(ਸਮਾਜ ਵੀਕਲੀ)
ਇੱਕ ਮਿੱਤਰ ਨੇ ਦੂਸਰੇ ਨੂੰ ਕਿਹਾ,
ਯਾਰ ਕੋਈ ਕੰਮ ਦੱਸ, ਬਹੁਤ ਮੰਦਾ ਹੈ।
ਦਾੜੀ ਤਾਂ ਤੇਰੀ ਵਧੀ ਹੋਈ ਹੈ,ਥੋੜੀ ਹੋਰ ਵਧਾ ਲੈ,
ਮੱਥੇ ਲੰਮਾ ਸਾਰਾ ਤਿਲਕ ਲਗਾ ਲੈ,
ਬਸ ਬਣ ਗਿਆ ਬਾਬਾ, ਇਕ ਭਗਵਾਂ ਚੋਲਾ ਪਾ ਲੈ,
ਘੱਟ ਲਾਗਤ ਤੇ ਵਧੀਆ ਧੰਦਾ ਹੈ।
ਵੱਡਾ ਸੋ਼ਰੂਮ ਜਾਂ ਹੋਵੇ ਫਿਰ ਢਾਬਾ,
ਸਭ ਤੋਂ ਵੱਧ ਮੌਜਾਂ ਵਿੱਚ ਹੈ ਢੋਂਗੀ ਬਾਬਾ।
ਦੋ ਚਾਰ ਪ੍ਰਸੰਗ ਤੇ ਸ਼ਲੋਕ ਯਾਦ ਕਰ ਲਵੀਂ,
ਵਾਰ ਵਾਰ ਉਹੀ ਤੂੰ ਸੁਣਾਈ ਜਾਵੀਂ,
ਲੋਕਾਂ ਨੂੰ ਮੂਰਖ਼ ਬਣਾਈ ਜਾਵੀਂ।
ਜਨਤਾ ਨੂੰ ਕੀ ਪਤੈ,ਕੌਣ ਮੂਰਛਤ ਹੈ,
ਬੂਟੀ ਕਿਸਨੇ ਲਿਆਉਂਣੀ ਹੈ।
ਉਂਝ ਵੀ ਤਾਂ ਭਗਤਾਂ ਨੇ ਅੱਖਾਂ ਮੀਟ,
ਗਰਦਨ ਹੀ ਤਾਂ ਹਿਲਾਉਂਣੀ ਹੈ।
ਕੁਝ ਤਾਂ, ਭੰਡਾਰਾ ਖੁੱਲਣ ਦੇ ਧਿਆਨ ਵਿੱਚ ਬੈਠੇ ਹੋਣਗੇ,
ਕੁਝ ਨੇ ਅਪਣੀ ਪੁਰਾਣੀ ਚੱਪਲ ਬਦਲਾਉਂਣੀ ਹੈ।
ਕਹਿੰਦੇ ਤੀਵੀਂਆਂ ਦਾ ਗੁਰੂ ਕਦੇ ਭੁੱਖਾ ਨਹੀਂ ਮਰਦਾ,
ਦੋ ਚਾਰ ਨੂੰ ਚੇਲੀਆਂ ਬਣਾਈ ਜਾਵੀਂ,
ਗੋਲਗੱਪੇ ਕਿਉਂ ਨਜ਼ਰ ਆਉਂਦੇ ਨੇ ਬੱਚਾ,
ਕਦੇ ਹਰੀ ਚਟਨੀ ਨਾਲ ਸਮੋਸੇ ਖੁਆਈ ਜਾਵੀਂ
ਸੁਆਹ ਦੀਆਂ ਪੁੜੀਆਂ ਬੰਨ੍ਹ,
ਮੁੰਡੇ ਤੂੰ ਸਭ ਨੂੰ ਥਮਾਈ ਜਾਵੀਂ
ਪਿੱਪਲੀ ਵਾਲਾ ਬਾਬਾ ਬਣ ਕੇ,
ਸਿੱਕਾ ਅਪਣਾ ਤੂੰ ਪੂਰਾ ਜਮਾਈ ਜਾਵੀਂ।
ਜੇ ਦੁਕਾਨ ਤੇਰੀ ਇਹ ਚੱਲ ਪਈ,
ਤਾਂ ਰਾਜਨੀਤੀ ਵਿੱਚ ਮੁੱਕਦਰ ਅਜਮਾਈ ਤੂੰ,
ਜੇ ਬਾਬੇ ਦੇ ਨਾਲ ਨਾਲ ਨੇਤਾ ਵੀ ਹੋ ਗਿਆ,
ਤਾਂ ਸਮਝੀਂ ਬੲੀ ਸੋਨੇ ਤੇ ਸੁਹਾਗਾ ਵੀ ਹੋ ਗਿਆ।
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly