ਸੱਚ ਉੱਪਰ ਝੂਠ ਦਾ ਕਬਜ਼ਾ

(ਸਮਾਜ ਵੀਕਲੀ)

ਸੱਚ ਨੂੰ ਮਿੱਟੀ ਦੀ ਡਲ਼ੀ ਬਣਾਕੇ,ਝੂਠ ਨੇ ਸਦਾ ਪੂਰੀ ਧੌਂਸ ਜਮਾਈ ਹੈ।
ਹੇ ਨਾਨਕ ਹੇ ਗੋਬਿੰਦ ਜੀ,ਇਹ ਦੁਨੀਆਂ ਕਿਓਂ ਗਰਕਣ ਤੇ ਆਈ ਹੈ!

ਝੂਠ ਨਾਲ ਰਲ ਟੋਲੇ ਫਿਰਦੇ,ਹੜਦੁੰਗੀਏ ਵੀ ਰਹਿੰਦੇ ਕਿਵੇਂ ਪੱਬਾਂ ਭਾਰ,
ਸੱਚੇ ਕੋਲੋਂ ਕਦੇ ਘਰਦੇ ਮੁੱਖ ਮੋੜਨ ਸੱਚੇ ਹੋਣਾ ਵੀ ਇੱਕ ਕਠਿਨਾਈ ਹੈ!

ਹਕੂਮਤ ਬਣਾ ਰਹੀ ਦਬਾਅ ਬੰਦੇ ਤੇ ਫ਼ਜੂਲ ਸ਼ਬਦਾਂ ਤੇ ਯਾਕੀਨ ਕਰੇ,
ਸੱਚ ਨੂੰ ਝੂਠ ਦੀ ਪਾਣ’ ਚ ਬੁਲਵਾਉਂਦੇ,ਕਹੋ ਹੁਣ ਕਿੱਥੇ ਮੰਹਿਗਾਈ ਹੈ !

ਸਿਰ-ਫਿਰੇ ਕਈ ਕੁਫ਼ਰ ਤੋਲਦੇ,ਸੱਚ ਦੀਆਂ ਤਹਿਆਂ ਜਾ ਉਖਾੜ ਦਿੰਦੇ,
ਉਨ੍ਹਾਂ ਝੂਠ ਦੀ ਕਿਸ਼ਤੀ ਪਾਣੀਓਂ ਕੱਢਕੇ,ਬਰੇਤਾ ਲਿਆ ਕੇ ਚਲਾਈ ਹੈ ।

ਵਿਗਿਆਨ ਸੱਚਾ,ਤਰਕ ਵਜ਼ਨਦਾਰ,ਜਿੱਥੇ ਵੀ ਮਿਲਦਾ ਲੈਣਾ ਚਾਹੀਦਾ,
ਰਾਫ਼ੇਲ ਦੇ ਥੱਲੇ ਨਿੰਬੂ ਮਿੱਧਕੇ,ਵਿਗਿਆਨ ਤੇ ਤਰਕ ਦੀ ਧੌਣ ਘੁਮਾਈ ਹੈ!

ਮੈਂ ਸੱਚ ਬੋਲਾਂ,ਤੂੰ ਤੇ ਉਹ ਸੱਚ ਬੋਲ ਰਹੇ, ਦੱਸੋ ਕੌਣ ਕੌਣ ਸੱਚ ਬੋਲ ਰਿਹਾ,
ਪਰ ਪਵਿੱਤਰ ਗੁੰਨ੍ਹੇ ਆਟੇ ਦੇ ਵਿੱਚ ਕਿਸ ਨੇ ਲੂਣ ਦੀ ਮੁੱਠ ਮਿਲਾਈ ਹੈ!

ਕਿ ਬੜੀ ਭੈੜੀ ਜਿਹੀ ਅਖਾਓਤ ਲਿਖਤੀ ਕਿਸ,ਸੱਚ ਤਾਂ ਪੂਰਾ ਕੌੜਾ ਹੁੰਦੈ
ਪਰ ਮਿੱਠੀ ਜੀਭ ਨੇ ਕੂੜ ਖਿਲਾਰ ਕੇ,ਹਰ ਵੇਲੇ ਭੈੜੀੰ ਹੋਂਦ ਦਿਖਾਈ ਹੈ ।

ਚੰਗੇ ਸ਼ਬਦਾਂ ਨੂੰ ਪੜ੍ਹਨਾ ਉਚਾਰਨਾ,ਆਪਾਂ ਨੂੰ ਸਮਾਂ ਵੀ ਦੇਣਾ ਜਰੂਰੀ ਹੈ,
ਝੂਠ ਦੀ ਗੱਡੀ ਪਟੜੀ ਤੋਂ ਨਾ ਲਹਿੰਦੀ,ਪਤਾ ਨੀਂ ਇਹ ਕਿਸਨੇ ਬਣਾਈ ਹੈ!

ਸਚਾਈ ਉੱਤੇ ਜ਼ੁਲਮ ਤਸ਼ੱਦਦ ਮੌਤਾਂ ਗੁੰਮਸ਼ੁਦੀ,ਕਿੱਥੇ ਕਿੱਥੇ ਨਹੀਂ ਹੋ ਰਹੇ,
ਮਰਨ ਲੱਗਾ ਜ਼ਾਲਮ ਕਿਉਂ ਪਛਤਾਵੇ,ਜਿਸ ਕੀਤੀ ਨਹੀਂ ਕੋਈ ਭਲਾਈ ਹੈ ।

ਸੁਖਦੇਵ ਸਿੱਧੂ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਪਾਣੀ ਦੀ ਵੰਡ-ਐਸਵਾਈਐਲ