ਸਮਾਜ ਵੀਕਲੀ ਯੂ ਕੇ
ਸਹਿਯੋਗ ਲਈ ਅਪੀਲ

ਆਪ ਜੀ ਨੂੰ ਬੜੀ ਨਿਮਰਤਾ ਸਾਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਪਿੰਡ ਬਾੜੀਆਂ ਕਲਾਂ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਮਮੋਰੀਅਲ ਪਾਰਕ ਦਾ ਕੰਮ ਚਾਲੂ ਹੈ ਜਿਸ ਵਿੱਚ ਭਰਤ ਪੁਆਈ ਜਾ ਰਹੀ ਹੈ ਜੋ ਕਿ ਪਿਛਲੇ 10 – 12 ਸਾਲ ਤੋਂ ਕੰਮ ਪਿੱਛੇ ਪਿਆ ਹੋਇਆ ਸੀ, ਬੜੇ ਲੰਬੇ ਸੰਘਰਸ਼ ਸਦਕਾ ਇਹ ਪਾਰਕ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਮੈਮੋਰੀਅਲ ਪਾਰਕ ਕੁੱਲ ਚਾਰ ਕਨਾਲ ਜਗ੍ਹਾ ਹੈ। ਬੜੇ ਲੰਬੇ ਸੰਘਰਸ਼ ਸਦਕਾ ਜਗ੍ਹਾ ਪ੍ਰਾਪਤ ਹੋਈ ਹੈ ਪ੍ਰੰਤੂ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਸੀ ਤਾਂ ਕੁਝ ਵਿਰੋਧੀ ਲੋਕ ਇਸ ਵਿੱਚ ਅੜਚਣਾਂ ਪਾਉਂਦੇ ਰਹੇ ਪ੍ਰੰਤੂ ਹੁਣ ਮੌਜੂਦਾ ਪੰਚਾਇਤ ਸਦਕਾ ਇਹ ਕੰਮ ਸੰਭਵ ਹੋਇਆ ਹੈ ਸੋ ਬਾਬਾ ਸਾਹਿਬ ਨੂੰ ਚਾਹਣ ਵਾਲੇ NRI ਮਿੱਤਰਾਂ ਸੱਜਣਾ, ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਇਸ ਪਾਰਕ ਦਾ ਕੰਮ ਚਾਲੂ ਹੈ ਸੋ ਵੱਧ ਚੜ ਕੇ ਆਪਣਾ ਹਿੱਸਾ ਪਾਈਏ ਤਾਂ ਜੋ ਅਸੀਂ ਆਪਣੇ ਰਹਿਬਰ ਦੀ ਮੈਮੋਰੀਅਲ ਪਾਰਕ ਨੂੰ ਵਧੀਆ ਦਿੱਖ ਬਣਾ ਸਕੀਏ।
ਇਹ ਪਾਰਕ ਇਕੱਲੇ ਪਿੰਡ ਬਾੜੀਆਂ ਕਲਾਂ ਲਈ ਨਹੀਂ ਸਗੋਂ ਆਲੇ ਦੁਆਲੇ ਦੇ ਹੋਰ ਅਨੇਕਾਂ ਪਿੰਡਾਂ ਨੂੰ ਜੋੜਦੀ ਹੈ ਜਦੋਂ ਜਦੋਂ ਪਿੰਡ ਬਾੜੀਆਂ ਕਲਾਂ ਤੋਂ ਮੂਵਮੈਂਟ ਦੀ ਗੱਲ ਚੱਲੀ ਹੈ ਤਾਂ ਸਾਰੇ ਪਿੰਡਾਂ ਵਿੱਚ ਮੂਵਮੇਂਟ ਅੱਗੇ ਵਧੀ ਹੈ। ਸੋ ਆਓ ਇਸ ਗੱਲ ਨੂੰ ਧਿਆਨ ਚ ਰੱਖਦੇ ਹੋਏ ਇਸ ਪਾਰਕ ਨੂੰ ਵਧੀਆ ਦਿਖ ਦੇਣਾ, ਨੇਪਰੇ ਚਾੜਨਾ ਸਾਡਾ ਮਿਸ਼ਨਰੀ ਸਾਥੀਆਂ ਦਾ ਫਰਜ਼ ਬਣਦਾ ਹੈ।
ਲੋੜੀਂਦਾ ਸਮਾਨ:-
1. ਭਰਤ/ਮਿੱਟੀ 250-300 ਟਰਾਲੀ
2. ਇੰਟਰਲੋਕ ਟਾਈਲ 80 mm
3. ਇੱਟਾਂ/ਸੀਮੇਂਟ
ਆਓ ਹਿੱਸੇ ਦਾ ਦਸਵੰਧ ਜ਼ਰੂਰ ਕੱਢੀਏ, ਅਸੀਂ ਆਪ ਜੀ ਸਹਿਯੋਗ ਦੇ ਉਡੀਕਵਾਨ ਰਹਾਂਗੇ। ਜੈ ਭੀਮ ਜੈ ਭਾਰਤ



