HOME ਪਿੰਡ ਨਗਰ ਨਵੀਂ ਆਬਾਦੀ ਦੇ ਨਿਵਾਸੀ ਗੰਦੇ ਪਾਣੀ ਦਾ ਨਿਕਾਸ ਨਾ ਹੋਣ...

ਪਿੰਡ ਨਗਰ ਨਵੀਂ ਆਬਾਦੀ ਦੇ ਨਿਵਾਸੀ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਡਾਢੇ ਪ੍ਰੇਸ਼ਾਨ

3
*ਸੀਵਰੇਜ ਦਾ ਪਾਣੀ ਸੜਕ ਤੇ ਖੜਾ ਹੋਣ ਨਾਲ ਕਿਸੇ ਵੀ ਸਮੇਂ ਹੋ ਸਕਦਾ ਹੈ ਵੱਡਾ ਹਾਦਸਾ*
ਫਿਲੌਰ/ਅੱਪਰਾ   (ਸਮਾਜ ਵੀਕਲੀ)  (ਦੀਪਾ)-ਨਵਾਂ ਸ਼ਹਿਰ ਰੋਡ ਫਿਲੌਰ ਦੀ ਨਵੀਂ ਸੜਕ ਬਣੀ ਨੂੰ ਕੁੱਝ ਹੀ ਮਹੀਨੇ ਹੋਏ ਹਨ ਫਿਲੋਰ ਤੋਂ ਪਿੰਡ ਨਗਰ ਨੂੰ ਜਾਂਦਿਆਂ ਰਾਹ ਵਿੱਚ ਪੈਟਰੋਲ ਪੰਪ ਦੇ ਨਜ਼ਦੀਕ ਅੱਧੀ ਸੜਕ ਵਿੱਚ ਪਾਣੀ ਰੋਜ਼ਾਨਾ ਖੜਾ ਰਹਿੰਦਾ ਹੈ। ਜਿਸ ਨਾਲ ਆਉਣ ਜਾਣ ਵਾਲੇ ਵਾਹਨਾਂ ਨੂੰ ਲੰਘਣ ਵਿੱਚ ਸਮੱਸਿਆ ਆਉਂਦੀ ਹੈ ਤੇ ਕਦੇ ਵੀ ਕੋਈ ਹਾਦਸਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਪੈਟਰੋਲ ਪੰਪ ਵਾਲਿਆਂ ਨੇ ਵੀ ਪਾਣੀ ਨੂੰ ਆਪਣੇ ਵੱਲ ਆਉਣ ਤੋਂ ਰੋਕਣ ਲਈ ਮਿੱਟੀ ਦੇ ਵੱਡੇ ਵੱਡੇ ਢੇਰ ਲਾਏ ਹੋਏ ਹਨ।ਇਹ ਸੀਵਰੇਜ ਦਾ ਪਾਣੀ ਨਵੀਂ ਆਬਾਦੀ ਪਿੰਡ ਨਗਰ ਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸਾਡੇ ਘਰਾਂ ਦਾ ਪਾਣੀ ਇਕ ਜ਼ਿਮੀਂਦਾਰ ਦੇ ਖੇਤ ਵਿੱਚ ਜਾ ਰਿਹਾ ਸੀ ਤੇ ਉਹ ਪਾਣੀ ਦੀ ਵਰਤੋਂ ਖੇਤੀਬਾੜੀ ਲਈ ਕਰਦੇ ਸਨ। ਨਵੀ ਆਬਾਦੀ ਦੀ ਅਬਾਦੀ ਵੱਧਣ ਕਾਰਨ ਪਾਣੀ ਦੀ ਮਾਤਰਾ ਵੀ ਵੱਧ ਗਈ। ਜਿਸ ਕਾਰਨ ਜਿੰਮੀਦਾਰ ਨੇ ਖੇਤ ਅੱਗੇ ਕਿਸੇ ਹੋਰ ਨੂੰ ਵੇਚ ਦਿੱਤਾ ਤੇ ਨਵੇਂ ਮਾਲਕ ਨੇ ਪਾਣੀ ਖੇਤ ਵਿਚ ਪਾਉਣ ਤੋਂ ਮਨਾ ਕਰ ਦਿੱਤਾ ਜਿਸ ਨਾਲ ਲੋਕਾਂ ਦੇ ਘਰਾਂ ਦਾ ਪਾਣੀ ਸੜਕ ਤੇ ਜਮਾ ਹੋ ਗਿਆ। ਪਾਣੀ ਲੋਕਾਂ ਦੇ ਘਰਾ ਅੱਗੇ ਖੜਾ ਹੋ ਜਾਂਦਾ ਹੈ ਤੇ ਲੋਕ ਆਪ ਹੀ ਪਾਣੀ ਤੇ ਮਿੱਟੀ ਪਾ ਕੇ ਸੁਕਾਉਂਦੇ ਹਨ। ਮੋਹਨ ਲਾਲ ਨੇ ਦੱਸਿਆ ਕਿ ਸਵੇਰ ਵੇਲੇ ਪਾਣੀ ਨਾਲ ਨਾਲੀਆਂ ਪੁਰੀਆਂ ਭਰ ਜਾਂਦੀਆਂ ਹਨ ਤੇ ਪਾਣੀ ਸਾਡੇ ਘਰਾਂ ਦੇ ਅੰਦਰ ਵੜ ਜਾਂਦਾ ਹੈ ਤੇ ਮੀਂਹ ਦੇ ਦਿਨਾਂ ਵਿੱਚ ਤਾਂ ਪਾਣੀ ਵਿਹੜੇ ਵਿੱਚ ਖੜਾ ਰਹਿੰਦਾ ਹੈ ਕਮਰਿਆਂ ਵਿੱਚ ਪਾਣੀ ਜਾਣ ਤੋਂ ਰੋਕਣ ਲਈ ਬੂਹੇ ਤੇ ਪੱਕੀਆਂ ਇੱਟਾਂ ਲਾਈਆਂ ਹੋਈਆਂ ਹਨ। ਗੰਦਾ ਪਾਣੀ ਖੜਾ ਹੋਣ ਨਾਲ ਪਿੰਡ ਵਾਸੀਆਂ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਤਰਾ ਹੈ। ਸੜਕ ਦੇ ਆਲੇ ਦੁਆਲੇ ਖੇਤਾਂ ਵਿਚ ਪਾਣੀ ਨੂੰ ਜਾਣ ਤੋਂ ਰੋਕਣ ਲਈ ਜਿੰਮੀਦਾਰਾਂ ਨੇ ਰਾਹ ਚ ਮਿੱਟੀ ਲਾਈ ਹੋਈ ਹੈ ਤਾਂ ਕਿ ਕਿਸੇ ਦੇ ਖੇਤ ਵਿਚ ਪਾਣੀ ਨਾ ਜਾਵੇ। ਉਹਨਾਂ ਪਿੰਡ ਨਗਰ ਦੀ ਪੰਚਾਇਤ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਵੱਡਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਮੀਨਾ ਕੁਮਾਰੀ, ਨਜੀਰ ਮੁਹੰਮਦ, ਕੁਲਵਿੰਦਰ ਚੰਦ, ਮਕਸੂਦ, ਕੁਲਵਿੰਦਰ ਕੁਮਾਰ, ਤਾਰਾ ਚੰਦ, ਰਮੇਸ਼ ਚੰਦਰ, ਦੇਵ ਰਾਜ, ਰੇਖਾ ਰਾਣੀ, ਵੀਨਾ ਰਾਣੀ, ਸਿਮਰਨ, ਬੀਰੋ ਜਗਦੀਸ਼ ਕੁਮਾਰ, ਸੁਨੀਲ ਸਿਮਰੋ, ਕਸਮੀਰੋ, ਕਿਰਨ ਤੋਂ ਇਲਾਵਾ ਹੋਰ ਪਿੰਡ ਵਾਸੀ ਮੌਜੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*51000 ਹਜ਼ਾਰ ਕੈਨੇਡੀਅਨ ਡਾਲਰ ਵਾਲੇ ਢਾਹਾਂ ਸਾਹਿਤ ਇਨਾਮ ਦੇ ਸਾਲ 2025 ਲਈ ਜੇਤੂ ਅਤੇ ਫਾਈਨਲਿਸਟ ਪੁਸਤਕਾਂ ਦਾ ਐਲਾਨ*
Next articleਪ੍ਰੈੱਸ ਕਲੱਬ ਰਾਏਕੋਟ ਵੱਲੋਂ ਮਹਾਨ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਅਤੇ ਕੌਮੀ ਪ੍ਰੈੱਸ ਦਿਵਸ’ ਦੇ ਸਬੰਧ ਵਿੱਚ ਇੱਕ ਵਿਸੇਸ਼ ਸੈਮੀਨਾਰ ਕਰਵਾਇਆ