ਸਾਮਰਾਜ ਮੁਰਦਾਬਾਦ, ਇਨਕਲਾਬ ਜਿੰਦਾਬਾਦ ਦਾ ਨਾਹਰਾ ਬੁਲੰਦ ਰੱਖਾਂਗੇ।
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸਬੰਧਤ ਭਾਈ ਲਾਲੋ ਲੋਕ ਮੰਚ ਪੰਜਾਬ ਦੇ ਤਹਿਸੀਲ ਬਲਾਚੌਰ ਦੇ ਆਗੂਆਂ ਦੀ ਮੀਟਿੰਗ ਸੰਤੋਖ ਸਿੰਘ ਪਨਿਆਲੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਥੀ ਕਰਨ ਸਿੰਘ ਰਾਣਾ ਸੁਬਾਈ ਜਨਰਲ ਸਕੱਤਰ ਨੇ ਕਿਹਾ ਕਿ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਵਿਚਾਰਧਾਰਾ ਤੇ ਅਮਲ ਕਰਨਾ ਹਰ ਦੇਸ਼ ਵਾਸੀ ਦਾ ਫਰਜ਼ ਹੈ ਕਿਉਂਕਿ ਇਹ ਵਿਚਾਰਧਾਰਾ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਨ ਅਤੇ ਦੇਸ਼ਾਂ ਹੱਥੋਂ ਦੇਸ਼ਾਂ ਦੀ ਲੁੱਟ ਕਰਨ ਲਈ ਰਾਹ ਦਰਸਾਉਣ ਦਾ ਕੰਮ ਕਰਦੀ ਹੈ।ਸਾਡੀ ਜਥੇਬੰਦੀ ਇਹ ਸਮਝਦੀ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਤੇ ਅਮਲ ਕਰਕੇ ਹੀ ਦੇਸ਼ ਅੰਦਰ ਇਨਕਲਾਬ ਕੀਤਾ ਜਾ ਸਕਦਾ ਹੈ। ਇਹ ਵਿਚਾਰਧਾਰਾ ਭਾਈ ਲਾਲੋਆਂ ਦੀ ਸਰਦਾਰੀ ਦਾ ਰਾਜ ਸਥਾਪਿਤ ਕਰਨ ਲਈ ਕਿਰਤੀ ਜਮਾਤ ਦੀ ਅਗਵਾਈ ਕਰਦੀ ਹੈ ਅਤੇ ਸਾਮਰਾਜ, ਕਾਰਪੋਰੇਟੀ ਪੂੰਜੀਵਾਦ ਤੇ ਜਗੀਰਦਾਰੀ ਨੂੰ ਆਪਣੇ ਦੁਸ਼ਮਣਾਂ ਦੀ ਜਮਾਤ ਵਿੱਚ ਖੜਾ ਕਰਦੀ ਹੈ। ਸਾਡਾ ਇਨਾਂ ਦੁਸ਼ਮਣਾਂ ਵਿਰੁੱਧ ਸੰਘਰਸ਼ ਹਮੇਸ਼ਾ ਜਾਰੀ ਰਹੇਗਾ ਤਾਂ ਹੀ ਭਾਈ ਲਾਲੋਆਂ ਦੀ ਧਿਰ ਦੀ ਮੁਕਤੀ ਹੋ ਸਕਦੀ ਹੈ। ਮੀਟਿੰਗ ਨੇ ਸਪਸ਼ਟ ਕੀਤਾ ਕਿ ਸਾਮਰਾਜ ਨਿਰਦੇਸ਼ਤ ਬਿਜਲੀ ਸੋਧ ਬਿਲ 205 ਵਿਰੁੱਧ, ਮਨਰੇਗਾ ਕਾਨੂੰਨ ਦੀ ਬਹਾਲੀ ਲਈ, ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਰੱਦ ਕਰਵਾਉਣ ਲਈ ਅਤੇ ਬੀਜ ਬਿੱਲ ਨੂੰ ਰੋਕਣ ਲਈ ਸੰਘਰਸ਼ ਨੂੰ ਹੋਰ ਜਥੇਬੰਦੀਆਂ ਨਾਲ ਮਿਲ ਕੇ ਮਜਬੂਰ ਕੀਤਾ ਜਾਵੇ ਗਾ। ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਸਨਅਤੀ ਖੇਤਰ ਟੌਂਸਾ ਵਿਚ ਵਧ ਰਹੇ ਹਵਾ ਪਾਣੀ ਦੇ ਪ੍ਰਦੂਸ਼ਣ ਲਈ ਪੰਜਾਬ ਸਰਕਾਰ ਠੋਸ ਅਪਰਾਲੇ ਕਰੇ ਅਤੇ ਇਸ ਖੇਤਰ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਪੱਕਾ ਰੋਜ਼ਗਾਰ ਇਹਨਾਂ ਫੈਕਟਰੀਆਂ ਵਿੱਚ ਦਿੱਤਾ ਜਾਵੇ। ਇਸ ਮੀਟਿੰਗ ਨੂੰ ਮਨਰੇਗਾ ਅਧਿਕਾਰ ਅੰਦੋਲਨ ਦੇ ਆਗੂ ਮਨੋਹਰ ਲਾਲ,, ਨੌਜਵਾਨ ਆਗੂ ਵਿਨੋਦ ਚੋਪੜਾ, ਮਜ਼ਦੂਰ ਆਗੂ ਮੋਹਨ ਲਾਲ ਕੈਂਥ, ਕਿਸਾਨ ਆਗੂ ਪ੍ਰਤਾਪ ਸਿੰਘ ਅਤੇ ਸੁਖਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


