ਬਲਾਕ ਪ੍ਰਧਾਨ ਅਮਨਦੀਪ ਸਿੰਘ ਸੇਖੋਂ ਰਾਹੀਂ ਪਾਰਕ ਸਬੰਧੀ ਮੰਗ ਪੱਤਰ ਨਰਿੰਦਰ ਕੌਰ ਭਰਾਜ ਨੂੰ ਦਿੱਤਾ।
ਸੰਗਰੂਰ (ਸਮਾਜ ਵੀਕਲੀ) ਪਾਰਕ ਸੰਭਾਲ ਸ਼ੋਸ਼ਲ ਵੈਲਫੇਅਰ ਸੋਸਾਇਟੀ ਦੀਆਂ ਅਥਾਹ ਕੋਸ਼ਿਸ਼ਾਂ ਸਦਕਾ ਧੂਰੀ ਰੋਡ ਤੇ ਬਣੇ ਫਲਾਈਓਵਰ ਦੇ ਨੀਚੇ ਵਾਲੀਆਂ ਸੜਕਾਂ ਤੇ ਪ੍ਰੀਮਿਕਸ ਪਾ ਦਿੱਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਬਹਾਦਰ ਸਿੰਘ ਲੌਂਗੋਵਾਲ ਤੇ ਮੈਂਬਰ ਮਨਧੀਰ ਸਿੰਘ ਰਾਜੋਮਾਜਰਾ ਨੇ ਦੱਸਿਆ ਕਿ 2022 ਤੋਂ ਟੁੱਟ ਰਹੀਆਂ ਇਹ ਸੜਕਾਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੀ ਮਲੇਰਕੋਟਲਾ ਡਵੀਜ਼ਨ ਦੇ ਕੋਲ ਸਨ। ਮਲੇਰਕੋਟਲਾ ਡਵੀਜ਼ਨ ਦੇ ਕਾਰਜਕਾਰੀ ਇੰਜੀਨੀਅਰਾਂ ਨੂੰ ਲਗਾਤਾਰ ਪੱਤਰ ਵਿਵਹਾਰ ਤੇ ਡੈਪੂਟੇਸ਼ਨ ਮਿਲਣ ਤੇ ਵੀ ਇਹ ਸੜਕਾਂ ਨਹੀਂ ਬਣੀਆਂ। ਕੁਝ ਸਮਾਂ ਮਿਉਂਸਪਲ ਕਮੇਟੀ ਨੂੰ ਗੁਹਾਰ ਲਗਾਈ,ਪਰ ਸਾਡੇ ਪੱਲੇ ਨਿਰਾਸ਼ਾ ਹੀ ਪਈ। 2024 ਵਿਚ ਇਹ ਸੜਕਾਂ ਸੰਗਰੂਰ ਡਵੀਜਨ ਕੋਲ ਆਉਣ ਤੋਂ ਬਾਅਦ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਜੇ ਕੁਮਾਰ ਗਰਗ ਨੇ ਇਹ ਸੜਕਾਂ ਛੇਤੀ ਬਣਾਉਣ ਦਾ ਭਰੋਸਾ ਦਿੱਤਾ ਪਰ ਵਾਰੀ ਜੂਨ 26 ਵਿਚ ਆਈ । ਬੇਸ਼ੱਕ ਇਸ ਕਾਰਜ ਲਈ ਸੁਸਾਇਟੀ ਨੇ ਸਥਾਨਕ ਵਿਧਾਇਕਾ ਨੂੰ ਮਿਲਣ ਦੀਆਂ ਕੋਸ਼ਿਸ਼ਾਂ ਕੀਤੀਆਂ,ਪਰ ਉਨ੍ਹਾਂ ਮਿਲਣ ਦਾ ਸਮਾਂ ਨਹੀਂ ਦਿੱਤਾ। ਇਸ ਲਈ ਸੁਸਾਇਟੀ ਮੈਂਬਰ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ਼੍ਰੀ ਅਮਨਦੀਪ ਸਿੰਘ ਸੇਖੋਂ ਨੇ ਵੀ ਸਮਾਂ ਲੈਣ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਵਿਧਾਇਕਾ ਵਲੋਂ ਟਾਲ ਮਟੋਲ ਹੀ ਕੀਤੀ ਗਈ। ਪਰ ਅਸੀਂ ਪ੍ਰਸ਼ਾਸਨਿਕ ਕੋਸ਼ਿਸ਼ਾਂ ਜਾਰੀ ਰੱਖੀਆਂ ਗਈਆਂ। ਇੰਨਾਂ ਕੋਸ਼ਿਸ਼ਾਂ ਸਦਕਾ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਇਸ ਕੰਮ ਨੂੰ ਨੇਪਰੇ ਚਾੜ੍ਹਨ ਦਾ ਉਪਰਾਲਾ ਕੀਤਾ। ਬੇਸ਼ੱਕ ਕਾਰਜਕਾਰੀ ਇੰਜੀਨੀਅਰ ਸ਼੍ਰੀ ਅਜੇ ਕੁਮਾਰ ਗਰਗ, ਐਸਡੀਓ ਸ਼੍ਰੀ ਨਵਦੀਪ ਜੀ ਅਤੇ ਜੂਨੀਅਰ ਇੰਜੀਨੀਅਰ ਸ਼੍ਰੀ ਵਰਿੰਦਰ ਕੁਮਾਰ ਦੀ ਵਿਭਾਗੀ ਜ਼ਿੰਮੇਵਾਰੀ ਸੀ,ਫਿਰ ਵੀ ਸੁਸਾਇਟੀ ਇੰਨਾ ਅਧਿਕਾਰੀਆਂ ਦੀ ਧੰਨਵਾਦੀ ਹੈ। ਸੁਸਾਇਟੀ ਮੈਂਬਰ ਮਨਧੀਰ ਸਿੰਘ ਰਾਜੋਮਾਜਰਾ,ਇੰਜੀਨੀਅਰ ਵੀ ਕੇ ਦੀਵਾਨ, ਗੁਰਜੰਟ ਸਿੰਘ ਬਾਜਵਾ,ਮਨਪ੍ਰੀਤ ਸਿੰਘ ਸਨੀ ਅਤੇ ਗੁਰਚਰਨ ਸਿੰਘ ਨੇ ਸ਼੍ਰੀ ਅਮਨਦੀਪ ਸਿੰਘ ਸੇਖੋਂ ਰਾਹੀਂ ਪੂਨੀਆ ਕਲੋਨੀ ਦੀਆਂ ਟੁੱਟੀਆਂ ਸੜਕਾਂ/ਗਲੀਆਂ ਬਣਾਉਣ ਤੇ ਪਾਰਕ ਨੂੰ ਹੋਰ ਸੁੰਦਰ ਬਣਾਉਣ ਅਤੇ ਪਾਰਕ ਵਿੱਚ ਟਾਈਲਾਂ ਲਗਾਉਣ ਲਈ ਤੇ ਹੋਰ ਮੰਗਾਂ ਦੀ ਪੂਰਤੀ ਲਈ ਵਿਧਾਇਕਾ ਮੈਡਮ ਨਰਿੰਦਰ ਕੌਰ ਭਰਾਜ ਨੂੰ ਮੰਗ ਪੱਤਰ ਭੇਜਿਆ। ਇਸ ਸਮੇਂ ਕਲੋਨੀ ਦੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





