HOME ਸ਼ਹਾਦਤਾਂ ਨੂੰ ਨਮਨ

ਸ਼ਹਾਦਤਾਂ ਨੂੰ ਨਮਨ

 (ਸਮਾਜ ਵੀਕਲੀ) 

ਮੋਰਚਿਆਂ ਨੂੰ ਜਿੱਤ ਆਪ ਰਹੇ ਜੀ ‘ਅਜੀਤ’,
ਜਦੋਂ ਰਣ ਵਿੱਚ ਜੂਝੇ ਸੀ ‘ਜੁਝਾਰ’ ਬਣ ਕੇ।

‘ਜੋਰਾਵਰ’ ਬਣ ਕੀਤਾ ਔਕੜਾਂ ਨੂੰ ‘ਫਤਿਹ’,
ਭਾਵੇਂ ਟੁੱਟੀਆਂ ਸੀ ਢੇਰ ਜਾਂ ਅੰਬਾਰ ਬਣ ਕੇ।

ਚੇਤਿਆਂ ‘ਚੋਂ ਗੁਜਰੇ ਨਾ ‘ਗੁਜਰੀ’ ਕਦੇ ਵੀ,
ਸਦਾ ਸੰਗ ਜਿਵੇਂ ਝੰਡਾ-ਬਰਦਾਰ ਬਣ ਕੇ।

‘ਤੇਗ’ ਦੀ ਬਹਾਦਰੀ ਵੀ ਦੇਵੇ ਅਗਵਾਈ
ਕਿ ਨਿਤਾਣਿਆਂ ਦੇ ਰਹੀਏ ਪਹਿਰੇਦਾਰ ਬਣ ਕੇ।

ਦੱਸੇ ‘ਦਸ਼ਮੇਸ਼’ ਬਾਕਮਾਲ ਜਿਹਾ ਗੁਰ,
ਕਿਵੇਂ ਚੱਲਦੀ ਕਲਮ ਹਥਿਆਰ ਬਣ ਕੇ।

ਜ਼ਫ਼ਰਨਾਮਾ ਧਿਆਨ ਧਰ ਰੋਮੀਆਂ ਘੜਾਮੇਂ,
ਨਹੀਂ ਤੇ ਕੱਖ ਨਹੀਉਂ ਫਾਇਦਾ ਸਾਹਿਤਕਾਰ ਬਣ ਕੇ।
ਰੋਮੀ ਘੜਾਮਾਂ।
7717380107

Previous articleਡੰਕਨ ਮੈਕਡੋਨਾਲਡ ਲਗਾਤਾਰ ਦੂਜੇ ਸਾਲ ਕੈਨੇਡਾ ਸਾਕਰ ਪੈਰਾ ਪਲੇਅਰ ਆਫ਼ ਦਿ ਯੀਅਰ ਚੁਣਿਆ ਗਿਆ
Next articleIdentity Issue to the Fore: Vande matram Controversy