ਮਹਿਤਪੁਰ (ਵਰਮਾ) (ਸਮਾਜ ਵੀਕਲੀ): ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਜਿਸ ਵਿਚ ਅੱਜ ਬੱਚਿਆਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਦੀ ਸਤੰਬਰ ਪ੍ਰੀਖਿਆ ਵਿਚ ਕਾਰਗੁਜ਼ਾਰੀ ਸਬੰਧੀ ਅਤੇ ਸਕੂਲ ਵਿੱਚ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਸਬੰਧੀ ਜਾਣਕਾਰੀ ਹਾਸਲ ਕੀਤੀ।ਬੱਚਿਆਂ ਦੇ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਇਸ ਮੀਟਿੰਗ ਵਿਚ ਭਾਗ ਲਿਆ।
ਸ਼੍ਰੇਣੀ ਅਧਿਆਪਕਾਂ ਨੇ ਆਪਣੇ-ਆਪਣੇ ਕਮਰੇ ਬਾਖ਼ੂਬੀ ਨਾਲ ਸਜਾਏ ਹੋਏ ਸਨ ਅਤੇ ਮਾਪਿਆਂ ਦਾ ਸਵਾਗਤ ਕਰਦੇ ਹੋਏ ਬੱਚਿਆਂ ਦੀ ਸਤੰਬਰ ਪ੍ਰੀਖਿਆ ਵਿੱਚ ਕਾਰਗੁਜ਼ਾਰੀ ਬਾਰੇ ਮਾਪਿਆਂ ਨੂੰ ਚਾਨਣਾ ਪਾਇਆ।ਸਾਰੇ ਬੱਚੇ ਆਪਣੇ ਮਾਪਿਆਂ ਦੇ ਨਾਲ ਆਏ ਹੋਏ ਸਨ ਅਤੇ ਮਾਪਿਆਂ ਨੇ ਵੀ ਇਸ ਪ੍ਰਬੰਧ ਦੀ ਬਹੁਤ ਹੀ ਸ਼ਲਾਘਾ ਕੀਤੀ।ਸਾਰੇ ਮਾਪਿਆਂ ਲਈ ਪਾਣੀ ਅਤੇ ਚਾਹ ਦਾ ਪ੍ਰਬੰਧ ਕੀਤਾ ਗਿਆ ਸੀ।ਪ੍ਰਿੰਸੀਪਲ ਸ੍ਰੀ ਹਰਜੀਤ ਸਿੰਘ ਜੀ ਨੇ ਆਏ ਹੋਏ ਸਾਰੇ ਮਾਪਿਆਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਮੂਹ ਸਟਾਫ ਦੀ ਪੀ ਟੀ ਐੱਮ ਨੂੰ ਸਫਲ ਬਣਾਉਣ ਲਈ ਸ਼ਲਾਘਾ ਕੀਤੀ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly