HOME ਸੇਵੀਅਰ ਕਲੱਬ (ਰਜਿ.) ਵੱਲੋਂ ਸਫਾਈ ਮੁਹਿੰਮ ਦਾ ਆਗਾਜ਼

ਸੇਵੀਅਰ ਕਲੱਬ (ਰਜਿ.) ਵੱਲੋਂ ਸਫਾਈ ਮੁਹਿੰਮ ਦਾ ਆਗਾਜ਼

9

ਪਟਿਆਲਾ   (ਸਮਾਜ ਵੀਕਲੀ)   ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ ‘ਤੇ ਸੇਵੀਅਰ ਕਲੱਬ (ਰਜਿ.) ਪਟਿਆਲਾ ਦੇ ਮੈਂਬਰਾਂ ਵੱਲੋਂ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦੀ ਸ਼ੁਰੂਆਤ ਮਹਾਰਾਜਾ ਯਾਦਵਿੰਦਰਾ ਇਨਕਲੇਵ (ਨਾਭਾ ਰੋਡ) ਦੇ ਮੇਨ ਗੇਟ ਦੇ ਨਾਲ ਬਣੀ ਨਵੀਂ ਮਾਰਕੀਟ ਦੇ ਖੇਤਰ ਤੋਂ ਕੀਤੀ ਗਈ। ਇਸ ਤੋਂ ਬਾਅਦ ਕਲੱਬ ਦੇ ਮੈਂਬਰ ਕਾਲੋਨੀ ਅਤੇ ਮੇਨ ਗੇਟ ਦੇ ਸਾਹਮਣੇ ਸਥਿਤ ਅਬਲੋਵਾਲ (ਨਾਭਾ ਰੋਡ) ਦੀ ਪੁਲੀ ‘ਤੇ ਪਹੁੰਚੇ, ਜਿੱਥੇ ਪਲਾਸਟਿਕ ਦੇ ਲਿਫਾਫੇ, ਬੇਕਾਰ ਪਲਾਸਟਿਕ ਸਮੱਗਰੀ ਅਤੇ ਹੋਰ ਕੂੜਾ-ਕਰਕਟ ਨੂੰ ਵੱਡੇ ਥੈਲਿਆਂ ਵਿੱਚ ਇਕੱਠਾ ਕੀਤਾ ਗਿਆ। ਇਹ ਸਫਾਈ ਅਭਿਆਨ ਲਗਭਗ ਦੋ ਘੰਟਿਆਂ ਤੱਕ ਲਗਾਤਾਰ ਚੱਲਦਾ ਰਿਹਾ। ਇਸ ਦੌਰਾਨ ਅਬਲੋਵਾਲ ਦੇ ਐਮਸੀ ਸੁਖਬੀਰ ਸਿੰਘ ਨੇ ਅਭਿਆਨ ਵਿੱਚ ਸ਼ਿਰਕਤ ਕਰਦੇ ਹੋਏ ਕਲੱਬ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਅਤੇ ਜਨਤਾ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ‘ਤੇ ਸਫਾਈ ਮੁਹਿੰਮ ਚਲਾਈ ਜਾਵੇਗੀ। ਅਬਲੋਵਾਲ ਤੋਂ ਭਾਖੜਾ ਨਹਿਰ ਤੱਕ ਫੈਲੀ ਗੰਦਗੀ ਨੂੰ ਦੂਰ ਕਰਕੇ ਇਲਾਕੇ ਦੀ ਕਾਇਆ-ਕਲਪ ਕੀਤੀ ਜਾਵੇਗੀ। ਇਕੱਠੇ ਕੀਤੇ ਗਏ ਸਾਰੇ ਕੂੜੇ ਨੂੰ ਪੰਜਾਬੀ ਬਾਗ ਦੇ ਡੰਪ ਵਿੱਚ ਪਹੁੰਚਾ ਕੇ ਉਸ ਦਾ ਢੰਗ ਨਾਲ ਨਿਪਟਾਰਾ ਕੀਤਾ ਗਿਆ। ਇਸ ਸਫਾਈ ਮੁਹਿੰਮ ਵਿੱਚ ਪਵਨ ਗਰਗ, ਚਮਨ ਸ਼ਰਮਾ, ਰਾਜ ਸਿੰਘ, ਅਵਤਾਰ ਸਿੰਘ, ਹਰਪ੍ਰੀਤ ਸਿੰਘ ਅਤੇ ਹਰਸਿਮਰ ਕੌਰ ਸਮੇਤ ਹੋਰ ਮੈਂਬਰਾਂ ਨੇ ਭਾਗ ਲਿਆ। ਕਲੱਬ ਦੇ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਹ ਸਫਾਈ ਮੁਹਿੰਮ ਹਰ ਐਤਵਾਰ ਦੋ ਘੰਟਿਆਂ ਲਈ ਨਿਰੰਤਰ ਜਾਰੀ ਰਹੇਗੀ। ਇਸ ਤੋਂ ਇਲਾਵਾ ਇਲਾਕੇ ਦੀ ਸੁੰਦਰਤਾ ਵਧਾਉਣ ਲਈ ਸਜਾਵਟੀ ਅਤੇ ਪੱਕੇ ਬੂਟੇ ਲਗਾਉਣ ਦੀ ਯੋਜਨਾ ਵੀ ਬਣਾਈ ਗਈ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮੀਰਪੁਰ ਜੱਟਾਂ ਵਿਖੇ ਆਯੁਰਵੈਦਿਕ ਤੇ ਹੋਮਿਓਪੈਥੀ ਵਿਭਾਗ ਵੱਲੋਂ ਲਗਾਇਆ ਗਿਆ ਫਰੀ ਮੈਡੀਕਲ ਕੈਂਪ
Next articleਇਲਾਕੇ ਦੀ ਨਾਮਵਰ ਸ਼ਖਸ਼ੀਅਤ ਚੋਧਰੀ ਰਾਮ ਲਾਲ ਭਾਟੀਆ ਟੌਂਸਾ ਪਰਿਵਾਰ ਨੂੰ ਸਦੀਵੀਂ ਵਿਛੋੜਾ ਦੇ ਗਏ