HOME ਰਾਜ ਕਾਕੜਾ ਦੀ ਕਿਤਾਬ ‘ਪੈਂਡਾ’ ਦਾ ਸਰੀ ਵਿੱਚ ਸ਼ਾਨਦਾਰ ਲੋਕ ਅਰਪਣ

ਰਾਜ ਕਾਕੜਾ ਦੀ ਕਿਤਾਬ ‘ਪੈਂਡਾ’ ਦਾ ਸਰੀ ਵਿੱਚ ਸ਼ਾਨਦਾਰ ਲੋਕ ਅਰਪਣ

10
ਤਸਵੀਰਾਂ: ਮਲਕੀਤ ਸਿੰਘ

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪੰਜਾਬੀ ਸਾਹਿਤ ਨੂੰ ਸਮਰਪਿਤ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉੱਘੇ ਲੇਖਕ ਰਾਜ ਕਾਕੜਾ ਦੀ ਨਵੀਂ ਪੁਸਤਕ ‘ਪੈਂਡਾ’ ਦਾ ਲੋਕ ਅਰਪਣ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਸਾਂਸਦ ਸੁੱਖ ਧਾਲੀਵਾਲ ਸਨ, ਜਦਕਿ ਸਮਾਗਮ ਦੀ ਸਟੇਜ ਸਕੱਤਰ ਦੀ ਭੂਮਿਕਾ ਹਰਪ੍ਰੀਤ ਸਿੰਘ ਧਾਲੀਵਾਲ ਵੱਲੋਂ ਨਿਭਾਈ ਗਈ। ਸਮਾਗਮ ਵਿੱਚ ਸਾਹਿਤਕਾਰਾਂ, ਬੁੱਧੀਜੀਵੀਆਂ, ਸਿਆਸਤਦਾਨਾਂ ਅਤੇ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ ਅਤੇ ਪੁਸਤਕ ਦੀ ਪ੍ਰਕਾਸ਼ਨਾ ਨੂੰ ਪੰਜਾਬੀ ਸਾਹਿਤ ਲਈ ਇੱਕ ਮਹੱਤਵਪੂਰਨ ਯੋਗਦਾਨ ਕਰਾਰ ਦਿੱਤਾ। ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ‘ਪੈਂਡਾ’ ਜੀਵਨ ਦੇ ਸੰਘਰਸ਼ਾਂ, ਮਨੁੱਖੀ ਭਾਵਨਾਵਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕਰਨ ਵਾਲੀ ਰਚਨਾ ਹੈ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਇਹ ਪੁਸਤਕ ਪਾਠਕਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਿੱਚ ਸਫਲ ਰਹੇਗੀ। ਸਮਾਗਮ ਦੌਰਾਨ ਪੁਸਤਕ ਬਾਰੇ ਵਿਸਥਾਰਪੂਰਵਕ ਵਿਚਾਰ-ਚਰਚਾ ਵੀ ਕੀਤੀ ਗਈ, ਜਿਸ ਦੌਰਾਨ ਹਾਜ਼ਰੀਨ ਨੇ ਲੇਖਕ ਨਾਲ ਆਪਣੇ ਵਿਚਾਰ ਅਤੇ ਤਜ਼ਰਬੇ ਸਾਂਝੇ ਕੀਤੇ। ਅੰਤ ਵਿੱਚ ਲੇਖਕ ਰਾਜ ਕਾਕੜਾ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਮੂਹ ਸਾਹਿਤ ਪ੍ਰੇਮੀਆਂ ਅਤੇ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਵਿਧਾਇਕ ਵਿਧਾਇਕ ਮਨਦੀਪ ਧਾਲੀਵਾਲ, ਲੋਕ ਗਾਇਕ ਦੇਬੀ ਮਖਸੂਸਪੁਰੀ, ਨਛੱਤਰ ਗਿੱਲ, ਉੱਘੇ ਰੇਡੀਓ ਹੋਸਟ ਹਰਜਿੰਦਰ ਥਿੰਦ, ਗੀਤਕਾਰ ਗਿੱਲ ਰੌਂਤਾ, ਪ੍ਰੀਆ ਨਿੱਜਰ, ਹੈਰੀ ਸੱਚਦੇਵਾ, ਕਿੰਦਾ ਸ਼ਮੀਪੁਰ, ਹਰਮੀਤ ਸਿੰਘ ਖੁਡੀਆਂ, ਸਾਹਿਬ ਸਿੰਘ ਥਿੰਦ, ਨਵਜੋਤ ਸਿੰਘ, ਪਰਮਜੀਤ ਸਿੰਘ, ਸੁਖਦੀਪ ਸਿੰਘ, ਤਨਪ੍ਰੀਤ ਸਿੰਘ, ਪਰਸਨ ਸਿੰਘ ਭੁੱਲਰ, ਮਨਦੀਪ ਸਿੰਘ ਤਤਲਾ, ਤਰਨਜੀਤ ਸਿੰਘ, ਇੰਦਰਪ੍ਰੀਤ ਸਿੰਘ, ਸ਼ੁਭਕਰਮਨ ਸਿੱਧੂ, ਧਰਮਪਾਲ ਮਰਵਾਹਾ, ਧੀਰਜ ਮਰਵਾਹਾ, ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਦੇ ਸੰਸਥਾਪਕ ਜਸਵਿੰਦਰ ਸਿੰਘ ਦਿਲਾਵਰੀ, ਹਰਜੀਤ ਰਿੱਕੀ, ਕਰਮ ਬਾਠ, ਕੇਸੂ ਰਾਮ ਨਾਇਕ, ਹਰਜਿੰਦਰ ਸਿੰਘ, ਬਿੰਦੂ ਦਲਵੀਰ ਕੌਰ, ਨਛੱਤਰ ਕੈਲਾ, ਹਰਮਨ ਰਣਵਿਜੇ, ਬੱਬੂ ਗਿੱਲ, ਕਵ ਗਰੇਵਾਲ,ਡਾ. ਮਲਕੀਤ ਸਿੰਘ ਸਿੱਧੂ, ਕਾਨੂੰਨੀ ਸਲਾਹਕਾਰ ਰੈਲਿਸ਼ਨੂਰ ਰੰਧਾਵਾ, ਕੁਲਬੀਰ ਸਿੰਘ ਬੈਣੀਵਾਲ, ਹਰਦੀਪ ਸਿੰਘ ਅਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous article🌿 BUDDHIST PHILOSOPHY – LESSON 4 IS NOW AVAILABLE
Next article-ਫ਼ੀਫ਼ਾ ਵਿਸ਼ਵ ਕੱਪ- ਖਰਾਬੀ ਕਰਨ ਵਾਲੇ 12 ਸ਼ਰਾਬੀ ਗ੍ਰਿਫਤਾਰ