। ਇਹ ਸ਼ਬਦ ਵਿਧਾਇਕ ਡਾ. ਸੁੱਖਵਿੰਦਰ ਕੁਮਾਰ ਸੁੱਖੀ ਨੇ ਪਿੰਡ ਸੂੰਢ ਵਿਖੇ ਸਵ: ਅਰਪਨਦੀਪ ਦੇ 21ਵੇਂ ਜਨਮ ਦਿਨ ‘ਤੇ ਅਰਪਨਦੀਪ ਐਜਕੇਸ਼ਨ ਐਂਡ ਇਨਵਾਇਰਮੈਂਟ ਕੇਅਰ ਸੋਸਾਇਟੀ (ਰਜਿ:) ਵਲੋਂ ਲਗਾਏ ਕੈਂਪ ਮੌਕੇ ਆਖੇ । ਉਨ੍ਹਾ ਕਿਹਾ ਵਧੀਆ ਗੱਲ ਹੈ ਕਿ ਇੱਕ ਛੱਤ ਹੇਠ ਡਾਕਟਰਾਂ ਨੇ ਸੇਵਾਵਾਂ ਨਿਭਾਈਆ ਹਨ। ਇਸ ਉਪਰੰਤ ਉਕਤ ਸੁਸਾਇਟੀ ਵਲੋਂ ਵਿਧਾਇਕ ਡਾ. ਸੁੱਖੀ,ਜਿਲ੍ਹਾ ਪ੍ਰੀਸ਼ਦ ਸੋਹਣ ਲਾਲ ਢੰਡਾ, ਸੰਗਠਨ ਇੰਚਾਰਜ ਪਵਨਜੀਤ ਸਿੰਘ ਸਿੱਧੂ, ਵੱਖ ਵੱਖ ਵਿਭਾਗਾ ਦੇ ਡਾਕਟਰਾਂ, ਪਿੰਡਾ ਦੇ ਸਰਪੰਚਾਂ ਤੇ ਪ੍ਰਮੁੱਖ ਸ਼ਖਸ਼ੀਅਤਾ ਦਾ ਸਨਮਾਨ ਕੀਤਾ ਗਿਆ । ਜਿਕਰਯੋਗ ਹੈ ਕਿ ਉਕਤ ਕੈਂਪ ਵਿਚ ਮੁਫ਼ਤ ਮੈਡੀਕਲ ਚੈੱਕਅੱਪ, ਖੂਨਦਾਨ ਕੈਂਪ, ਦਿਲ ਦੇ ਰੋਗਾਂ ਦੇ ਮਾਹਰ ਡਾ ਸੰਜੀਵ ਸਰੋਆ ਫਗਵਾੜਾ, ਔਰਤਾਂ ਦੇ ਰੋਗਾਂ ਦੇ ਮਾਹਰ ਡਾ ਚਾਂਦਨੀ ਬੱਗਾ ਫਗਵਾੜਾ, ਦੰਦਾਂ ਦੇ ਮਾਹਰ ਡਾ ਰੇਨੁਕਾ ਦੁੱਗਲ ਫਗਵਾੜਾ, ਅੱਖਾਂ ਦੇ ਮਾਹਰ ਡਾਕਟਰ ਮੁਕੇਸ਼ ਕੁਮਾਰ ਉਪਾਧਿਆਏ, ਸਕੈਨ ਦੇ ਮਾਹਰ ਡਾ ਜਗਜੀਤ ਸਿੰਘ ਫਗਵਾੜਾ, ਡਾ ਅਨਿਲ ਭਾਰਦਵਾਜ ਅਤੇ ਲੈਬ ਟੈਸਟਾਂ ਦੇ ਮਾਹਰ ਡਾ ਸੁਖਜਿੰਦਰ ਸਿੰਘ ਸੰਧੂ, ਸੰਧੂ ਕਲੀਨਿਕਲ ਲੈਬ ਸੰਧਵਾਂ ਆਦਿ ਨੇ ਚੈੱਕ ਅੱਪ ਕੀਤਾ ਤੇ ਜਰੂਰਤਮੰਦ ਮਰੀਜਾ ਨੂੰ ਮੁਫਤ ਦਵਾਈਆਂ ਦਿੱਤੀਆ। ਸੁਸਾਇਟੀ ਦੇ ਪ੍ਰਧਾਨ ਮਾਸਟਰ ਹੇਮ ਰਾਜ ਸੂੰਢ ਅਤੇ ਡਾ. ਸੁਖਜਿੰਦਰ ਸਿੰਘ ਸੰਧੂ ਨੇ ਜਿਥੇ ਸਾਰੇ ਡਾਕਟਰਾਂ ਦਾ ਧੰਨਵਾਦ ਕੀਤਾ ਉਥੇ ਕੈਂਪ ਵਿੱਚ ਆਏ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਮਾ ਕੁਲਵਿੰਦਰ ਕਾਹਮਾ, ਸ੍ਰੀਮਤੀ ਨਰੇਸ਼ ਰਾਣੀ, ਡਾ. ਰਵਿੰਦਿਰ ਕੁਮਾਰ, ਡਾ ਨਵਕਾਂਤ ਭਰੋਮਜਾਰਾ, ਸਤਪਾਲ ਸੂੰਢ, ਡਾ.ਜਗਨਨਾਥ ਸਰਪੰਚ ਸੰਧਵਾਂ, ਕੁਲਦੀਪ ਕੌਰ ਸਰਪੰਚ ਸੂੰਢ, ਕੁਲਵਿੰਦਰ ਕੌਰ ਸਰਪੰਚ ਮਕਸੂਦਪੁਰ, ਦਰਸ਼ਨ ਕੌਰ ਸਰਪੰਚ ਗਦਾਣੀ, ਰਿਟਾ: ਲੈਕ ਗੁਰਪ੍ਰੀਤ ਕੌਰ, ਆਸ਼ੀਸ਼ ਕੁਮਾਰ, ਗੁਰਸ਼ਾਨ ਸਿੰਘ, ਰਾਜ ਕੁਮਾਰ, ਰਿਟਾ. ਸੁਪਰਡੈਂਟ ਪ੍ਰੇਮ ਕੌਰ, ਡਾ.ਗੁਰਮੁੱਖ ਬਹਿਰਾਮ, ਵਿਜੇ ਨਾਗਪਾਲ, ਸੱਤਪਾਲ ਗਦਾਣੀ, ਸੁਰਿੰਦਰ ਪਾਲ ਆਦਿ ਵੀ ਹਾਜਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





