(ਸਮਾਜ ਵੀਕਲੀ)
ਸਤਲੁਜ-ਯਮੁਨਾ ਲਿੰਕ ਨਹਿਰ ਦਾ ਮਸਲਾ,
ਥੋੜੇ ਵਕਫੇ ਬਾਅਦ ਪੁਆੜੇ ਪਾਈ ਜਾਵੇ।
ਮੈਂ ਕੋਈ ਪੱਖਪਾਤ ਵਾਲ਼ੀ ਗੱਲ ਨੀਂ ਕਰਦਾ,
ਆਮ ਲੋਕਾਂ ਨੂੰ ਦੋਨੋਂ ਪਾਸੇ ਫ਼ਿਕਰ ਸਤਾਈ ਜਾਵੇ।
ਹਰਿਆਣਾ-ਪੰਜਾਬ ਦੇ ਮੁਖ ਮੰਤਰੀਆਂ ਵੱਲੋਂ,
ਮੀਟਿੰਗ ਤੋਂ ਬਾਅਦ ਭਗਵੰਤ ਮਾਨ ਦੇ ਬਿਆਨ ਜੋ ਆਏ।
ਉਨ੍ਹਾਂ ਵਿਚ ਕੋਈ ਅਤਿਕਥਨੀ ਨੀਂ ਲੱਗੀ,
ਪੀਐਮ ਨੂੰ ਚਾਹੀਦਾ ਬਿਨਾਂ ਪੱਖਪਾਤ ਸਾਲਸੀ ਕਰਕੇ ਮਸਲਾ ਸੁਲਝਾਏ ।
ਪੂਰੇ ਪੰਜਾਬ ਚ ਧਰਤੀ ਹੇਠਲੇ ਪਾਣੀ ਦਾ ਪੱਧਰ,
ਖ਼ਤਰਨਾਕ ਹੱਦ ਤੱਕ (600ਮੀਟਰ) ਥੱਲੇ ਚਲਾ ਗਿਆ।
ਖੇਤੀਯੋਗ ਰਕਬੇ ਦਾ (70%) ਬੋਰਾਂ ਰਾਹੀਂ ਪਾਣੀ ਖਿੱਚਦੇ,
ਬਾਕੀ ਤੀਹ ਪ੍ਰਤੀਸ਼ਤ ਖੇਤਰ ਨੂੰ ਨਹਿਰੀ ਪਾਣੀ ਪੂਰਾ ਨੀਂ ਪਾ ਰਿਹਾ।
ਹਰਿਆਣਾ ਭਾਵੇਂ ਐਸਵਾਈਐਲ ਦੀ ਮੰਗ ਤੇ ਅੜਿਆ,
ਪਰ ਸਾਂਝੇ ਪੰਜਾਬ ਦੀ ਯਮੁਨਾ ਨਦੀ ਦਾ ਪਾਣੀ ਦੇਣ ਤੋਂ ਮੁਕਰਿਆ।
ਸਤਲੁਜ ਦਾ ਪਾਣੀ ਭਾਖੜਾ ਨਹਿਰ ਰਾਹੀਂ ਹਿਸਾਰ ਸਰਸੇ ਨੂੰ ਜਾਵੇ,
ਸਿਆਸੀ ਜੁੰਡਲੀ ਪੰਜਾਬ ਤੋਂ ਸਾਰਾ ਕੁਝ ਲੈ ਕੇ ਵੀ ਹੋਵੇ ਨਾ -ਸੁ਼ਕਰਿਆ ।
ਭਾਈਚਾਰਕ ਸਾਂਝਾਂ ਟੁੱਟਣੀਆਂ ਨੀਂ ਚਾਹੀਦੀਆਂ,
ਵਿਕਸਿਤ ਹੋਣੇ ਚਾਹੀਦੇ ਤਕਨੀਕੀ – ਵਿਗਿਆਨਕ ਸਲੀਕੇ।
ਘੱਟ ਪਾਣੀ ਨਾਲ ਲੋੜਾਂ ਹੋਂਣ ਪੂਰੀਆਂ ,
ਰੋਕੇ ਜਾਣ ਪਾਣੀ ਨੂੰ ਵਿਆਰਥ ਖ਼ਰਾਬ ਕਰਨ ਦੇ ਤਰੀਕੇ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly