HOME ਏਕ ਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ: ਪਿੰਡ ਬਖੋਪੀਰ ਵੱਲੋਂ ਪਿੰਡ ਦੇ...

ਏਕ ਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਰਜਿ: ਪਿੰਡ ਬਖੋਪੀਰ ਵੱਲੋਂ ਪਿੰਡ ਦੇ ਖੇਡ ਗਰਾਊਂਡ ਵਿੱਚ ਚੱਲ ਰਹੇ 30 ਰੋਜ਼ਾ ਸਮਰ ਕੈਂਪ ਦੀ ਸਮਾਪਤੀ ਤੇ ਕੀਤਾ ਗਿਆ ਇਨਾਮ ਵੰਡ ਸਮਾਰੋਹ ਕੋਚ ਅਤੇ ਖਿਡਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ।

3

 (ਸਮਾਜ ਵੀਕਲੀ)   :- ਸੰਦੀਪ ਸਿੰਘ ਬਖੋਪੀਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿੰਡ ਬਖੋਪੀਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਖੇਡ ਗਰਾਊਂਡ ਵਿਖੇ 1 ਜੂਨ ਤੋਂ 30 ਜੂਨ ਤੱਕ ਪਿੰਡ ਦੇ ਰਿਟਾਇਰ ਫੌਜੀ ਕੋਚ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਇਕ 30 ਰੋਜਾ ਸਮਰ ਕੈਂਪ ਦਾ ਆਯੋਜਨ ਕਰਵਾਇਆ ਗਿਆ, ਜਿਸ ਦੇ ਤਹਿਤ ਵਿਦਿਆਰਥੀਆਂ ਨੇ ਲਗਾਤਾਰ ਇਸ ਕੈਂਪ ਵਿੱਚ ਆਪਣੀ ਹਾਜ਼ਰੀ ਲਗਵਾਈ ਕੈਂਪ ਦੇ ਦੌਰਾਨ ਬੱਚਿਆਂ ਨੂੰ ਮੋਟਾਪੇ ਤੋਂ ਦੂਰ ਰਹਿਣ ਲਈ, ਗਰਾਊਂਡ ਦੀ ਸਫ਼ਾਈ ਕਰਨ ਲਈ, ਨੈਤਿਕ ਕਦਰਾਂ ਕੀਮਤਾਂ, ਸਬੰਧੀ ਵੱਖ-ਵੱਖ ਚੰਗੇ ਗੁਣ ਸਿਖਾਏ ਗਏ, ਹਰ ਹਫ਼ਤੇ ਪੰਜ ਕਿਲੋਮੀਟਰ ਦੀ ਕਰਾਸ ਕੰਟਰੀ ਲਗਵਾਈ ਜਾਂਦੀ ਸੀ, ਇਸ ਕੈਂਪ ਵਿੱਚ ਬੱਚਿਆਂ ਨੂੰ ਫੌਜ ਅਤੇ ਪੰਜਾਬ ਪੁਲਿਸ ਤੋਂ ਇਲਾਵਾ ਹੋਰ ਮੁਕਾਬਲੇ ਦੇ ਇਮਤਿਹਾਨਾਂ ਦੀ ਤਿਆਰੀ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ, ਇਸ ਕੈਂਪ ਵਿੱਚ ਪਿੰਡ ਤੋਂ ਇਲਾਵਾ ਪਿੰਡ ਵਿੱਚ ਛੁੱਟੀਆਂ ਕੱਟਣਾ ਆਏ ਬੱਚੇ ਅਤੇ ਲਾਗਲੇ ਪਿੰਡਾਂ ਦੇ ਬੱਚਿਆਂ ਨੇ ਖੂਬ ਰੌਣਕਾਂ ਲਗਾਈਆਂ, ਕੈਂਪ ਵਿੱਚ ਲਗਭਗ 50 ਤੋਂ ਉੱਪਰ ਬੱਚਿਆਂ ਨੇ ਭਾਗ ਲਿਆ ਬੱਚੇ ਨਿਯਮਤ ਰੂਪ ਵਿੱਚ ਐਕਸਰਸਾਈਜ ਕਰਦੇ ਸਨ ਬੱਚਿਆਂ ਦੀ ਡਾਇਟ ਲਈ ਵੱਖ-ਵੱਖ ਐਨ.ਆਰ.ਆਈ ਭਰਾਵਾਂ ਅਤੇ ਕੁਝ ਪਿੰਡ ਦੇ ਸੱਜਣਾ ਨੇ ਪੂਰਨ ਸਹਿਯੋਗ ਨਾਲ ਰੋਜ਼ਾਨਾ ਚੰਗੀ ਡਾਇਟ ਦਿੱਤੀ ਜਾਂਦੀ ਸੀ, ਇਸ ਕੈਂਪ ਵਿੱਚ ਪਿੰਡ ਦੇ ਡੀ.ਪੀ ਅਧਿਆਪਕ ਗੁਰਦੀਪ ਸਿੰਘ, ਪੰਜਾਬੀ ਅਧਿਆਪਕ ਸੰਦੀਪ ਸਿੰਘ, ਪ੍ਰੋਫੈਸਰ ਅੰਮ੍ਰਿਤ ਸਿੰਘ, ਕੋਚ ਕੁਲਵੰਤ ਸਿੰਘ, ਸਕੂਲ ਦੇ ਫਿਜੀਕਲ ਐਜੂਕੇਸ਼ਨ ਵਿਸ਼ੇ ਤੇ ਲੈਕਚਰਾਰ ਨਵਕਿਰਨ ਖੱਟੜਾ ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਕੈਂਪ ਵਿੱਚ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਰਣਧੀਰ ਸਿੰਘ ਫੱਗੂਵਾਲਾ ਜੀ ਦਾ ਜੀ ਬਹੁਤ ਸਹਿਯੋਗ ਮਿਲਿਆ, ਇਸ ਇਨਾਮ ਵੰਡ ਸਮਾਰੋਹ ਨੂੰ ਕਰਵਾਉਣ ਲਈ,ਅੰਮ੍ਰਿਤ ਸਿੰਘ ਕਨੈਡਾ ,ਪਾਲਇੰਦਰ ਸਿੰਘ ਭਵੀ ਕਨੈਡਾ, ਏ.ਐਸ.ਆਈ ਜਸਵਿੰਦਰ ਸਿੰਘ, ਕਲੱਬ ਦੇ ਖਜਾਨਚੀ ਜਗਵਿੰਦਰ ਸਿੰਘ, ਪੁਸ਼ਪਿੰਦਰ ਸਿੰਘ ਸੂਬੇਦਾਰ ਗੁਰਭਿੰਦਰ ਸਿੰਘ,ਸੂਬੇਦਾਰ ਜਤਿੰਦਰ, ਹੌਲਦਾਰ ਰੇਸ਼ਮ ਸਿੰਘ,ਸੰਦੀਪ ਸਿੰਘ,ਮੈਡਮ ਬਲਜੀਤ ਕੌਰ, ਸਤਿਗੁਰ ਸਿੰਘ, ਜੀ ਦਾ ਵਿਸ਼ੇਸ਼ ਸਹਿਯੋਗ ਰਿਹਾ। ਅੱਜ ਦੇ ਇਸ ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪਿੰਡ ਦੇ ਸੂਝਵਾਨ ਸਰਪੰਚ ਸਰਦਾਰ ਜਗਤਾਰ ਸਿੰਘ ਜੀ ਸਨ, ਉਹਨਾਂ ਨਾਲ ਪੰਚਾਇਤ ਮੈਂਬਰ ਸਰਦਾਰ ਗੁਰਦੀਪ ਸਿੰਘ, ਸਰਦਾਰ ਹਰਜਿੰਦਰ ਸਿੰਘ, ਸਰਦਾਰ ਕੁਲਜੀਤ ਸਿੰਘ, ਉਚੇਚੇ ਤੌਰ ਤੇ ਪਹੁੰਚੇ ਸਨ। ਉਹਨਾਂ ਨਾਲ ਸੂਬੇਦਾਰ ਜਤਿੰਦਰ ਸਿੰਘ ਏ.ਐਸ.ਆਈ ਜਸਵਿੰਦਰ ਸਿੰਘ, ਲਖਵੀਰ ਸਿੰਘ, ਪੁਸ਼ਪਿੰਦਰ ਸਿੰਘ,ਜਗਵਿੰਦਰ ਸਿੰਘ ਸਕੂਲ ਸੇਵਾਦਾਰ ਸੱਤਾ ਸਿੰਘ ਮਨਿੰਦਰ ਸਿੰਘ ਢਿੱਲੋਂ, ਰਾਜੂ ਸਿੰਘ, ਡੀ.ਪੀ ਅਧਿਆਪਕ ਗੁਰਦੀਪ ਸਿੰਘ, ਫਿਜੀਕਲ ਐਜੂਕੇਸ਼ਨ ਦੇ ਲੈਕਚਰਾਰ ਨਵਕਿਰਨ ਖੱਟੜਾ ਜੀ ਕੋਚ ਕੁਲਵੰਤ ਸਿੰਘ ਰਣਧੀਰ ਸਿੰਘ ਫੱਗੂਵਾਲਾ ਸੰਦੀਪ ਸਿੰਘ ਬਖੋਪੀਰ ਕਲੱਬ ਦੇ ਮੀਤ ਪ੍ਰਧਾਨ ਲੱਖਪ੍ਰੀਤ ਸਿੰਘ,ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਕੈਂਪ ਦੇ ਸਾਰੇ ਵਿਦਿਆਰਥੀਆਂ ਨੂੰ ਟਰੋਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ ਉਪਰੰਤ ਕੋਚ ਕੁਲਵੰਤ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਆਏ ਪਤਵੰਤੇ ਅਤੇ ਨਗਰ ਪੰਚਾਇਤ ਪਿੰਡ ਬਖੋਪੀਰ ਦੇ ਸਾਰੇ ਆਹੁਦੇਦਾਰਾਂ ਨੂੰ ‘ਏਕ ਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ  ਬਖੋਪੀਰ ‘ ਵੱਲੋਂ ਸਨਮਾਨਿਤ ਕਰਨ ਉਪਰੰਤ ਵਿਦਿਆਰਥੀਆਂ ਨੂੰ  ਰਿਫਰੈਸ਼ਮੈਂਟ ਦੇ ਕੇ ਇਸ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। “ਏਕ ਨੂਰ ਸਪੋਰਟਸ ਐਂਡ ਵੈਲਫੇਅਰ ਕਲੱਬ ਬਖੋਪੀਰ ਰਜਿ:” ਦੇ ਪ੍ਰਧਾਨ ਸੰਦੀਪ ਸਿੰਘ ਵੱਲੋਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਲਗਾਤਾਰ ਕਰਵਾਉਂਦੇ ਰਹਿਣ ਦਾ ਵਿਸ਼ਵਾਸ ਦਵਾਇਆ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਸਕੂਲ ਦੇ ਖੇਡ ਮੈਦਾਨ ਵਿੱਚ ਇੱਕ ਅਥਲੈਟਿਕਸ ਮੀਟ ਕਰਵਾਉਣ ਦਾ ਉਦੇਸ਼ ਮਿਥਿਆ ਗਿਆ। ਖੇਡਾਂ ਅਤੇ ਪਿੰਡ ਦੀ ਬਿਹਤਰੀ ਲਈ ਸਰਪੰਚ ਜਗਤਾਰ ਸਿੰਘ ਜੀ ਅਤੇ ਸਮੁੱਚੀ ਨਗਰ ਪੰਚਾਇਤ ਵੱਲੋਂ ਕਲੱਬ ਦਾ ਹਰ ਪੱਖ ਤੋਂ ਸਾਥ ਦੇਣ ਦਾ ਵਿਸ਼ਵਾਸ ਦਵਾਇਆ ਗਿਆ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਨਹਿਰੀ ਪਾਣੀ ਤੋਂ ਵਾਂਝੇ ਪਿੰਡਾਂ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ ਲਾਲੀਪੌਪ: ਦੀਪਾ ਸਰਪੰਚ ਨਿੱਘੀ
Next articleਕਾਰਪੋਰੇਟ ਪੂੰਜੀਵਾਦ ਦੀਆਂ ਨੀਤੀਆਂ ਮਨੁੱਖੀ ਸਵੈ-ਮਾਣ ਲਈ ਘਾਤਕ: ਕਰਨ ਸਿੰਘ ਰਾਣਾ