HOME ਪੰਜਾਬ ਸਰਕਾਰ ਰਾਖਵਾਂਕਰਨ ਦੀ ਕਰ ਰਹੀ ਹੈ ਅੰਨ੍ਹੇਵਾਹ ਲੁੱਟ– ਐਸਸੀ/ ਬੀਸੀ ਅਧਿਆਪਕ...

ਪੰਜਾਬ ਸਰਕਾਰ ਰਾਖਵਾਂਕਰਨ ਦੀ ਕਰ ਰਹੀ ਹੈ ਅੰਨ੍ਹੇਵਾਹ ਲੁੱਟ– ਐਸਸੀ/ ਬੀਸੀ ਅਧਿਆਪਕ ਯੂਨੀਅਨ ਪੰਜਾਬ

5
—-ਭਲਾਈ ਮੰਤਰੀ ਸੌਂ ਰਹੀ ਹੈ ਕੁੰਭਕਰਨੀ ਨੀਂਦ—ਕ੍ਰਿਸ਼ਨ ਸਿੰਘ ਦੁੱਗਾਂ
ਲੁਧਿਆਣਾ,  (ਸਮਾਜ ਵੀਕਲੀ)    ਐੱਸ ਸੀ/ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਦੁੱਗਾਂ  ਦੀ ਅਗਵਾਈ ਵਿੱਚ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਜਿਸ ਵਿੱਚ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦੇ ਮਸਲਿਆਂ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਸਿੱਧੀ ਭਰਤੀ ਅਤੇ ਤਰੱਕੀਆਂ ਵਿੱਚ ਰਾਖਵਾਂਕਰਨ ਨੀਤੀ ਦੀ ਉਲੰਘਣਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਮਿਤੀ 25/6/206 ਨੂੰ ਸਿੱਧੀ ਭਰਤੀ ਰਾਹੀਂ ਲੈਕਚਰਾਰ ਕੇਡਰ  ਦੀਆਂ 1013 ਅਸਾਮੀਆਂ ਭਰਨ ਦਿੱਤੇ ਇਸ਼ਤਿਹਾਰ ਵਿੱਚ  ਪੰਜਾਬੀ,ਅਰਥਸ਼ਾਸ਼ਤਰ, ਕਮਰਸ, ਫਿਜ਼ਿਕਸ, ਭੂਗੋਲ, ਬਾਇਓਲੋਜੀ,ਰਸਾਇਣ ਵਿਗਿਆਨ, ਅਤੇ ਗਣਿਤ  ਵਿਸ਼ਿਆ ਵਿੱਚ ਐੱਸ. ਸੀ./ ਬੀ.ਸੀ. ਵਰਗ ਦਾ ਰਾਖਵਾਂਕਰਨ ਸਿਫਰ ਕਰ ਦਿੱਤਾ ਗਿਆ ਹੈ ਜੋ ਕਿ ਰਾਖਵਾਂਕਰਨ ਨੀਤੀ ਦੀ ਸ਼ਰੇਆਮ ਉਲੰਘਣਾ ਹੈ।ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਦੇ ਰਾਖਵਾਂਕਰਨ ਵਿਰੋਧੀ ਵਤੀਰੇ ਕਾਰਨ ਐੱਸ ਸੀ/ਬੀਸੀ ਵਰਗ ਦੇ ਮੁਲਾਜ਼ਮਾਂ,ਵਿਦਿਆਰਥੀਆਂ, ਆਮ ਲੋਕਾਂ ਅਤੇ ਬੇਰੁਜ਼ਗਾਰ ਨੌਜਵਾਨਾਂ ਵਿੱਚ  ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਅਤੇ ਸਰਕਾਰ ਦੀ ਇਸ ਸਾਜਿਸ਼ ਪੂਰਨ ਨੀਤੀ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।ਇਸ ਦੇ ਨਾਲ ਹੀ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਅਤੇ ਭਲਾਈ ਮੰਤਰੀ ਪੰਜਾਬ ਦੇ ਢਿੱਲਮੱਠ ਵਾਲੇ ਵਤੀਰੇ ਦੀ ਸਖ਼ਤ ਸ਼ਬਦਾ ਵਿੱਚ ਨਿਖੇਧੀ ਕੀਤੀ ਗਈ।ਆਪਣੇ ਸੰਵਿਧਾਨਿਕ ਹੱਕ  ਬਚਾਉਣ ਲਈ ਡਾਇਰੈਕਟਰ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ  ਦੇ ਦਫ਼ਤਰ ਫੇਜ 3-ਬੀ-1ਮੋਹਲੀ ਵਿਖੇ ਮਿਤੀ 10/7/2026 ਨੂੰ ਰੋਸ਼ ਧਰਨਾ ਦਿੰਦੇ ਹੋਏ ਭਲਾਈ ਮੰਤਰੀ ਪੰਜਾਬ, ਸਕੱਤਰ  ਭਲਾਈ ਵਿਭਾਗ  ਅਤੇ ਡਾਇਰੈਕਟਰ ਭਲਾਈ ਵਿਭਾਗ ਪੰਜਾਬ ਦੇ ਪੁਤਲੇ ਫੂਕੇ ਜਾਣਗੇ। ਪੰਜਾਬ ਦੇ ਐਸ ਸੀ/ ਬੀ ਸੀ ਵਰਗ ਦੇ ਹਿੱਤਾਂ ਲਈ ਕੰਮ ਕਰਦੇ ਸਮਾਜਿਕ ਸੰਗਠਨਾਂ ,ਵਿਦਿਆਰਥੀ ਜਥੇਬੰਦੀਆਂ ਅਤੇ ਹੋਰ ਇਨਸਾਫ ਪਸੰਦ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰ ਸਹਿਬਾਨ ਨੂੰ ਪੁਰਜ਼ੋਰ ਅਪੀਲ ਹੈ ਕਿ  ਸਿੱਖਿਆ ਵਿਭਾਗ ਪੰਜਾਬ ਅਤੇ ਸਰਕਾਰ ਦੇ ਮਾੜੇ ਮਨਸੂਬਿਆਂ ਦਾ ਮੂੰਹ ਤੋੜ ਜਵਾਬ ਦੇਣ ਅਤੇ ਆਪਣੇ ਹੱਕ ਬਚਾਉਣ ਲਈ ਸੰਘਰਸ਼ ਦੀ ਹਮਾਇਤ ਕੀਤੀ ਜਾਵੇ। ਇਸ  ਮੀਟਿੰਗ ਚ ਸੂਬਾ ਸਕੱਤਰ ਜਨਰਲ ਬਲਵਿੰਦਰ ਲਤਾਲਾ, ਲਛਮਣ ਸਿੰਘ ਨਬੀਪੁਰ ਜਨਰਲ ਸਕੱਤਰ ਪੰਜਾਬ, ਪਰਵਿੰਦਰ ਭਾਰਤੀ ਸੀਨੀ. ਮੀਤ ਪ੍ਰਧਾਨ, ਵੀਰ ਸਿੰਘ ਸੀਨੀ.ਮੀਤ ਪ੍ਰਧਾਨ, ਹਰਦੀਪ ਸਿੰਘ ਤੂਰ ਮੀਤ ਪ੍ਰਧਾਨ, ਸੁਪਿੰਦਰ ਸਿੰਘ ਸਕੱਤਰ, ਹਰਪਾਲ ਸਿੰਘ ਮੀਤ ਪ੍ਰਧਾਨ, ਬਲਬੀਰ ਸਿੰਘ ਜਿਲ੍ਹਾ ਪ੍ਰਧਾਨ , ਕੁਲਬੀਰ ਸਿੰਘ ਫਾਜ਼ਿਲਕਾ, ਗੁਰਟੇਕ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ, ਲਛਮਣ ਸਿੰਘ ਨਬੀਪੁਰ ਜਿਲ੍ਹਾ ਪ੍ਰਧਾਨ ਪਟਿਆਲਾ, ਸੁਪਿੰਦਰ ਸਿੰਘ ਜਿਲ੍ਹਾ ਪ੍ਰਧਾਨ ਫਤਹਿਗੜ੍ਹ ਸਾਹਿਬ, ਪਰਵਿੰਦਰ ਭਾਰਤੀ ਰੂਪ ਨਗਰ, ਹਰਬੰਸ ਲਾਲ ਪਰਜੀਆਂ, ਦੇਸ ਰਾਜ ਜਲੰਧਰ, ਬਲਜੀਤ ਸਿੰਘ ਸਲਾਣਾ, ਸ਼ਮਸ਼ੇਰ ਸਿੰਘ,ਸੁੱਖਵਿੰਦਰ ਸਿੰਘ ਨਾਰੀਕੇ, ਪਰਮਜੀਤ ਸਿੰਘ ਤਰਨਤਾਰਨ, ਗੁਰਮੀਤ ਸਿੰਘ ਫਰੀਦਕੋਟ, ਦਰਸ਼ਨ ਸਿੰਘ ਸੁਹਾਗਹੇੜੀ, ਤਰਸੇਮ ਫਰੀਦਕੋਟ, ਕਰਮਜੀਤ ਸਿੰਘ ਇੱਕਲਾਹੀ, ਗੁਰਮੇਜ ਆਹੀਰ, ਸੁਖਪਾਲ ਬਕਰਾਹਾ,ਜਗਤਾਰ ਜੱਗੀ, ਪ੍ਰੇਮ ਸਿੰਘ ਮੌਲਵੀਵਾਲਾ, ਰਛਪਾਲ ਸਿੰਘ ਭੁਮਬਲੀ , ਸਵਿੰਦਰ ਸਿੰਘ ਜੈਤੋ ਸਰਜਾ, ਰਣਜੀਤ ਸਿੰਘ, ਬਿਆਸ ਲਾਲ, ਇੰਦਰਜੀਤ ਸਿੰਘ ਰੋਪੜ, ਹਰਜਿੰਦਰ ਸਿੰਘ, ਦਲਬਾਰਾ ਸਿੰਘ, ਰਾਜਵਿੰਦਰ ਸਿੰਘ, ਜਗਜੀਤ ਸਿੰਘ ਲੱਡਾ, ਪਲਮਿੰਦਰ ਸਿੰਘ, ਹਰੀਕ੍ਰਿਸ਼ਨ, ਅਮ੍ਰਿਤਪਾਲ ਸਿੰਘ, ਭਰਤ ਪ੍ਰਤਾਪ,ਸ੍ਰੀ ਬਿਆਸ ਲਾਲ , ਬਲਵਿੰਦਰ ਕੁਮਾਰ ,ਗੁਰਪ੍ਰੀਤ ਸਿੰਘ  ਬਲਦੇਵ ਸਿੰਘ ਮੁੱਲਾਪੁਰ, ਹਰਭਿੰਦਰ ਸਿੰਘ ਮੁੱਲਾਪੁਰ, ਸੁਖਵਿੰਦਰ ਸਿੰਘ ਗਿਆਸਪੁਰਾ ,ਰਣਜੀਤ ਸਿੰਘ ਹਠੂਰ,ਜਸਵਿੰਦਰ ਸਿੰਘ ਸਾਹਨੇਵਾਲ, ਲਖਵਿੰਦਰ ਸਿੰਘ ਡੇਹਲੋਂ,ਪ੍ਰਿੰਸੀਪਲ ਅਮਨਦੀਪ ਸਿੰਘ ਤੇ ਕਰਮਜੀਤ ਸਿੰਘ ਇਕੋਲਾਹੀ ਤੋਂ ਇਲਾਵਾ ਹੋਰ ਅਹੁਦੇਦਾਰ ਹਾਜ਼ਰ ਹੋਏ  ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਭਗਤ ਪੂਰਨ ਸਿੰਘ ਸਮਾਜ ਸੇਵਾ ਐਵਾਰਡ ਨਾਲ ਸਨਮਾਨਿਤ ਹੋਏ ਡਾ. ਸਵੈਮਾਨ ਸਿੰਘ ਪੱਖੋਕੇ, ਸਤਰੰਗੀ ਮੈਗਜ਼ੀਨ ਵੀ ਕੀਤੀ ਲੋਕ ਅਰਪਣ
Next articleਦਿਨ ਦਿਹਾੜੇ ਨੌਜਵਾਨ ਦੀ ਤੇਜ਼ਧਾਰ ਹਥਿਆਰਾਂ ਨਾਲ ਕਤਲ