HOME ਸਕੂਲ ਵਿੱਚ ਪੌਦੇ ਲਗਾਕੇ ਦਿੱਤਾ “ਵਾਤਾਵਰਣ ਬਚਾਓ” ਦਾ ਪੈਗ਼ਾਮ 

ਸਕੂਲ ਵਿੱਚ ਪੌਦੇ ਲਗਾਕੇ ਦਿੱਤਾ “ਵਾਤਾਵਰਣ ਬਚਾਓ” ਦਾ ਪੈਗ਼ਾਮ 

ਪਟਿਆਲਾ  (ਸਮਾਜ ਵੀਕਲੀ)   ਸੇਵਿਅਰ ਕਲੱਬ (ਰਜਿ) ਪਟਿਆਲਾ ‘ਵਾਤਾਵਰਨ ਦੀ ਸੁਰੱਖਿਆ’ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲਗਾਤਾਰ ਗਤੀਵਿਧੀਆਂ ਕਰਨ ਵਿੱਚ ਮਸ਼ਰੂਫ ਹੈ।ਹਾਲ ਹੀ ਦੇ ਵਿੱਚ ਕਲੱਬ ਵੱਲੋਂ ਸਰਕਾਰੀ ਮਿਡਲ ਸਕੂਲ ਬਖਸ਼ੀਵਾਲਾ (ਪਟਿਆਲਾ—3) ਦੇ ਵਿੱਚ ਵੱਖ—ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ।ਇਹਨਾਂ ਬੂਟਿਆਂ ਵਿੱਚ ਤੂਤ, ਨਿੰਮ, ਹੀਬੀਸ਼ਕਸ਼, ਦੇਸੀ ਗੁਲਾਬ, ਸੁਹੰਜਨਾ, ਜਾਮਣ, ਡੇਕ ਆਦਿ ਸ਼ਾਮਿਲ ਸਨ। ਇਸ ਪ੍ਰੋਗਰਾਮ ਸਮੇਂ ਸੇਵਿਅਰ ਕਲੱਬ ਦੇ ਪ੍ਰਮੁੱਖ ਅਹੁੱਦੇਦਾਰ ਪਵਨ ਗਰਗ ਅਤੇ ਚਮਨ ਸ਼ਰਮਾ ਨੇ ਕਿਹਾ ਕਿ ਮਨੁੱਖ ਦੁਆਰਾ ਦਰੱਖਤਾਂ ਦੀ ਲਗਾਤਾਰ ਕਟਾਈ ਕਰਨ ਨਾਲ ਵਾਤਾਵਰਨ ਦਾ ਸੰਤੁਲਨ ਵਿਗੜ ਰਿਹਾ ਹੈ।ਜੇਕਰ ਇਸ ਪ੍ਰਤਿ ਜਲਦੀ ਗੌਰ ਨਾ ਕੀਤੀ ਗਈ ਤਾਂ ਇਸਦੇ ਨਤੀਜੇ ਬਹੁਤ ਮਾੜੇ ਆਉਣਗੇ।ਉਹਨਾਂ ਕਿਹਾ ਕਿ ਕਲੱਬ ਦੁਆਰਾ ਵੱਖ—ਵੱਖ ਵਿਦਿਅਕ ਅਤੇ ਹੋਰ ਸੰਸਥਾਵਾਂ ਵਿੱਚ ਬੂਟਿਆਂ ਨੂ਼ੰ ਲਗਾਉਣ ਸੰਬੰਧੀ ਸਹਿਮਤੀ ਮੰਗੀ ਜਾਂਦੀ ਹੈ।ਫਿਰ ਸਹਿਮਤੀ ਦੇਣ ਵਾਲੀਆਂ ਸੰਸਥਾਵਾਂ ਵਿੱਚ ਬੂਟੇ ਲਗਾਏ ਜਾਂਦੇ ਹਨ।ਉਹਨਾਂ ਸਕੂਲ ਦੇ ਬੱਚਿਆਂ ਨੂੰ ਪਿੰਡ ਅਤੇ ਆਪਣੇ ਘਰਾਂ ਵਿੱਚ ਬੂਟੇ ਲਗਾਉਣ ਦੇ ਲਈ ਜਾਗਰੂਕ ਕੀਤਾ। ਸਕੂਲ ਦੇ ਇੰਚਾਰਜ ਸੁਧੀਰ ਸ਼ਰਮਾ ਨੇ ਕਲੱਬ ਦੇ ਸਰਗਰਮ ਮੈਂਬਰਾਂ ਪਵਨ ਗਰਗ, ਚਮਨ ਸ਼ਰਮਾ, ਰਾਜ ਸਿੰਘ, ਅਵਤਾਰ ਸਿੰਘ ਅਤੇ ਪਰਮਵੀਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਰੋਮਾ ਸ਼ਰਮਾ, ਗੁਰਸਿਮਰਨਪਾਲ ਕੌਰ, ਗੁਰਵਿੰਦਰ ਸਿੰਘ ਆਦਿ ਅਧਿਆਪਕ ਹਾਜ਼ਰ ਸਨ। ਇੱਥੇ ਜਿ਼ਕਰਯੋਗ ਹੈ ਕਿ ਕਲੱਬ ਵੱਲੋਂ ਵਾਤਾਵਰਨ ਦੀ ਸਰੁੱਖਿਆ ਦੇ ਤਹਿਤ ਹਰ ਐਤਵਾਰ ਸਫਾਈ ਅਭਿਆਨ ਵੇਲੇ ਪਲਾਸਟਿਕ ਦਾ ਕਚਰਾ ਹਟਾਇਆ ਜਾ ਰਿਹਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕੋਲੇ ਦੀ ਤੰਗੀ ਨਾਲ ਇੱਟ ਹੋਈ 9000 ਨੂੰ ਘਰ ਬਣਾਉਣ ਦਾ ਖਰਚਾ 15 ਤੋ 30 ਪ੍ਰਤੀਸ਼ਤ ਵਧਿਆ
Next articleਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਦੇ ਬੁੱਤਾਂ ਦੀ ਬੇਅਦਬੀ ਦੀਆਂ ਘਟਨਾਵਾਂ ਚਿੰਤਾਜਨਕ: ਡਾ ਰਜਿੰਦਰ ਸਿੰਘ ਲੱਕੀ ਸੀਨੀਅਰ ਬਸਪਾ ਆਗੂ