HOME ਸ਼ਹਿਰ ਦੇ ਪ੍ਰਮੁੱਖ ਚੌਂਕ ‘ਚ ਮਹਿਲਾਵਾਂ ਨੇ ਸਰਕਾਰ ਤੋਂ ਮੰਗੇ 48,000 ਬਕਾਇਆ...

ਸ਼ਹਿਰ ਦੇ ਪ੍ਰਮੁੱਖ ਚੌਂਕ ‘ਚ ਮਹਿਲਾਵਾਂ ਨੇ ਸਰਕਾਰ ਤੋਂ ਮੰਗੇ 48,000 ਬਕਾਇਆ ਤੇ ਰੋਸ ਪ੍ਰਦਰਸ਼ਨ ਕੀਤਾ।

3

ਲੋਕ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਹੁਣ ਕਦੇ ਵੀ ਧੋਖੇ ਵਿਚ ਨਹੀਂ ਆਉਣਗੇ.ਭੁਪਿੰਦਰ ਕੌਰ

   ਰਾਏਕੋਟ,  (ਸਮਾਜ ਵੀਕਲੀ)   (ਗੁਰਭਿੰਦਰ ਗੁਰੀ) : ਪੰਜਾਬ ਵਿਚ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ ਦਿੱਤੀ 1,000 ਰੁਪਏ ਪ੍ਰਤੀ ਮਹੀਨਾ ਦੀ ਗਰੰਟੀ 4 ਸਾਲ ਬਾਅਦ ਦੇਣ ਦਾ ਐਲਾਨ ਕਰਨ ਦੇ ਰੋਸ ਵਜੋਂ ਅੱਜ ਮਹਿਲਾਵਾਂ ਨੇ ਸੀਨੀਅਰ ਮਹਿਲਾ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਭੁਪਿੰਦਰ ਕੌਰ ਬੁਰਜ ਹਰੀ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੇ ਸਰਦਾਰ ਹਰੀ ਸਿੰਘ ਨਲਵਾ ਚੌਂਕ ‘ਚ ਸਰਕਾਰ ਦੇ ਵਿਰੁੱਧ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਾਬਕਾ ਸਰਪੰਚ ਭੁਪਿੰਦਰ ਕੌਰ ਬੁਰਜ ਹਰੀ ਸਿੰਘ ਸੰਬੋਧਨ ਕਰਦਿਆਂ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਹੁਣ ਸਿਰਫ ਚੋਣ ਸਟੰਟ ਹੈ। ਉਨ੍ਹਾਂ ਕਿਹਾ ਕਿ ਇਹ ਐਲਾਨ ਵੀ ਸਰਕਾਰ ਦਾ ਇਕ ਵੱਡਾ ਜੁਮਲਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਸਹੀ ਮਾਇਨੇ ਆਪਣੀ ਚੋਣ ਵਾਅਦੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਪਹਿਲਾਂ ਮਹਿਲਾਵਾਂ ਦੇ 4 ਸਾਲ ਦੇ 48,000 ਖਾਤੇ ਵਿਚ ਜਮਾ ਕਰਵਾਏ। ਉਨ੍ਹਾਂ ਕਿਹਾ ਕਿ ਸਰਕਾਰ ਐਲਾਨ ਤਾਂ ਕਰਦੀ ਹੈ ਪਰ ਇਸ ਲਈ ਫੰਡ ਕਿੱਥੋਂ ਆਉਣਗੇ, ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਹੈ ਕਿਉਂਕਿ ਸਰਕਾਰ ਨੇ ਆਪਣੀ ਫੋਕੀ ਟੋਹਰ ਵਾਸਤੇ ਕਰੋੜਾਂ ਰੁਪਏ ਇਸ਼ਤਿਹਾਰਬਾਜੀ ’ਤੇ ਖਰਚ ਕਰ ਦਿੱਤੇ ਹਨ ਤੇ ਸਰਕਾਰ ਨੇ ਕਰੋੜਾਂ ਰੁਪਏ ਦਾ ਕਰਜ਼ਾ ਚਾੜ੍ਹਿਆ ਹੋਇਆ ਹੈ। ਇਸ ਮੌਕੇ ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਕੰਵਲਜੀਤ ਕੌਰ ਨੇ ਵੀ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਸਰਕਾਰ ਦੀ 4 ਸਾਲ ਦੀ ਉਪਲੱਬਧੀ ਜ਼ੀਰੋ ਹੈ ਤੇ ਮਹਿਲਾਵਾਂ ਨੂੰ 1,000 ਰੁਪਏ ਮਹੀਨਾ ਦੇਣ ਦਾ ਸਰਕਾਰ ਦਾ ਸਿਰਫ ਇਕ ਡਰਾਮਾ ਹੈ ਤੇ ਇਹ ਔਰਤਾਂ ਨਾਲ ਵੱਡਾ ਧੋਖਾ ਹੈ। ਲੋਕ ਸਰਕਾਰ ਦੀਆਂ ਇਨ੍ਹਾਂ ਚਾਲਾਂ ਨੂੰ ਸਮਝ ਚੁੱਕੇ ਹਨ ਤੇ ਹੁਣ ਕਦੇ ਵੀ ਧੋਖੇ ਵਿਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਇਤਿਹਾਸ ਦਰਜ ਕਰਕੇ ਸਰਕਾਰ ਬਣਾਏਗੀ। ਇਸ ਮੌਕੇ ਕੌਸ਼ਲਰ ਓਮਾ ਰਾਣੀ, ਕੌਸ਼ਲਰ ਜਸਵੀਰ ਕੌਰ, ਕੌਸ਼ਲਰ ਰਣਜੀਤ ਕੌਰ, ਕੌਸ਼ਲਰ ਸ਼ਰਨਜੀਤ ਕੌਰ, ਕੌਸ਼ਲਰ ਮਨਜੀਤ ਕੌਰ ਰਾਏ, ਕੌਸ਼ਲਰ ਵਿਜੇ ਕੁਮਾਰੀ, ਸ਼ਬੀਨਾ ਬੇਗਮ, ਸਿਮਰਜੀਤ ਕੌਰ, ਚਰਨਜੀਤ ਕੌਰ, ਦਲਜੀਤ ਕੌਰ, ਗੁਰਮੇਲ ਕੌਰ ਤੋਂ ਇਲਾਵਾ ਹੋਰ ਵੀ ਮਹਿਲਾਵਾਂ ਵੱਡੀ ਗਿਣਤੀ ‘ਚ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 
Previous articleਈਰਾਨ ਵੱਲੋਂ ਬਰਤਾਨੀਆ ਨੂੰ ਸਖ਼ਤ ਚੇਤਾਵਨੀ, ਅਮਰੀਕੀ ਫੌਜੀ ਅੱਡਿਆਂ ਦੀ ਵਰਤੋਂ ਨੂੰ ਹਮਲੇ ਵਿੱਚ ਸ਼ਮੂਲੀਅਤ ਕਰਾਰ
Next articleThe Price of Appeasement