HOME ਸਰਫ਼ਬੋਰਡ ‘ਤੇ ਸਵਾਰ ਹੋ ਕੇ ਪ੍ਰਸ਼ੰਸਕ ਨੇ ਵਧਾਇਆ ਕੈਨੇਡਾ ਦੀ ਟੀਮ ਦਾ...

ਸਰਫ਼ਬੋਰਡ ‘ਤੇ ਸਵਾਰ ਹੋ ਕੇ ਪ੍ਰਸ਼ੰਸਕ ਨੇ ਵਧਾਇਆ ਕੈਨੇਡਾ ਦੀ ਟੀਮ ਦਾ ਹੌਸਲਾ

3
ਤਰੀਕੇ ਅਪਣਾ ਰਹੇ ਹਨ। ਕੈਪਸ਼ਨ: ਵੈਨਕੂਵਰ ਦੇ ਸਮੁੰਦਰੀ ਪਾਣੀਆਂ ਵਿੱਚ ਈ-ਫੋਇਲ ਸਰਫ਼ਬੋਰਡ 'ਤੇ ਸਵਾਰ ਹੋ ਕੇ ਕੈਨੇਡੀਅਨ ਝੰਡਾ ਲਹਿਰਾਉਂਦਿਆਂ ਕੈਨੇਡਾ ਦੀ ਟੀਮ ਦਾ ਹੌਸਲਾ ਵਧਾਉਂਦਾ ਇੱਕ ਪ੍ਰਸ਼ੰਸਕ।

ਵੈਨਕੂਵਰ   (ਸਮਾਜ ਵੀਕਲੀ)   (ਮਲਕੀਤ ਸਿੰਘ) – ਫ਼ੀਫ਼ਾ ਵਿਸ਼ਵ ਕੱਪ ਸਬੰਧੀ ਆਯੋਜਿਤ ਵੱਖ ਵੱਖ ਗਤੀਵਿਧੀਆਂ ਦਾ ਰੁਝਾਨ ਹੁਣ ਵੈਨਕੂਵਰ ਦੇ ਸਮੁੰਦਰੀ ਕਿਨਾਰਿਆਂ ਤੱਕ ਵੀ ਪਹੁੰਚ ਗਿਆ ਹੈ। ਸੋਸ਼ਲ ਮੀਡੀਆ ਤੇ ਵਾਇਰਲ ਇੱਕ ਵੀਡੀਓ ਕਲਿੱਪ ਵਿੱਚ ਇੱਕ ਖੇਡ ਪ੍ਰੇਮੀ ਸਮੁੰਦਰ ਵਿੱਚ ਈ-ਫੋਇਲ ਸਰਫ਼ਬੋਰਡ (ਬਿਜਲਈ ਕਿਸ਼ਤੀ)’ਤੇ ਸਵਾਰ ਹੋ ਕੇ ਹੱਥ ਵਿੱਚ ਵਿਸ਼ਾਲ ਕੈਨੇਡੀਅਨ ਝੰਡਾ ਲਹਿਰਾਉਂਦਿਆਂ ਕੈਨੇਡਾ ਦੀ ਫੁੱਟਬਾਲ ਟੀਮ ਦਾ ਅਨੋਖੇ ਅੰਦਾਜ਼ ਵਿੱਚ ਹੌਸਲਾ ਵਧਾਉਂਦਿਆਂ ਨਜ਼ਰ ਆ ਰਿਹਾ ਹੈ। ਵੀਡੀਓ ਵਿੱਚ ਇਹ ਦ੍ਰਿਸ਼ ਦੇਖਣ ਲਈ ਸਮੁੰਦਰੀ ਕਿਨਾਰੇ ਮੌਜੂਦ ਲੋਕਾਂ ਦੀ ਭੀੜ ਵਿੱਚੋਂ ਕਈ ਲੋਕ ਆਪਣੇ ਮੋਬਾਈਲ ਫੋਨਾਂ ਨਾਲ ਅਜਿਹੇ ਦਿਲਚਸਪ ਪਲਾਂ ਦੀਆਂ ਵੀਡੀਓ ਬਣਾਉਂਦੇ ਵੀ ਵੇਖੇ ਜਾ ਸਕਦੇ ਹਨ ਜ਼ਿਕਰਯੋਗ ਹੈ ਕਿ ਵਿਸ਼ਵ ਕੱਪ ਦੇ ਮਾਹੌਲ ਕਾਰਨ ਵੈਨਕੂਵਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਸ਼ੰਸਕ ਆਪਣੀਆਂ ਟੀਮਾਂ ਦਾ ਸਮਰਥਨ ਕਰਨ ਲਈ ਨਵੇਂ ਨਵੇਂ ਤਰੀਕੇ ਅਪਣਾ ਰਹੇ ਹਨ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੈਨੇਡੀਅਨ ਬਾਪੂਆਂ ਨੇ ਹਰਿਆਵਲੇ ਪਹਾੜਾਂ ‘ਚ ਮਨਾਈ ਪਿਕਨਿਕ
Next articleਵੈਨੇਜ਼ੁਏਲਾ ਵਿੱਚ ਭੂਚਾਲ ਨੇ ਤਬਾਹੀ ਮਚਾਈ: 235 ਮੌਤਾਂ, 39,000 ਲਾਪਤਾ; ਰਾਸ਼ਟਰਪਤੀ ਨੇ ਇਹ ਹੁਕਮ ਜਾਰੀ ਕੀਤੇ