HOME ਸੁੱਧਾਮਾਜਰਾ ਤੋਂ ਮਾਣੇਵਾਲ ਅਤੇ ਬੇਟ ਖੇਤਰ ਜਾਂਦੀ ਸਪੰਰਕ ਸੜਕ ਥਾਂ ਥਾਂ ਟੁੱਟੀ...

ਸੁੱਧਾਮਾਜਰਾ ਤੋਂ ਮਾਣੇਵਾਲ ਅਤੇ ਬੇਟ ਖੇਤਰ ਜਾਂਦੀ ਸਪੰਰਕ ਸੜਕ ਥਾਂ ਥਾਂ ਟੁੱਟੀ ਹੋਣ ਕਾਰਨ ਲੋਕ ਦੁੱਖੀ

3
ਫੋਟੋ ਕੈਪਸ਼ਨ :ਸੁੱਧਾਮਾਜਰਾ ਤੋਂ ਬੇਟ ਖੇਤਰ ਨੂੰ ਜਾਂਦੀ ਸਪੰਰਕ ਸੜਕ ਦੀ ਹੋਈ ਦੁਰਦਸ਼ਾ ਦਾ ਹਾਲ ਦੁਰਸਾਦੀ ਹੋਈ ਤਸਵੀਰ ਅਤੇ ਟੁੱਟੀ ਸੜਕ ਤੇ ਬੜੀ ਮੁਸ਼ਕਿਲ ਨਾਲ ਜਾ ਰਿਹਾ ਇੱਕ ਅਪਾਹਜ ਵਿਅਕਤੀ ।

ਬੇਟ ਖੇਤਰ ਦੇ ਲੋਕਾਂ ਨੇ ਸਰਕਾਰ ਨੂੰ ਸੜਕ ਬਣਾਉਣ ਦੀ ਲਾਈ ਗੁਹਾਰ

ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਸੁੱਧਾਮਾਜਰਾ ਬੱਸ ਅੱਡੇ ਤੋਂ ਜੋ ਸਪੰਰਕ ਸੜਕ ਮਾਣੇਵਾਲ ਅਤੇ ਹੋਰ ਬੇਟ ਦੇ ਪਿੰਡਾਂ ਨੂੰ ਮੇਨ ਨੈਸ਼ਨਲ ਹਾਈਵੇ ਰੋਡ ਨਾਲ ਜੋੜਦੀ ਹੈ ।ਉਹ ਸੜਕ ਥਾਂ ਥਾਂ ਤੋਂ ਬੁਰੀ ਤਰ੍ਹਾਂ ਨਾਲ ਟੁੱਟ ਚੁੱਕੀ ਹੈ। ਜਿਸ ਤੇ ਵਾਹਨਾਂ ਆਮ ਵਾਹਨਾਂ ਦਾ ਚੱਲਣਾ ਤਾਂ ਬਹੁਤ ਦੂਰ ਗੱਲ ਪਰ ਇੱਥੋਂ ਦੋ ਪਹੀਆਂ ਵਾਹਨਾਂ ਸਮੇਤ ਪੈਦਲ ਚੱਲਣਾ ਵੀ ਖਤਰੇ ਤੋਂ ਖ਼ਾਲੀ ਨਹੀ ਹੈ ਇਸ ਸੜਕ ਤੇ ਰੋਜ਼ਾਨਾ ਚੱਲਣ ਵਾਲੇ ਲੋਕ ਕਈ ਕਈ ਵਾਰ ਸੱਟਾਂ ਲਵਾਂ ਕਿ ਹਸਪਤਾਲ ਵਿੱਚ ਦਾਖਲ ਹੋ ਚੁੱਕੇ ਹਨ। ਇਸ ਸੜਕ ਸਬੰਧੀ ਗੱਲਬਾਤ ਕਰਦਿਆਂ ਮਾਣੇਵਾਲ ਦੇ ਬਰਜਿੰਦਰ ਸਿੰਘ ਰਾਏ ਨੇ ਦੱਸਿਆ ਕਿ ਅਸੀਂ ਸੜਕ ਬਣਵਾਉਣ ਲਈ ਕਈ ਵਾਰ ਸਰਕਾਰੇ ਦਰਬਾਰੇ ਅਪੀਲ ਕਰ ਚੁੱਕੇ ਹਾਂ ਪਰ ਪ੍ਰਸ਼ਾਸਨ ਵਲੋਂ ਭਰੋਸਾ ਦੇਣ ਦੇ ਬਾਵਜੂਦ ਵੀ ਅਜੇ ਤੱਕ ਵੀ ਕਿਸੇ ਨੇ ਇਸ ਸੜਕ ਠੀਕ ਨੂੰ ਠੀਕ ਕਰਨ ਦਾ ਉਪਰਾਲਾ ਨਹੀ ਕੀਤਾ। ਜਦੋਂ ਪੱਤਰਕਾਰਾਂ ਨੇ ਆਪ ਜਾ ਕੇ ਸੜਕ ਦਾ ਹਾਲ ਤਾਂ ਇੱਕ ਨੋਜਵਾਨ ਅਪਾਹਜ ਵਿਕਅਤੀ ਜੋ ਵੀਲ ਚੇਅਰ ਸੁੱਧਾਮਾਜਰੇ ਵੱਲ ਜਾ ਰਿਹਾ ਸੜਕ ਖਰਾਬ ਹੋਣ ਤੋਂ ਬੜੀ ਮੁਸ਼ਕਿਲ ਨਾਲ ਉਸ ਨੂੰ ਧੱਕਾ ਕਿ ਉਸ ਨੂੰ ਅੱਗੇ ਲਿਜਾਹ ਰਿਹਾ ਸੀ। ਜਿਸ ਦੀ ਤ੍ਰਾਸਦੀ ਦੇਖੀ ਨਹੀ ਜਾਂਦੀ ਸੀ ਸੜਕ ਖਰਾਬ ਹੋਣ ਕਾਰਨ ਰੋਜ਼ਾਨਾ ਅਹਿਜੇ ਕੇਸ ਵਾਪਰਦੇ ਹਨ ।ਇਸ ਸੜਕ ਤੇ ਰਾਤ ਨੂੰ ਤਾਂ ਕਿ ਦਿਨ ਵਿੱਚ ਚੱਲਣਾ ਖਤਰੇ ਤੋਂ ਖ਼ਾਲੀ ਨਹੀ ਹੈ। ਬੇਟ ਖੇਤਰ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਨੇ ਪੰਜਾਬ ਸਰਕਾਰ ਨੂੰ ਜ਼ੋਰਦਾਰ ਸ਼ਬਦਾਂ ਵਿੱਚ ਅਪੀਲ ਕੀਤੀ ਹੈ। ਉਹ ਇਸ ਟੁੱਟੀ ਹੋਈ ਸੜਕ ਨੂੰ ਬਣਾ ਕੇ ਇਸ ਮੁਸ਼ਕਿਲ ਨੂੰ ਹੱਲ ਕੀਤਾ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਚੇਅਰਮੈਨ ਸਤਨਾਮ ਜਲਾਲਪੁਰ ਨੇ ਟੋਰੋਵਾਲ ਵਿਖੇ ਧਰਮਸ਼ਾਲਾ ਲਈ ਦਿੱਤੇ 2 ਲੱਖ ਰੁਪਏ; ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ।
Next articleਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਵਿੱਚ ਨਿਤਰਨ ਲੱਗੇ ਲੋਕ