(ਸਮਾਜ ਵੀਕਲੀ) ਸੰਦੀਪ ਸਿੰਘ ਬਖੋਪੀਰ:-ਸਕੂਲ ਦੇ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ “ਅੱਜ ਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿੱਚ ਸਕੂਲ ਚੇਅਰਮੈਨ ਬਾਬਾ ਕਿਰਪਾਲ ਸਿੰਘ ਜੀ,ਮੈਨੇਜਰ ਸਰਦਾਰ ਸਰਬਜੀਤ ਸਿੰਘ ਜੀ ,ਪ੍ਰਬੰਧਕ ਡਾਇਰੈਕਟਰ ਡਾ: ਗੁਰਮੀਤ ਸਿੰਘ ਜੀ ਦੀ ਯੋਗ ਅਗਵਾਈ ਸਦਕਾ ਸਕੂਲ ਦੇ ਸਟਾਫ਼ ਸਮੇਤ ਸਮੂਹ ਮਿਹਨਤੀ ਕਰਮਚਾਰੀਆਂ ਨੂੰ ਸਨਮਾਨਿਤ ਕਰਕੇ ਲੇਬਰ ਡੇ ਮਨਾਇਆ ਗਿਆ । ਜਿਸ ਵਿੱਚ ਸਕੂਲੀ ਵਿਦਿਆਰਥੀਆਂ ਵੱਲੋਂ ਸਕੂਲ ਦੇ ਹਰ ਪੜਾਅ ਨਾਲ ਜੁੜੇ ਵੱਖ-ਵੱਖ ਕਰਮਚਾਰੀਆਂ ਦੀ ਤਾਰੀਫ਼ ਕਰਦਾ ਇੱਕ ਨੁੱਕੜ ਨਾਟਕ” ਮਿਹਨਤੀ ਹੱਥ” ਖੇਡਿਆ ਗਿਆ । ਜਿਸ ਰਾਹੀਂ ਸਕੂਲ ਦੇ ਹਰ ਇੱਕ ਪੱਖ ਨਾਲ ਜੁੜੇ ਵੱਖ-ਵੱਖ ਕਰਮਚਾਰੀਆਂ ਦੇ ਰੋਲ ਨੂੰ ਨਿਭਾ ਕੇ, ਉਹਨਾਂ ਦੇ ਸਤਿਕਾਰ
ਵਿੱਚ ਉਹਨਾਂ ਦੀ ਉਸਤਤਿ ਵਿੱਚ ਬਹੁਤ ਹੀ ਪਿਆਰੀ ਪੇਸ਼ਕਾਰੀ ਕੀਤੀ ਗਈ। ਸਕੂਲ ਵਿੱਚ ਬਣੇ ਚਾਰ ਹਾਊਸਾਂ ਦੇ ਵੱਖ-ਵੱਖ ਇੰਚਾਰਜ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਜ਼ਦੂਰ ਦਿਵਸ ਉੱਪਰ ਆਪਣੇ ਭਾਸ਼ਣ, ਕਵਿਤਾਵਾਂ, ਅਤੇ ਗੀਤ ਪੇਸ਼ ਕੀਤੇ ਅਤੇ ਦੁਨੀਆਂ ਦੇ ਸਾਰੇ ਮਿਹਨਤਕਸ਼ ਲੋਕਾਂ ਨੂੰ ‘ਲਾਲ ਸਲਾਮ’ ਭੇਟ ਕੀਤਾ ਗਿਆ,ਮੌਕੇ ਤੇ ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ ਜੀ ਨੇ ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਜਨਮ ਦਿਵਸ ਦੀਆਂ ਵਧਾਈਆਂ ਦੇਣ ਦੇ ਨਾਲ-ਨਾਲ ਲੇਬਰ ਡੇ ਦੇ ਉੱਪਰ ਇੱਕ ਰਸਮੀ ਭਾਸ਼ਣ ਪੜ੍ਹਿਆ ਅਤੇ ਦੁਨੀਆਂ ਦੇ ਸਾਰੇ ਮਿਹਨਤੀ ਹੱਥਾਂ ਨੂੰ ‘ਲਾਲ ਸਲਾਮ ਕਿਹਾ’, ਮੌਕੇ ਉੱਤੇ ਹੀ ਐਕਟੀਵਿਟੀ ਇੰਚਾਰਜ ਸੰਦੀਪ ਸਿੰਘ ਵੱਲੋਂ ਲੇਬਰ ਦਿਵਸ ਸਬੰਧੀ ਡੁੰਘਾਈ ਨਾਲ ਜਾਣਕਾਰੀ ਦਿੰਦਾ ਇੱਕ ਲੇਖ ਪੜ੍ਹਿਆ ,ਸਨਮੀਤ ਸਰ ਵੱਲੋਂ ਸੰਤ ਰਾਮ ਉਦਾਸੀ ਜੀ ਦੀ ਕਵਿਤਾ ‘ਕਮਿਆਂ ਦੇ ਵਿਹੜੇ ‘ ਪੜ੍ਹ ਕੇ ਉਸ ਦੀ ਵਿਆਖਿਆ ਕੀਤੀ ਗਈ। ਚਾਰੋਂ ਹਾਊਸ ਦੇ ਇੰਚਾਰਜ ਅਧਿਆਪਕਾਂ ਵੱਲੋਂ ਮਜ਼ਦੂਰ ਦਿਵਸ ਉੱਪਰ ਦੁਨੀਆਂ ਦੇ ਸਾਰੇ ਕੋਨਿਆਂ ਵਿੱਚ ਵਸਦੇ ਮਿਹਨਤੀ ਇਨਸਾਨਾਂ ਨੂੰ “ਲਾਲ ਸਲਾਮ” ਕਹਿ ਕੇ ਉਹਨਾਂ ਦੀ ਉਸਤਤ ਦੇ ਵਿੱਚ ਵਿਸਥਾਰ ਪੂਰਵਕ ਲੇਖ ਪੇਸ਼ ਕੀਤੇ ਗਏ। ਸਕੂਲੀ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨ ਉਪਰੰਤ ਬੱਚਿਆਂ ਵੱਲੋਂ ਆਪਣੇ ਨੰਨੇ ਹੱਥਾਂ ਨਾਲ ਤਿਆਰ ਕੀਤੇ ਗਏ (ਲੇਬਰ-ਡੇ) ਸਬੰਧੀ ਗ੍ਰੀਟਿੰਗ ਕਾਰਡ ਸਕੂਲ ਦੇ ਅਧਿਆਪਕਾਂ ਅਤੇ ਮਿਹਨਤੀ ਕਰਮਚਾਰੀਆਂ ਨੂੰ ਦਿੱਤੇ ਗਏ ਅਤੇ ਸਾਂਝੀਆਂ ਤਸਵੀਰਾਂ ਖਿਚਵਾਈਆਂ ਗਈਆਂ, ਮੌਕੇ ਉੱਤੇ ਕੋਆਰਡੀ ਨੇਟਰ ਮੈਡਮ ਹਰਗਿੰਦਰ ਕੌਰ ਮੈਡਮ ਬਲਜੀਤ ਕੌਰ ਮਨੇਜਮੈਂਟ ਮੈਂਬਰ ਦਵਿੰਦਰ ਸਿੰਘ ਪੰਜਾਬੀ ਅਧਿਆਪਕ ਸੰਦੀਪ ਸਿੰਘ ਸਨਮੀਤ ਸਿੰਘ, ਡੀ.ਪੀ ਅਧਿਆਪਕ ਅਵਤਾਰ ਸਿੰਘ, ਹਰਿੰਦਰ ਸਿੰਘ,ਪ੍ਰਭਜੋਤ ਸਰ, ਮਨਜੋਤ ਮੈਮ,ਮਨਪ੍ਰੀਤ ਕੌਰ,ਨਿਤਿਨ ਮੈਮ, ਸੁਨੀਤਾ ਰਾਣੀ, ਅਵਰਿੰਦਰ ਕੌਰ ,ਸੁਖਜੀਤ ਕੌਰ, ਪ੍ਰਭਜੋਤ ਕੌਰ,ਤੇ ਰਜਨੀ ਮੈਮ ਜੀ ਉਚੇਚੇ ਤੌਰ ਤੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



