HOME ਸੰਤ ਓਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਅੱਖਾਂ ਦੀ ਜਾਂਚ...

ਸੰਤ ਓਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਵਿਖੇ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਸੇਵਾਵਾਂ ਦਾ ਵਿਭਾਗ ਅਰੰਭ

3

 ਬਲਾਚੌਰ  (ਸਮਾਜ ਵੀਕਲੀ)  (ਜਤਿੰਦਰਪਾਲ ਸਿੰਘ ਕਲੇਰ) ਅਕਾਲ ਪੁਰਖ ਦੀ ਕਿਰਪਾ ਸਦਕਾ ਸਚਖੰਡ ਵਾਸੀ ਸੰਤ ਬਾਬਾ ਗੁਰਮੇਲ ਸਿੰਘ ਜੀ ਵੱਲੋਂ ਇਲਾਕੇ ਦੇ ਲੋੜਵੰਦਾਂ ਮਰੀਜਾਂ ਲਈ ਪਿਛਲੇ ਸਮੇਂ ਦੌਰਾਨ ਮਹਾਂਪੁਰਖ ਸੰਤ ਬਾਬਾ ਓਅੰਕਾਰ ਸਿੰਘ ਜੀ ਦੀ ਯਾਦ ਵਿਚ ਜੋ ਇਲਾਕੇ ਦੇ ਲੋੜਵੰਦ ਲੋਕਾਂ ਲਈ  ਸ਼੍ਰੀ ਮਾਨ ਸੰਤ ਬਾਬਾ ਓਅੰਕਾਰ ਸਿੰਘ ਮੈਮੋਰੀਅਲ ਚੈਰੀਟੇਬਲ ਹਸਪਤਾਲ ਤਿਆਰ ਕਰਵਾਏ ਸਨ ਅੱਜ ਉਸ ਵਿਚ ਅੱਖਾਂ ਦੇ ਵਿਭਾਗ ਦਾ ਉਦਘਾਟਨ ਕੀਤਾ ਗਿਆ। ਪ੍ਰਸਿੱਧ ਕਥਾਵਾਚਕ ਅਤੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਵੱਲੋਂ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਕੇ ਅੱਖਾਂ ਦੇ ਇਲਾਜ ਲਈ ਇਸ ਵਿਭਾਗ ਦੀ ਅਰੰਭਤਾ ਕਰਵਾਈ। ਉਪਰੰਤ ਪ੍ਰਸਿੱਧ ਸਮਾਜ ਸੇਵੀ ਅਤੇ ਧੰਨ ਮਾਤਾ ਗੁਜਰੀ ਜੀ ਟਰੱਸਟ ਜਗਰਾਉਂ ਦੇ ਮੁੱਖ ਸੇਵਾਦਾਰ ਸ: ਸਰਦਾਰ ਗੁਰਤਾਜ ਸਿੰਘ ਵੱਲੋਂ ਇਸ ਸੇਵਾ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਹੁੰਦੇ ਹੋਏ ਗਿਆਨੀ ਸਰਬਜੀਤ ਸਿੰਘ ਜੀ ਨੇ ਕਿਹਾ ਕਿ ਇਸ ਸੰਸਥਾ ਵਿੱਚ ਅੱਖਾਂ ਦੀ ਜਾਂਚ ਅਤੇ ਆਪਰੇਸ਼ਨ ਦੀ ਸਹੂਲਤ ਆਰੰਭ ਹੋਣ ਨਾਲ ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਇਸ ਸੇਵਾ ਦਾ ਲਾਭ ਉਠਾ ਸਕਣਗੇ। ਉਹਨਾਂ ਕਿਹਾ ਕਿ ਮਹਾਂਪੁਰਖਾਂ ਦੇ ਨਾਮ ਤੇ ਚੱਲ ਰਹੇ ਇਸ ਹਸਪਤਾਲ ਵਿੱਚ ਹਰ ਮਰੀਜ਼ ਦਾ ਇਲਾਜ ਉਸ ਦੀ ਲਾਗਤ ਤੋਂ ਵੱਧ ਨਹੀਂ ਲਿਆ ਜਾਵੇਗਾ ਅਤੇ ਲੋੜਵੰਦ ਮਰੀਜ਼ ਜੋ ਪੈਸਾ ਦੇਣ ਤੋਂ ਅਸਮੱਰਥ ਹੋਣਗੇ ਉਹਨਾਂ ਲਈ ਵੀ ਐੱਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਿਨਾਂ ਖਰਚੇ ਤੋਂ ਇਲਾਜ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ। ਉਹਨਾਂ ਨੇ ਇਲਾਕੇ ਦੇ ਐਨ ਆਰ ਆਈ ਵੀਰਾਂ ਨੂੰ ਅਪੀਲ ਕੀਤੀ ਕਿ ਇਸ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੀ ਬਾਂਹ ਫੜਣ ਲਈ ਅੱਗੇ ਆਉਣ ਤਾਂ ਕਿ ਇਲਾਜ ਕਰਵਾਉਣ ਤੋਂ ਅਸਮਰੱਥ ਮਰੀਜ਼ਾਂ ਨੂੰ ਦਵਾਈਆਂ ਅਤੇ ਉਨ੍ਹਾਂ ਦਾ ਲੋੜੀਂਦਾ ਇਲਾਜ ਮੁਫਤ ਕੀਤਾ ਜਾ ਸਕੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly 

Previous articleਮਹਾਂਸ਼ਿਵਰਾਤਰੀ ਦਾ ਪਾਵਨ ਤਿਉਹਾਰ ਅੱਜ ਸਥਾਨਕ ਸ਼ਹਿਰ ਅਤੇ ਇਲਾਕੇ ਵਿਚ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ।
Next articleਸ੍ਰ ਹਰਜਿੰਦਰ ਸਿੰਘ ਏ.ਐੱਸ. ਆਈ ਤੋ ਬਣੇ ਸਬ ਇੰਸਪੈਕਟਰ ਮਿਲੀਆ ਮੁਬਾਰਕਾਂ।