HOME ਟਰਾਂਸਪੋਰਟਰਾਂ ਦਾ ਮੁੱਦਾ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਵਿਧਾਇਕ ਕੁਲਜੀਤ ਸਿੰਘ...

ਟਰਾਂਸਪੋਰਟਰਾਂ ਦਾ ਮੁੱਦਾ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਚੁੱਕਿਆ

4

ਟਰਾਂਸਪੋਰਟਰਾਂ ਨੇ ਰੰਧਾਵਾ ਸਾਹਿਬ ਦਾ ਕੀਤਾ ਧੰਨਵਾਦ

ਬਲਾਚੌਰ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )-ਪਿਛਲੇ ਲੰਬੇ ਸਮੇਂ ਮੰਦਹਾਲੀ ਦੇ ਦੌਰ ਵਿੱਚੋਂ ਗੁਜਰ ਰਿਹਾ ਟਰਾਂਸਪੋਰਟ ਦਾ ਕਾਰੋਬਾਰ  | ਇਸ ਦੇ ਵੱਲ ਸਮੇਂ ਸਮੇਂ ਦੀਆ ਸਰਕਾਰ ਵੱਲੋਂ ਅਤੇ ਮੌਜੂਦਾ ਵਿਧਾਇਕਾਂ ਵੱਲੋਂ ਕਦੇ ਵੀ ਵਿਧਾਨ ਸਭਾ ਬਜਟ ਸੈਸ਼ਨ ਵਿੱਚ ਮੁੱਦਾ ਨਹੀ ਚੁੱਕਿਆ ਗਿਆ | ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਡੇਰਾਬੱਸੀ ਨੇ ਟਰਾਸਪੋਰਟ ਦੇ ਕਾਰੋਬਾਰ ਦਾ ਮੁੱਦਾ ਵਿਧਾਨ ਸਭਾ ਸੈਸ਼ਨ ਵਿੱਚ ਚੁੱਕਿਆ | ਜਿਸ ਨਾਲ  ਟਰਾਂਸਪੋਟਰਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ |    ਅੱਜ ਬਲਾਚੌਰ ਟਰੱਕ ਯੂਨੀਅਨ ਦੇ ਪ੍ਰਧਾਨ ਮੇਅਰ ਸ਼ਾਮ ਲਾਲ ਕਟਾਰੀਆ ਨੇ  ਐਮ ਐਲ ਏ ਕੁਲਜੀਤ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਸ ਰੰਧਾਵਾ ਨੇ ਟਰਾਂਸਪੋਰਟ ਵੀਰਾਂ ਦੇ ਸਮੱਸਿਆ ਨੂੰ  ਵਿਧਾਨ ਸਭਾ ਵਿੱਚ ਚੁੱਕ ਕੇ ਉਨ੍ਹਾਂ ਦਾ ਮਨ ਕੁਝ ਹੌਲਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਟਰਾਂਸਪੋਰਟ ਦੇ ਕੰਮ ਠੱਪ ਹੋਣ ਕਰਕੇ ਸਾਡੀ ਨੌਜਵਾਨ ਪੀੜ੍ਹੀ ਵੀ ਵਿਦੇਸ਼ਾ ਵੱਲ ਨੂੰ  ਆਪਣੀਆਂ ਜ਼ਮੀਨਾ ਗਹਿਣੇ ਰੱਖ ਕੇ ਜਾ ਵੇਚ ਕੇ ਜਾ ਰਹੇ ਹਨ | ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਟਰਾਂਸਪੋਰਟ ਮੰਤਰੀ ਨੂੰ ਅਪੀਲ ਕੀਤੀ ਹੈ  ਕੀ ਟਰਾਂਸਪੋਰਟਰਾਂ ਦੀ ਮਦਦ ਕਲ ਕਰਕੇ ਉਨ੍ਹਾਂ ਦੇ ਗੱਡੀਆਂ ਦੇ ਕਾਰੋਬਾਰ  ਦੇ ਨੂੰ ਬੰਦ ਹੋਣ  ਬਚਾਇਆ ਜਾਵੇ ਅਤੇ ਉਹਨਾਂ ਦੇ ਕਾਰੋਬਾਰ ਨੂੰ ਚੰਗੀ ਤਰਾਂ ਬਹਾਲ ਕੀਤਾ ਜਾਵੇ ਤਾਂ ਕਿ ਵਿਦੇਸ਼ਾ ਨੂੰ  ਜਾ ਰਹੀ ਨੌਜਵਾਨ ਪੀੜ੍ਹੀ ਨੂੰ  ਦੇਸ਼ ਵਿੱਚ ਹੀ ਰੋਜਗਾਰ ਮਿਲ ਸਕੇ |ਜਿਸ ਨਾਲ ਟਰਾਂਸਪੋਰਟ ਆਪਣੇ ਪਰਿਵਾਰਾਂ ਦਾ ਚੰਗੀ ਗੱਲ ਨਾਲ ਪਾਲਣ ਪੋਸ਼ਣ ਕਰ ਸਕਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleUnsung Peasant Heroines: A Review
Next articleਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਡਿਪਟੀ ਕਮਿਸ਼ਨਰ ਨੇ ਮਹਿਲਾ ਬੂਥ ਲੈਵਲ ਅਫਸਰਾਂ ਨੂੰ ਕੀਤਾ ਸਨਮਾਨਿਤ