HOME ਕ੍ਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ‘ਚ ਅਨੇਕਾਂ ਰਾਜੇ ਰਾਣੀਆ ਝੁਕੇ,...

ਕ੍ਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ‘ਚ ਅਨੇਕਾਂ ਰਾਜੇ ਰਾਣੀਆ ਝੁਕੇ, ਸ਼ਿਸ਼ ਬਣੇ ——

4

  (ਸਮਾਜ ਵੀਕਲੀ)   ਜਗਤਗੁਰੂ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਕਲਿਆਣਕਾਰੀ ,ਸਮਾਜਵਾਦੀ, ਕ੍ਰਾਂਤੀਕਾਰੀ ਅਤੇ ਅਧਿਆਤਮਕ ਉਪਦੇਸ਼ਾਂ ਨੂੰ ਸੁਣ ਕੇ ਉਸ ਸਮੇਂ ਦੇ ਅਨੇਕਾਂ ਮਹਾਰਾਜੇ -ਮਹਾਂਰਾਣੀਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਆਦਰ ਸਨਮਾਨ ਦਿੱਤਾ ਅਤੇ ਉਹ ਸਤਿਗੁਰਾਂ ਦੇ ਸੇਵਕ ਬਣ ਗਏ। ਜਿਨਾਂ ‘ਚ ਸੰਤ ਸਧਨਾ ਜੀ, ਸੰਤ ਪਰਮਾਨੰਦ ਜੀ, ਸੰਤ ਕਮਾਲੀ ਜੀ, ਸੰਤ ਗੋਰਖ ਨਾਥ ਜੀ, ਰਾਜਾ ਪੀਪਾ ਜੀ ,ਰਾਜਾ ਹਰਦੇਵ ਸਿੰਘ ਨਾਗਰ ਮੱਲ, ਰਾਜਾ ਵੀਰ ਸਿੰਘ ਬਘੇਲ (ਕਾਂਸ਼ੀ ਨਰੇਸ਼), ਰਾਜਾ ਬਾਬਰ (ਉਨਾਂ ਦੇ ਸਪੁੱਤਰ ਹਮਾਯੂੰ ,ਅਸਕਰੀ, ਹਿੰਦਾਲ, ਕਾਮਰਾਨ), ਰਾਜਾ ਕੁੰਭਾ, ਰਾਜਾ ਰਤਨ ਸਿੰਘ ਕੰਵਲ, ਮਹਾਰਾਣਾ ਸੰਗਰਾਮ ਸਿੰਘ (ਰਾਣਾ ਸਾਂਗਾ), ਰਾਣੀ ਝਾਲੀ ਬਾਈ, ਰਾਜਾ ਭੋਜ ਰਾਜ, ਰਾਜਾ ਰਤਨ ਸਿੰਘ, ਰਾਜਾ ਬਿਕਰਮਜੀਤ, ਰਾਣਾ ਉਦੇੈ ਸਿੰਘ, ਸੰਤ ਮੀਰਾ ਬਾਈ, ਉਦਾ ਬਾਈ, ਰਾਜਾ ਰਾਣਾ(ਮੀਰਾ ਦਾ ਭਰਾ), ਰਾਜਾ ਚੰਦਰ ਪ੍ਰਤਾਪ (ਗਾਜ਼ੀਪੁਰ ਦਾ ਰਾਜਾ), ਰਾਜਾ ਆਲਮਹੀ ਬਾਦਸ਼ਾਹ, ਰਾਜਾ ਬਿਜਲੀ ਖਾਨ ,ਸ਼ੇਖ ਅਬਲੋਨ ਦਾਨਾ ਇਰਾਨ, ਰਾਜਾ ਬੈਨ ਸਿੰਘ, ਰਾਜਾ ਵਿਜੇਪਾਲ ਸਿੰਘ, ਰਾਜਾ ਬਹਿਲੋਲ ਲੋਧੀ, ਰਾਜਾ ਸਿਕੰਦਰ ਲੋਧੀ, ਰਾਜਾ ਚੰਦਰ ਹੰਸ, ਰਾਜਾ ਭਗਵਤ (ਗੋਡਲਾ, ਗੁਜਰਾਤ), ਹਜ਼ਰਤ ਨਵਰੰਗ ਸ਼ਾਹ ਅਤੇ ਹਜ਼ਰਤ ਅਵਰੰਗ ਸ਼ਾਹ (ਸਿਕੰਦਰ ਲੋਧੀ ਦੇ ਮੌਲਵੀ ਗੁਜਰਾਤ), ਨਾਗਰ ਸੰਤ ਨਰਸਿੰਘ ਮਹਿਤਾ (ਗੁਜਰਾਤ), ਰਾਜਾ ਕਨਕ ਚਾਵੜਾ (ਕਣਕਈ ਨਗਰੀ ,ਗੁਜਰਾਤ) , ਰਾਜਾ ਮੋਕਲ, ਮਹਾਰਾਣੀ ਕਰਨਾਵਤੀ, ਰਾਜਾ ਕ੍ਰਿਸ਼ਨਾਦੇਵ ਰਾਏ, ਰਾਣੀ ਭੋਪਾਲੀ (ਦੜਾਵ੍ੜ ਰਾਜ), ਅਹਿਮਦ ਸ਼ਾਹ (ਪਹਿਲਾ), ਗਿਆਸੂਦੀਨ ਮੁਹੰਮਦ ਸ਼ਾਹ, ਖਿਜ਼ ਖਾਨ, ਮਹਿਮੂਦ ਬੇਗੜਾ,ਸ਼ਿਹਾਬੂਦੀਨ ਅਹਿਮਦ (ਪਹਿਲਾ), ਅਲਾਊਦੀਨ ਅਹਿਮਦ (ਦੂਜਾ), ਮਹਿਮੂਦ ਗਵਾਂਨ, ਯੂਸਫ ਆਦਿਲ ਖਾਨ, ਸੁਲਤਾਨ ਜੈਨੁਲ ਆਬਿਦੀਨ, ਅਲਾਊਦੀਨ ਹੁਸੈਨ ਸ਼ਾਹ, ਮਹਿਮੂਦ ਖਲਜੀ (ਪਹਿਲਾ), ਰਾਜ ਮਾਲਦੇਵ, ਬੀਬੀ ਭਾਨਮਤੀ (ਸੁਲਤਾਨ ਸ਼ਹਿਰ), ਬੀਬੀ ਕਰਮਾ ਬਾਈ, ਰਾਣੀ ਯੋਗਵਤੀ, ਸੂਫੀ ਸੰਤ ਅਲੀ ਮੁਹੰਮਦ ਜੀ, ਸੰਤ ਮੁਰਮਨ, ਹਜਰਤ ਖਵਾਜਾ ਬੰਦਾ ਨਵਾਜ, ਸੰਤ ਸ਼ਾਂਤੀ ਬਾਈ ਨੇਪਾਲ ਆਦਿ ਅਨੇਕਾਂ ਰਾਜਿਆਂ-ਰਾਣੀਆਂ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨਿਆ। ਉਪਰੋਤਕ ਮਹਾਰਾਜੇ -ਮਹਾਰਾਣੀਆਂ ਦੀ ਲਿਸਟ “ਜਗਤ ਗੁਰੂ ਰਵਿਦਾਸ ਮਹਾਰਾਜ ਜੀ ਕੀ ਪਾਵਨ ਜੀਵਨ ਕਥਾਂਏ ” (ਹਿੰਦੀ) ਪੁਸਤਕ ‘ਚ ਮਾਨਯੋਗ ਸੰਤ ਸੁਰਿੰਦਰ ਦਾਸ ਬਾਵਾ ਜੀ, ਰਵਿਦਾਸੀਆ ਧਰਮ ਪ੍ਰਚਾਰ ਅਸਥਾਨ ਕਾਹਨਪੁਰ ਜਲੰਧਰ ਨੇ 2025 ਦੇ ਨਵੇਂ ਅਡੀਸ਼ਨ ਵਿੱਚ ਛਾਪੀ ਹੈ, ਜੋ ਵਿਚਾਰਨ ਯੋਗ ਹੈ। ਇਸ ਖੋਜ ਲਈ ਸੰਤ ਬਾਵਾ ਜੀ ਵਧਾਈ ਦੇ ਪਾਤਰ ਹਨ। ਮਾਨਵਤਾ ਪੱਖੀ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ ਜੀ ਨੇ ਭਾਰਤੀ ਸੰਵਿਧਾਨ ਦੀ ਰਚਨਾ ਗੁਰੂ ਜੀ ਦੇ ਪਾਵਨ ਸ਼ਬਦ “ਬੇਗਮਪੁਰਾ ਸ਼ਹਿਰ ਕੋ ਨਾਉ ” ਦੇ ਆਧਾਰ ‘ਤੇ ਕੀਤੀ।

ਪ੍ਰਿੰਸੀਪਲ ਪਰਮਜੀਤ ਜੱਸਲ ਡਾ. ਬੀ. ਆਰ. ਅੰਬੇਡਕਰ ਪਬਲਿਕ ਸਕੂਲ ,ਬੁਲੰਦਪੁਰ, ਜਲੰਧਰ- 98721-80653.

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਪਿੰਡ ਥਾਦੀਆ ਵੱਲੋਂ ਅਵੈਨਿਸ ਮੈਡੀਕਲ ਚੈੱਕਅਪ ਕੈਂਪ ਪਿੰਡ ਲੰਗੇਰੀ ਵਿਖੇ ਲਗਾਇਆ ਗਿਆ।
Next articleਕਨੇਡਾ ਦੀ ਟੈਨਸ ਖਿਡਾਰਨ ਵਿਕੀ ਮਬੋਕੋ ਦੀ ਇੰਟਰਨੈਸ਼ਨਲ ਟੈਨਿਸ ਫੈਡਰੇਸ਼ਨ ਵੱਲੋਂ ‘ਬ੍ਰੇਕਥਰੂ ਪਲੇਅਰ’ ਵਜੋਂ ਹੋਈ ਚੋਣ