HOME ਕੜਾਕੇ ਦੀ ਠੰਢ ਵਿੱਚ ਰੋਡ ਸੰਘਰਸ਼ ਕਮੇਟੀ ਨੇ ਐਕਸਪ੍ਰੈਸ ਵੇਅ ਤੇ ਦੂਜੇ...

ਕੜਾਕੇ ਦੀ ਠੰਢ ਵਿੱਚ ਰੋਡ ਸੰਘਰਸ਼ ਕਮੇਟੀ ਨੇ ਐਕਸਪ੍ਰੈਸ ਵੇਅ ਤੇ ਦੂਜੇ ਦਿਨ ਵੀ ਅਣਮਿੱਥੇ ਸਮੇਂ ਦਾ ਧਰਨਾ ਜਾਰੀ ਰੱਖਿਆ

3
ਕੈਪਸ਼ਨ- ਐਕਸਪ੍ਰੈਸ ਵੇਅ ਦਾ ਕੰਮ ਰੋਕ ਕੇ ਪਿੰਡ ਟਿੱਬਾ ਵਿਖੇ ਰੋਡ ਸੰਘਰਸ਼ ਕਮੇਟੀ ਵੱਲੋਂ ਦਿੱਤੇ ਜਾ ਰਹੇ ਧਰਨੇ ਮੌਕੇ ਗੱਲਬਾਤ ਕਰਦੇ ਹੋਏ ਕਿਸਾਨ ਆਗੂ
ਅੱਜ ਦੀ ਮੀਟਿੰਗ ਵਿੱਚ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਨੇ ਸਮਾਂਬੱਧ ਫੈਸਲਾ ਨਾ ਲਿਆ ਤਾਂ ਇਹ ਧਰਨਾ ਕਿਸੇ ਵੱਡੇ  ਸਘੰਰਸ਼ ਦਾ ਰੂਪ ਧਾਰਨ ਕਰੇਗਾ -ਸੰਘਰਸ ਕਮੇਟੀ 
ਕਪੂਰਥਲਾ  (ਸਮਾਜ ਵੀਕਲੀ)  ( ਕੌੜਾ) ਰੋਡ ਸੰਘਰਸ਼ ਕਮੇਟੀ ਦੁਆਰਾ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਐਕਸਪ੍ਰੈਸ ਵੇਅ ਲਈ ਅਕਵਾਇਰ ਕੀਤੀਆਂ ਜਮੀਨਾਂ ਦੇ ਮੁਆਵਜੇ ਅਤੇ ਹੋਰ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਅਣਮਿਥੇ ਸਮੇਂ ਦਾ ਧਰਨਾ ਅੱਜ ਕੜਾਕੇ ਦੀ ਠੰਡ ਵਿੱਚ ਦੂਜੇ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਅਥਾਰਟੀ, ਪ੍ਰਸ਼ਾਸਨ ਅਤੇ ਡੀ ਆਰ ਓ ਕਪੂਰਥਲਾ ਵਿਰੁੱਧ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਜੇ 8 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਵਿੱਚ ਕੋਈ ਫੈਸਲਾ ਨਾ ਲਿਆ ਗਿਆ, ਤਾਂ ਇਹ ਧਰਨਾ ਕਿਸੇ ਵੱਡੇ  ਸਘੰਰਸ਼ ਦਾ ਰੂਪ ਧਾਰਨ ਕਰੇਗਾ ਅਤੇ ਨਿਰਮਾਣ ਕਾਰਜ ਨਹੀਂ ਹੋਣ ਦਿੱਤੇ ਜਾਣਗੇ। ਅੱਜ ਦੇ ਧਰਨੇ ਵਿੱਚ ਮੌਜੂਦ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਪਰਮਜੀਤ ਸਿੰਘ ਤਲਵੰਡੀ ਚੌਧਰੀਆਂ,ਇੰਦਰਜੀਤ ਸਿੰਘ ਲਿਫਟਰ, ਜਸਵਿੰਦਰ ਸਿੰਘ ਬਈ, ਅਮਰਜੀਤ ਸਿੰਘ ਟਿੱਬਾ, ਸਾਬਕਾ ਸਰਪੰਚ ਜਸਵਿੰਦਰ ਕੌਰ, ਰਣਜੀਤ ਸਿੰਘ ਰਾਣਾ, ਸੁਖਦੇਵ ਸਿੰਘ ਟਿੱਬਾ, ਕਲਵਿੰਦਰ ਸਿੰਘ ਟਿੱਬਾ ਨੇ ਦੱਸਿਆ ਕਿ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਅੱਜ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ ਜੇਕਰ ਉਸ ਸਮੇਂ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਥਾਰਟੀ ਨੇ ਜਮੀਨਾਂ ਦੇ ਮੁੱਲ ਸਹੀ ਨਿਸ਼ਚਿਤ ਕੀਤੇ ਹੁੰਦੇ ਤਾਂ ਅੱਜ ਪ੍ਰਭਾਵਿਤ ਕਿਸਾਨਾਂ ਨੂੰ ਅਦਾਲਤਾਂ ਦੇ ਧੱਕੇ ਨਾਲ ਖਾਣੇ ਪੈਂਦੇ। ਉਹਨਾਂ ਨੇ ਕਿਹਾ ਕਿ ਹਰਿਆਣੇ ਅਤੇ ਰਾਜਸਥਾਨ ਵਿੱਚ ਕਿਸਾਨਾਂ ਨੂੰ ਇੱਕ ਕਿੱਲੇ ਦੀ ਕੀਮਤ ਇਕ ਕਰੋੜ ਤੋਂ ਉੱਪਰ ਦਿੱਤੀ ਗਈ ਹੈ ਜਦਕਿ ਹਲਕਾ ਸੁਲਤਾਨਪੁਰ ਲੋਧੀ ਅੰਦਰ 20 ਤੋਂ 40 ਲੱਖ ਪ੍ਰਤੀ ਏਕੜ ਹੀ ਮੁਆਵਜ਼ਾ ਦਿੱਤਾ ਗਿਆ ਹੈ। ਆਗੂਆਂ ਨੇ ਕਿਹਾ ਕਿ ਆਰਬੀਟਰੇਸ਼ਨ ਟ੍ਰਿਬਿਊਨਲ ਦੇ ਫੈਸਲੇ ਨੂੰ ਨੈਸ਼ਨਲ ਹਾਈਵੇ ਨੇ ਸੈਕਸ਼ਨ 34 ਤਹਿਤ ਅਦਾਲਤ ਵਿੱਚ ਚੈਲੇੰਜ ਕੀਤਾ ਹੈ ਜਦ ਕਿ ਨੈਸ਼ਨਲ ਹਾਈਵੇ ਨੇ ਇਹ ਕਿਸਾਨਾਂ ਨਾਲ ਪਹਿਲਾਂ ਵਾਅਦਾ ਕੀਤਾ ਸੀ ਕਿ ਤੁਸੀਂ ਆਰਬੀਟਰੇਸ਼ਨ ਦੇ ਕੇਸ ਕਰੋ ਅਤੇ ਜੋ ਵੀ ਇਸ ਦਾ ਫੈਸਲਾ ਹੋਵੇਗਾ ਉਸ ਨੂੰ ਮੰਨਿਆ ਜਾਵੇਗਾ ਪਰ ਨੈਸ਼ਨਲ ਹਾਈਵੇ ਨੇ ਕਿਸਾਨਾਂ ਨਾਲ ਧੋਖਾ ਕਰਦਿਆਂ ਆਰਬੀਟਰੇਸ਼ਨ ਟ੍ਰਿਬਿਊਨਲ ਦੇ ਫੈਸਲੇ ਨੂੰ ਸੈਸ਼ਨ ਕੋਰਟ ਵਿੱਚ ਚੈਲੇੰਜ ਕਰ ਦਿੱਤਾ। ਜਿਸ ਨਾਲ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ। ਹੁਣ ਹੁਣ ਪ੍ਰਸ਼ਾਸਨ ਅਤੇ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਅਦਾਲਤ ਵਿੱਚ ਕੈਲਕੂਲੇਸ਼ਨ ਸੀਟਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਕਾਰਨ ਮਾਣਯੋਗ ਸੈਸ਼ਨ ਕੋਰਟ ਕੋਈ ਫੈਸਲਾ ਨਹੀਂ ਲੈ ਰਹੀ।ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ 8 ਜਨਵਰੀ ਨੂੰ ਕਪੂਰਥਲਾ ਵਿਖੇ ਡੀ ਆਰ ਓ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀਆਂ ਨਾਲ਼ ਹੋਣ ਵਾਲੀ ਮੀਟਿੰਗ ਵਿੱਚ ਸਮਾਂਬੱਧ ਫੈਸਲਾ ਨਾ ਲਿਆ ਗਿਆ ਤਾਂ ਇਹ ਧਰਨਾ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਮੌਕੇ ਜਗਦੀਪ ਸਿੰਘ ਗਾਂਧਾ ਸਿੰਘ ਵਾਲਾ, ਰਵਿੰਦਰ ਸਿੰਘ, ਜਗਮੋਹਣ ਸਿੰਘ,ਕਿਹਰ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਬੀਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਯੁੱਧ ਨਸ਼ਿਆਂ ਵਿਰੁੱਧ ਭਾਗ ਦੂਜਾ, ਯੁੱਧ ਚਲਾਉਣ ਦੀ ਦੁਬਾਰਾ ਲੋੜ ਕਿਉਂ ਪਈ ?
Next article*ਸੜਕ ਸੁਰੱਖਿਆ ਮਹੀਨੇ ਤਹਿਤ ਆਰ.ਟੀ.ਏ ਇੰਦਰਪਾਲ ਨੇ ਲਗਾਏ ਗੱਡੀਆਂ ਉਪਰ ਰਿਫ਼ਲੈਕਟਰ*