HOME 10 ਅਪ੍ਰੈਲ ਤੋਂ ਰੰਗ ਬਿਰੰਗੇ ਫੁੱਲਾਂ ਨਾਲ ਖਿੜੇਗਾ ਬ੍ਰਿਟਿਸ਼ ਕੋਲੰਬੀਆ 20ਵਾ ਮੇਲਾ...

10 ਅਪ੍ਰੈਲ ਤੋਂ ਰੰਗ ਬਿਰੰਗੇ ਫੁੱਲਾਂ ਨਾਲ ਖਿੜੇਗਾ ਬ੍ਰਿਟਿਸ਼ ਕੋਲੰਬੀਆ 20ਵਾ ਮੇਲਾ ਵੇਖਣ ਲਈ ਲੋਕ ਉਤਸੁਕ

3
ਫੋਟੋ ਕੈਪਸ਼ਨ ਪਹਾੜਾਂ ਦੀ ਗੋਦ ਚ ਖਿੜੇ ਰੰਗ-ਬਿਰੰਗੇ ਟਿਊਲਿਪ ਫੁੱਲਾਂ ਦਾ ਸੁੰਦਰ ਦ੍ਰਿਸ਼

ਵੈਨਕੂਵਰ,  (ਸਮਾਜ ਵੀਕਲੀ)   (ਮਲਕੀਤ ਸਿੰਘ) – ਬਸੰਤ ਰੁੱਤ ਦੇ ਆਗਮਨ ਨਾਲ ਬ੍ਰਿਟਿਸ਼ ਕੋਲੰਬੀਆ ਦੇ ਖੂਬਸੂਰਤ ਪਹਾੜਾਂ ਦੀ ਗੋਦ ਚ ਰੰਗ-ਬਿਰੰਗੇ ਟਿਊਲਿਪ ਫੁੱਲ ਖਿੜਣ ਲੱਗ ਪਏ ਹਨ ਅਤੇ ਇਸੇ ਨਾਲ ਕੈਨੇਡਾ ਦਾ ਸਭ ਤੋਂ ਵੱਡਾ ਟਿਊਲਿਪ ਮੇਲਾ ਵੀ ਸ਼ੁਰੂ ਹੋਣ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸਿੱਧ ਹੈਰਿਸਨ ਟਿਊਲਿਪ ਫੈਸਟੀਵਲ 10 ਅਪ੍ਰੈਲ ਤੋਂ ਆਰੰਭ ਹੋਵੇਗਾ। ਇਹ ਮੇਲਾ ਆਪਣੀ 20ਵੀਂ ਵਰ੍ਹੇਗੰਢ ਮਨਾ ਰਿਹਾ ਹੈ ਅਤੇ ਇਸਦਾ ਆਯੋਜਨ ਅਗਾਸਿਜ਼ ਅਤੇ ਚਿਲੀਵੈਕ ਖੇਤਰਾਂ ਵਿੱਚ ਕੀਤਾ ਜਾਵੇਗਾ। ਜਿਸ ਵਿੱਚ ਸ਼ਾਮਿਲ ਹੋਣ ਦੇ ਚਾਹਵਾਨ ਲੋਕਾਂ ਇਸ ਸਬੰਧੀ ਉਤਸੁਕ ਨਜ਼ਰ ਆ ਰਹੇ ਹਨ ਜ਼ਿਕਰਯੋਗ ਹੈ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਇਸ ਮੇਲੇ ਨੂੰ ਵੇਖਣ ਲਈ ਪਹੁੰਚਦੇ ਹਨ, ਜਿੱਥੇ ਵਿਸ਼ਾਲ ਖੇਤਰਾਂ ਵਿੱਚ ਖਿੜੇ ਟਿਊਲਿਪ ਫੁੱਲਾਂ ਦੇ ਸੁਹਾਵਣੇ ਨਜ਼ਾਰੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ। ਇਹ ਮੇਲਾ ਸੈਰ-ਸਪਾਟੇ ਨੂੰ ਵੀ ਵੱਡਾ ਉਤਸ਼ਾਹ ਦੇਂਦਾ ਹੈ ਅਤੇ ਸਥਾਨਕ ਅਰਥਵਿਵਸਥਾ ਲਈ ਵੀ ਲਾਭਕਾਰੀ ਸਾਬਤ ਹੁੰਦਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

 

Previous article–ਹਿੰਮਤ ਰਾਏ ਨੇ ਦਿਖਾਈ ਹਿੰਮਤ– ਕਬਾੜਖਾਨੇ ਚ ਮਨਾਇਆ ਜਨਮਦਿਨ!
Next articleਭੁਲੱਥ ਕਬੱਡੀ ਕੱਪ ਦੇ ਦੇਸ਼ਾਂ ਵਿਦੇਸ਼ਾਂ ਤੱਕ ਚਰਚੇ !