ਮਾਲੇਰਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਬਸਪਾ ਦੇ ਸੰਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ 15 ਮਾਰਚ ਨੂੰ ਬੰਗਾ ਵਿਧਾਨ ਸਭਾ ਦੇ ਬਹਿਰਾਮ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਜਾਵੇਗਾ ਜਿਸ ਵਿੱਚ ਮਾਲੇਰਕੋਟਲਾ ਤੋਂ ਬਸਪਾ ਵਰਕਰ ਵੱਡੀ ਗਿਣਤੀ ਚ ਸ਼ਾਮਲ ਹੋਣਗੇ।ਇਸ ਸਬੰਧੀ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਮਾਲੇਰਕੋਟਲਾ ਦੀ ਇੱਕ ਜਰੂਰੀ ਮੀਟਿੰਗ ਇੰਜ.ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਸ਼ਮਸ਼ਾਦ ਅਨਸਾਰੀ ਸੂਬਾ ਸਕੱਤਰ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਬਸਪਾ ਸਮਰਥਕਾਂ ਵੱਲੋਂ ਸ਼ਮਸ਼ਾਦ ਅੰਸਾਰੀ ਨੂੰ ਸੂਬਾ ਸਕੱਤਰ ਪੰਜਾਬ ਲੱਗਣ ਲਈ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਰੋਪਾ ਪਾ ਕੇ ਜੀ ਆਇਆ ਕਿਹਾ ਅਤੇ ਵਧਾਈ ਦਿੱਤੀ। ਇਸ ਮੌਕੇ ਸ਼ਮਸ਼ਾਦ ਅੰਸਾਰੀ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰਿਆਂ ਨੇ ਰਲਕਰ 15 ਮਾਰਚ ਨੂੰ ਬਹਿਰਾਮ ਦਾਣਾ ਮੰਡੀ ਵਿਖੇ ਹੋਣ ਵਾਲੀ ਬਸਪਾ ਰੈਲੀ ਨੂੰ ਸਫਲ ਬਣਾਉਣ ਲਈ ਬਸਪਾ ਆਗੂਆਂ ਦੀਆ ਟੀਮਾਂ ਬਣਾ ਕੇ ਵਰਕਰਾਂ ਨੂੰ ਘਰ-2 ਜਾ ਕੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਬਹੁਜਨ ਸਮਾਜ ਲਈ ਜੋ ਦੇਣ ਥੀ ਉਸ ਸਬੰਧੀ ਲੋਕਾਂ ਨੂੰ ਜਾਣੂ ਕਰਵਾ ਕੇ ਰੈਲੀ ਵਿੱਚ ਸ਼ਮੂਲੀਅਤ ਕਰਾਉਣ ਲਈ ਜਾਗਰੂਕ ਕਰਨ ਲਈ ਕਿਹਾ।ਇਸ ਮੌਕੇ ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ, ਓਮ ਪ੍ਰਕਾਸ਼ ਹਲਕਾ ਪ੍ਰਧਾਨ ਮਲੇਰ ਕੋਟਲਾ, ਸੂਬੇਦਾਰ ਨਿਰਭੈ ਸਿੰਘ ਪ੍ਰਧਾਨ ਨੋਜਵਾਨ ਸਭਾ ਕਿਲ੍ਹਾ ਰਹਿਮਤ ਗੜ, ਰੋਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਪਰਵੇਜ ਸਾਦਕ ਅਲੀ ਢਿੱਲੋਂ, ਅਲਤਾਫ ਫਰੂਕੀ, ਰਾਜਕੁਮਾਰ ਢਿੱਲੋਂ, ਫੌਜੀ ਸੁਖਦੇਵ ਸਿੰਘ ਜਿੱਤਵਾਲ, ਫੌਜੀ ਗੁਰਮੀਤ ਸਿੰਘ ਮਹੌਲੀ ਹਰਬੰਸ ਸਿੰਘ ਧਨੋ, ਬੂਟਾ ਸਿੰਘ ਬਿਸ਼ਨਗੜ੍ਹ ਗੁਰਚਰਨ ਸਿੰਘ ਹੁਸੈਨਪੁਰਾ, ਬਹਾਦਰ ਸਿੰਘ ਬੀੜ ਇਮਾਮਗੜ੍ਹ, ਲਖਵੀਰ ਸਿੰਘ ਕਾਲਾ, ਹੈਡਮਾਸਟਰ ਜੀਤ ਸਿੰਘ, ਭਿੰਦਰ ਸਿੰਘ, ਕੇਸਰ ਸਿੰਘ,ਰਾਜਪਾਲ ਸਿੰਘ, ਸੂਰਤ ਰਾਮ, ਕਪਲ ਸਿੰਘ ਕੁੱਪ, ਨਛੱਤਰ ਸਿੰਘ, ਡਾ.ਸੁਖਦੇਵ ਸਿੰਘ ਮੋਹੌਲੀ, ਮਹਿੰਦਰ ਸਿੰਘ ਨਥੋਹੇਲੀ, ਅੰਬੇਡਕਰ ਕਲੱਬ ਕਿਲਾ ਦੇ ਸਾਰੇ ਮੈਂਬਰ, ਬਚਿੱਤਰ ਸਿੰਘ ਨੱਥੋਹੇੜੀ,ਪਰਮਜੀਤ ਪੰਮਾ ਸੰਦੌੜ,ਸੌਦਾਗਰ ਸਿੰਘ ਸੰਦੌੜ, ਦਰਸ਼ਨ ਸਿੰਘ ਚੌਹਾਨ ਅਤੇ ਹੋਰ ਭਾਰੀ ਗਿਣਤੀ ਵਿੱਚ ਵਰਕਰ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



