HOME ਸੁਸ਼ਮਾ ਸ਼ਰਮਾ ਤੇ ਪਵਨ ਭਾਟੀਆ ਨੇ ਸੂਫੀ ਸ਼ਾਮ ਵਿੱਚ ਮਚਾਇਆ ਤਹਿਲਕਾ; ਸੂਫੀ...

ਸੁਸ਼ਮਾ ਸ਼ਰਮਾ ਤੇ ਪਵਨ ਭਾਟੀਆ ਨੇ ਸੂਫੀ ਸ਼ਾਮ ਵਿੱਚ ਮਚਾਇਆ ਤਹਿਲਕਾ; ਸੂਫੀ ਕਲਾਮਾਂ ਨਾਲ ਮੰਤਰ-ਮੁਗਧ ਹੋਈ ਸੰਗਤ

3
ਨਵਾਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ): ਕਸਬੇ ਦੇ ਪ੍ਰਾਚੀਨ ਸ਼ੀਤਲਾ ਮਾਤਾ ਮੰਦਰ ਕੰਪਲੈਕਸ ਵਿਖੇ ਇੱਕ ਰੂਹਾਨੀ ਸੂਫੀ ਸ਼ਾਮ ਦਾ ਆਯੋਜਨ ਕੀਤਾ ਗਿਆ। ਇਹ ਪ੍ਰੋਗਰਾਮ ਮੰਦਰ ਵਿੱਚ ਲੰਬੇ ਸਮੇਂ ਤੱਕ ਸੇਵਾ ਨਿਭਾ ਚੁੱਕੀ ਸਵਰਗੀ ਬੀਬੀ ਕੁਸ਼ਲਿਆ ਦੇਵੀ ਦੀ ਮਿੱਠੀ ਯਾਦ ਵਿੱਚ ਉਹਨਾਂ ਦੇ ਪੋਤਰੇ ਗੋਬਿੰਦ ਸ਼ਰਮਾ ਵੱਲੋਂ ਕਰਵਾਇਆ ਗਿਆ, ਜਿਸ ਨੂੰ “ਸੂਫੀ ਸ਼ਾਮ ਪੀਰਾਂ ਦੇ ਨਾਮ” ਸਮਰਪਿਤ ਕੀਤਾ ਗਿਆ। ਇਸ ਪਵਿੱਤਰ ਮੌਕੇ ‘ਤੇ ਸਭ ਤੋਂ ਪਹਿਲਾਂ ਪੀਰਾਂ ਦੀ ਆਰਤੀ ਉਤਾਰੀ ਗਈ, ਨਿਆਜ ਚੜ੍ਹਾਈ ਗਈ ਅਤੇ ਸੰਗਤਾਂ ਲਈ ਲੰਗਰ ਲਗਾਇਆ ਗਿਆ। ਰਾਤ ਵੇਲੇ ਸੂਫੀ ਸ਼ਾਮ ਦੇ ਰੰਗਾਰੰਗ ਅਤੇ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਸਿੱਧ ਗਾਇਕ ਪਵਨ ਭਾਟੀਆ ਨੇ ਕੀਤੀ, ਜਿਨ੍ਹਾਂ ਨੇ ਆਪਣੇ ਸੁਰੀਲੇ ਭਜਨਾਂ ਨਾਲ ਸਮੂਹ ਸੰਗਤ ਨੂੰ ਨਿਹਾਲ ਕਰ ਦਿੱਤਾ। ਇਸ ਤੋਂ ਬਾਅਦ ਰਾਤ 11 ਵਜੇ ਦੇ ਕਰੀਬ ਪੰਚਕੂਲਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੀ ਸਾਈਂ ਸੰਧਿਆ ਸਪੈਸ਼ਲਿਸਟ ਸੁਸ਼ਮਾ ਸ਼ਰਮਾ ਐਂਡ ਪਾਰਟੀ ਨੇ ਸਟੇਜ ਸੰਭਾਲੀ। ਸੁਸ਼ਮਾ ਸ਼ਰਮਾ ਨੇ ਆਪਣੀ ਬਹੁਤ ਹੀ ਰਸਭਰੀ ਅਤੇ ਸੁਰੀਲੀ ਆਵਾਜ਼ ਵਿੱਚ ਸੂਫੀ ਕਲਾਮ ਸੁਣਾ ਕੇ ਪੂਰੇ ਪੰਡਾਲ ਨੂੰ ਮੰਤਰ-ਮੁਗਧ ਕਰ ਦਿੱਤਾ ਅਤੇ ਪ੍ਰੋਗਰਾਮ ਵਿੱਚ ਤਹਿਲਕਾ ਮਚਾ ਦਿੱਤਾ। ਰਾਤ ਕਰੀਬ ਸਵਾ 12 ਵਜੇ ਕੇਕ ਕੱਟਣ ਦੀ ਰਸਮ ਨਿਭਾਈ ਗਈ ਅਤੇ ਹਾਜ਼ਰ ਸੰਗਤ ਵਿੱਚ ਪ੍ਰਸ਼ਾਦ ਵੰਡਿਆ ਗਿਆ। ਇਸ ਰੂਹਾਨੀ ਅਤੇ ਯਾਦਗਾਰੀ ਮੌਕੇ ‘ਤੇ ਰਵੀ ਕੁਮਾਰ, ਰੋਹਿਤ ਕੁਮਾਰ, ਹਨੀ ਕੁਮਾਰ, ਰਮਨ ਸ਼ਰਮਾ, ਗੋਬਿੰਦ ਸ਼ਰਮਾ, ਸੁਨੀਤਾ ਸ਼ਰਮਾ, ਜਤਿੰਦਰ ਕੁਮਾਰ, ਸੌਰਭ ਸ਼ਰਮਾ, ਸਨੀ ਸ਼ਰਮਾ, ਪੰਕਜ ਸ਼ਰਮਾ, ਅੰਕੁਰ ਸ਼ਰਮਾ, ਵੇਪਣ ਕੁਮਾਰ, ਵਿਛਾਡ ਆਨੰਦ, ਪ੍ਰਿੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ, ਸਰਵੇਸ਼ ਸ਼ਰਮਾ, ਨਿਤਿਨ ਸ਼ਰਮਾ ਅਤੇ ਰਾਮ ਸ਼ਰਮਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ: ਬੀੜ ਕਾਠਗੜ੍ਹ ਦੀ ਸੰਗਤ ਧਾਰਮਿਕ ਦਰਸ਼ਨਾਂ ਤੋਂ ਬਾਅਦ ਪਰਤੀ; ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਨਿੱਘਾ ਸਵਾਗਤ
Next articleMangu Ram Mugowalia and Ad Dharm movement: A century of Dalit assertion in Punjab