HOME ਨਵਗੀਤ ਸਿੰਘ ਧਨੋਆ ਨੇ ਪਿੰਡ ਤਲਵੰਡੀ ਕਲਾਂ ਦਾ ਨਾਂ ਰੋਸ਼ਨ ਕੀਤਾ

ਨਵਗੀਤ ਸਿੰਘ ਧਨੋਆ ਨੇ ਪਿੰਡ ਤਲਵੰਡੀ ਕਲਾਂ ਦਾ ਨਾਂ ਰੋਸ਼ਨ ਕੀਤਾ

3
ਫੋਟੋ ਕੈਪਸ਼ਨ:- ਪ੍ਰਸਿੱਧ ਲੇਖਕ ਐੱਸ.ਅਸ਼ੋਕ ਭੋਰਾ ਆਪਣੀ ਲਿਖੀ ਪੁਸਤਕ ਪ੍ਰਸਿੱਧ ਕਾਰੋਬਾਰੀ ਨਵਗੀਤ ਸਿੰਘ ਧਨੋਆ ਨੂੰ ਭੇਂਟ ਕਰਦੇ ਹੋਏ।
ਰਾਏਕੋਟ   (ਸਮਾਜ ਵੀਕਲੀ)   ਗੁਰਭਿੰਦਰ ਗੁਰੀ :- ਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਪ੍ਰਸਿੱਧ ਪੱਤਰਕਾਰ,ਗੀਤਕਾਰ,ਲੇਖਕ ਸ੍ਰੀ ਐੱਸ.ਅਸ਼ੋਕ ਭੌਰਾ ਨੇ ਬੜੀ ਮਿਹਨਤ ਨਾਲ ਅਮਰੀਕਾ ਦੇ ਪੰਜਾਹ ਸਫਲ ਕਾਰੋਬਾਰੀਆ ਬਾਰੇ ਬਹੁਤ ਹੀ ਸੁੰਦਰ ਅਤੇ ਬਹੁਤ ਵੱਡੇ ਅਕਾਰ ਦੀ ਪੁਸਤਕ ‘ਅਮਰੀਕਾ ਵਿੱਚ ਪੰਜਾਬੀ ਵਿਰਾਸਤ’ ਛਪਵਾਈ ਹੈ ਜੋ ਅਮਰੀਕਾ ਦੇ ਸ਼ਹਿਰ ਇੰਡਿਆਨਾਂ ਵਿੱਚ ਰਿਲੀਜ਼ ਕੀਤੀ ਗਈ, ਸਫਲ ਕਾਰੋਬਾਰੀਆਂ ਦੇ ਨਾਲ-ਨਾਲ ਉਹਨਾਂ ਦੇ ਬਾਕੀ ਪਰਿਵਾਰਕ ਮੈਂਬਰਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ।ਇਸ ਪੁਸਤਕ ਵਿੱਚ ਅਮਰੀਕਾ ਦੇ ਪੰਜਾਹ ਸਫਲ ਕਾਰੋਬਾਰੀਆਂ ਵਿੱਚ ਬਹੁਤ ਹੀ ਛੋਟੀ ਉਮਰ ਦਾ ਸਫਲ਼ ਕਾਰੋਬਾਰੀ ਨਵਗੀਤ ਸਿੰਘ ਧਨੋਆ ਪਿੰਡ ਤਲਵੰਡੀ ਕਲਾਂ ਦੇ ਪ੍ਰਸਿੱਧ ਲੇਖਕ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਅਮਰੀਕ ਸਿੰਘ ਤਲਵੰਡੀ ਦਾ ਸਪੁੱਤਰ ਹੈ।ਇਸ ਸਬੰਧੀ ਗੀਤਕਾਰ ਅਮਰੀਕ ਸਿੰਘ ਤਲਵੰਡੀ ਨੇ ਦੱਸਿਆ ਹੈ ਕਿ ਬੇਟੇ ਨੇ ਜਦੋਂ ਅਮਰੀਕਾ ਵਿੱਚ ਜਾ ਕੇ ਬਹੁਤ ਜਲਦੀ ਕਿਸੇ ਤੋਂ ਵੀ ਕੋਈ ਮਦਦ ਲਏ ਬਿਨਾਂ ਆਪਣਾ ਪਹਿਲਾ ਟਰਾਲਾ ਪਾਇਆ ਤਾਂ ਉਨ੍ਹਾ ਖੁਸ਼ ਹੋ ਕੇ ‘ਆਪਣਾ ਟਰਾਲਾ’ ਗੀਤ ਲਿਿਖਆ ਜੋ ਕਿ
ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਸੁਰਿੰਦਰ ਛਿੰਦੇ ਨੇ ਬਹੁਤ ਹੀ ਵੱਖਰੇ ਅੰਦਾਜ ਵਿਚ ਗਾਇਆ ਜੋ ਕਿ ਅਮਰੀਕਾ ਅਤੇ ਹੋਰ ਵਿਦੇਸ਼ੀ ਟਰਾਲਿਆਂ ਵਿੱਚ ਖੂਬ ਸੁਣਿਆ ਜਾਂਦਾ ਹੈ।ਇਸ ਪ੍ਰਾਪਤੀ ਤੋਂ ਖੁਸ਼ ਹੋ ਕੇ ਬੇਟੇ ਨੇ ਦਿਨ ਰਾਤ ਹੋਰ ਬਹੁਤ ਮਿਹਨਤ ਕੀਤੀ ਜਿੱਥੇ ਆਪਣਾ ਕਰੋਬਾਰ ਹੋਰ ਬਹੁਤ ਵਧਾਇਆ ਉੱਥੇ ਸਮਾਜ ਸੇਵੀ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਪਾਉਂਦਾ ਹੈ।ਉਨ੍ਹਾ ਕਿਹਾ ਕਿ ਮੈਂ ਆਪਣੇ ਸਪੁੱਤਰ ਨੂੰ ਉੱਚ ਵਿੱਦਿਆ ਪ੍ਰਾਪਤ ਕਰਵਾ ਕੇ ਆਪਣੇ ਦੇਸ਼ ਵਿੱਚ ਹੀ ਰੱਖਣਾ ਚਾਹੁੰਦਾ ਸੀ ਪਰ ਉਸ ਤੋਂ ਪਹਿਲਾਂ ਮੈਂ ਅਮਰੀਕਾ ਦਾ ਗਰੀਨ ਕਾਰਡ ਛੱਡ ਆਇਆ ਸੀ।ਉਨ੍ਹਾ ਕਿਹਾ ਕਿ ਮੇਰੇ ਪਰਮ ਮਿੱਤਰ ਸਰਪੰਚ ਮੰਗਲ ਸਿੰਘ ਢਿੱਲੋਂ ਅਮਰੀਕਾ ਵਾਲੇ ਨੇ ਅਮਰੀਕਾ ਦੇ ਬਹੁਤ ਹੀ ਖਾਨਦਾਨੀ ਪਰਿਵਾਰ  ਦੀ ਲੜਕੀ ਨਾਲ ਬੇਟੇ ਦੀ ਸ਼ਾਦੀ ਕਰਵਾ ਦਿੱਤੀ ਸੀ ।ਬੇਟੇ ਦੀ ਸਫਲਤਾ ਪਿੱਛੇ ਸੂਝਵਾਨ ਪਤਨੀ, ਚੰਗੀ ਪੜ੍ਹਾਈ ਅਤੇ ਉਸਦੀ ਆਪਣੀ ਮਿਹਨਤ ਰੰਗ
ਲਿਆਈ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleमंगू राम मुगोवालिया और आदि धर्म आंदोलन: पंजाब में दलितों के हक की लड़ाई के सौ साल
Next articleਮਾਵਾ-ਧੀਆ ਸਤਿਕਾਰ ਯੋਜਨਾ ਦੇ ਫਾਰਮ ਆਨਲਾਇਨ ਕਰਵਾਉਣ ਲਈ ਔਰਤਾ ਹੋ ਰਹੀਆ ਖੱਜਲ ਖੁਆਰ