HOME ਮਜ਼ਦੂਰ ਹਿੱਤਾਂ ਦੀ ਅਣਦੇਖੀ ਖ਼ਿਲਾਫ਼ ਆਰ ਸੀ ਐੱਫ ਵਿੱਚ ਰੇਲ ਕਰਮਚਾਰੀਆਂ ਦਾ...

ਮਜ਼ਦੂਰ ਹਿੱਤਾਂ ਦੀ ਅਣਦੇਖੀ ਖ਼ਿਲਾਫ਼ ਆਰ ਸੀ ਐੱਫ ਵਿੱਚ ਰੇਲ ਕਰਮਚਾਰੀਆਂ ਦਾ ਰੋਸ ਪ੍ਰਦਰਸ਼ਨ

3

ਚਾਰ ਲੇਬਰ ਕੋਡਾਂ ਖ਼ਿਲਾਫ਼ ‘ਬਲੈਕ ਡੇ’ ਮਨਾ ਕੇ ਕੇਂਦਰ ਦੀਆਂ ਨੀਤੀਆਂ ਨੂੰ ਦਿੱਤੀ ਗਈ ਚੁਣੌਤੀ

ਕਪੂਰਥਲਾ   (ਸਮਾਜ ਵੀਕਲੀ)   (ਕੌੜਾ )-  ਭਾਰਤੀ ਰੇਲ ਦੇ ਅਧਾਰ ਸਤੰਭ, ਰੇਲ ਕੋਚ ਫੈਕਟਰੀ  ਕਪੂਰਥਲਾ ਦੇ ਵਿਹੜੇ ਵਿੱਚ ਅੱਜ ਮਜ਼ਦੂਰ ਏਕਤਾ ਅਤੇ ਸੰਕਲਪ ਦਾ ਸੈਲਾਬ ਉਮੜ ਪਿਆ। ਕੇਂਦਰੀ ਟਰੇਡ ਯੂਨੀਅਨਾਂ ਅਤੇ ਇੰਡੀਅਨ ਰੇਲਵੇ ਇੰਪਲਾਈਜ਼ ਫੈਡਰੇਸ਼ਨ ਦੇ ਦੇਸ਼ ਵਿਆਪੀ ਸੱਦੇ ‘ਤੇ ਆਰ.ਸੀ.ਐਫ. ਇੰਪਲਾਈਜ਼ ਯੂਨੀਅਨ  ਨੇ ਡਾ. ਭੀਮ ਰਾਓ ਅੰਬੇਡਕਰ ਚੌਕ (ਵਰਕਸ਼ਾਪ ਗੇਟ) ਵਿਖੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ‘ਬਲੈਕ ਡੇ’ ਦਾ ਆਯੋਜਨ ਕੀਤਾ। ਹਜ਼ਾਰਾਂ ਦੀ ਗਿਣਤੀ ਵਿੱਚ ਰੇਲ ਮੁਲਾਜ਼ਮਾਂ ਨੇ ਆਪਣੀਆਂ ਛਾਤੀਆਂ ‘ਤੇ ਕਾਲੇ ਬਿੱਲੇ ਲਗਾ ਕੇ ਸਰਕਾਰ ਨੂੰ ਸਪੱਸ਼ਟ ਚਿਤਾਵਨੀ ਦਿੱਤੀ ਕਿ ਉਹ ਆਪਣੇ ਲੋਕਤੰਤਰੀ ਅਧਿਕਾਰਾਂ ਅਤੇ ਕਿਰਤ ਕਾਨੂੰਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕਟੌਤੀ ਨੂੰ ਬਰਦਾਸ਼ਤ ਨਹੀਂ ਕਰਨਗੇ। ਸਵੇਰ ਤੋਂ ਹੀ ਮੁਲਾਜ਼ਮਾਂ ਦਾ ਇਕੱਠ ਵਰਕਸ਼ਾਪ ਗੇਟ ‘ਤੇ ਜੁੜਨਾ ਸ਼ੁਰੂ ਹੋ ਗਿਆ ਸੀ, ਜਿੱਥੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਅਤੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਥੋਪੇ ਜਾ ਰਹੇ ਚਾਰ ਲੇਬਰ ਕੋਡ ਅਸਲ ਵਿੱਚ ਮਜ਼ਦੂਰਾਂ ਨੂੰ ਮਿਲਣ ਵਾਲੀ ਸਮਾਜਿਕ ਅਤੇ ਕਾਨੂੰਨੀ ਸੁਰੱਖਿਆ ਨੂੰ ਖਤਮ ਕਰਨ ਦਾ ਇੱਕ ਸਾਧਨ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੇਲ ਕੋਚ ਫੈਕਟਰੀ ਵਰਗੇ ਮਹੱਤਵਪੂਰਨ ਉਦਯੋਗਿਕ ਅਦਾਰਿਆਂ ਵਿੱਚ ਨਵੀਂ ਭਰਤੀ ਨਾ ਕਰਨਾ ਅਤੇ ਆਊਟਸੋਰਸਿੰਗ ਦੇ ਨਾਂ ‘ਤੇ ਠੇਕਾ ਪ੍ਰਥਾ ਨੂੰ ਉਤਸ਼ਾਹਿਤ ਕਰਨਾ ਨਾ ਸਿਰਫ਼ ਮੌਜੂਦਾ ਮੁਲਾਜ਼ਮਾਂ ਦੇ ਭਵਿੱਖ ਨੂੰ ਅਸੁਰੱਖਿਅਤ ਕਰ ਰਿਹਾ ਹੈ, ਸਗੋਂ ਦੇਸ਼ ਦੇ ਪੜ੍ਹੇ-ਲਿਖੇ ਨੌਜਵਾਨਾਂ ਦੇ ਰੁਜ਼ਗਾਰ ਦੇ ਮੌਕਿਆਂ ਨੂੰ ਵੀ ਨਿਗਲ ਰਿਹਾ ਹੈ। ਪ੍ਰਦਰਸ਼ਨ ਵਿੱਚ ਆਈ ਆਰ ਟੀ ਐੱਸ ਏ ਦੀ ਸਮੁੱਚੀ ਟੀਮ ਸਮੇਤ ਅਮਰੀਕ ਸਿੰਘ ਗਿੱਲ, ਮਨਜੀਤ ਸਿੰਘ ਬਾਜਵਾ, ਬਚਿੱਤਰ ਸਿੰਘ, ਜਸਪਾਲ ਸਿੰਘ ਸੇਖੋਂ, ਭਰਤ ਰਾਜ, ਹਰਵਿੰਦਰ ਪਾਲ, ਤ੍ਰਿਲੋਚਨ ਸਿੰਘ, ਤਲਵਿੰਦਰ ਸਿੰਘ, ਬਲਦੇਵ ਰਾਜ, ਬਲਜਿੰਦਰ ਪਾਲ, ਨਿਰਮਲ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ, ਸੰਜੀਵ ਕੁਮਾਰ, ਹਰਪ੍ਰੀਤ ਸਿੰਘ, ਰਜਿੰਦਰ ਕੁਮਾਰ, ਨਵਦੀਪ ਕੁਮਾਰ, ਜਗਦੀਪ ਸਿੰਘ, ਸੰਦੀਪ ਕੁਮਾਰ, ਪ੍ਰਭਜੋਤ ਸਿੰਘ, ਸਾਕੇਤ ਯਾਦਵ, ਗੁਰਵਿੰਦਰ ਸਿੰਘ ਅਤੇ ਪੰਕਜ, ਅਮਰਨਾਥ, ਅਸ਼ਵਨੀ, ਅਨਿਲ, ਕੌਸ਼ਲ, ਕੁਲਦੀਪ, ਕਲਸੀ, ਮੇਘਨਾਥ, ਮੰਨੂ, ਪ੍ਰਸ਼ਾਂਤ, ਸੰਨੀ ਆਦਿ ਸ਼ਾਮਲ ਹੋਏ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਨਵੇਂ ਸੈਸ਼ਨ ਦੀ ਸ਼ੁਰੂਆਤ ਲਈ ਸ੍ਰੀ ਜਪੁਜੀ ਸਾਹਿਬ ਦਾ ਪਾਠ ਕਰਵਾਇਆ
Next articleमहाड़ तालाब सत्याग्रह (1927) और दलित विद्रोह की ऐतिहासिक आधार-रचना: एक आलोचनात्मक अध्ययन