ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ )– ਅਧਿਆਪਕ ਦਲ ਪੰਜਾਬ ਦੇ ਸੂਬਾ ਕਨਵੀਨਰ ਸਤਨਾਮ ਸਿੰਘ ਰੰਧਾਵਾ ਤੇ ਰਵਿੰਦਰਜੀਤ ਸਿੰਘ ਪੰਨੂੰ, ਮੁੱਖ ਬੁਲਾਰਾ ਸੁਖਦਿਆਲ ਸਿੰਘ ਝੰਡ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਪ੍ਰਾਇਮਰੀ ਅਧਿਆਪਕਾਂ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਸ਼ਨਾਂ ਦੀ ਜੋ ਲਿਸਟ ਬੁੱਧਵਾਰ ਨੂੰ ਜਾਰੀ ਕੀਤੀ ਗਈ । ਉਸ ਵਿੱਚ ਦੋ ਸਾਲ ਦੇ ਵਿੱਚ ਪ੍ਰਮੋਟ ਹੋਏ ਅਧਿਆਪਕਾਂ ਨੂੰ ਟੈਟ ਟੈਸਟ ਪਾਸ ਕਰਨ ਦੀ ਸ਼ਰਤ ਰੱਖੀ ਹੈ । ਇਹ ਅਧਿਆਪਕ ਆਪਣੀ ਭਰਤੀ ਸਮੇਂ ਸ਼ਰਤਾਂ ਤੇ ਯੋਗਤਾਵਾਂ ਪੂਰੀਆਂ ਕਰਕੇ ਭਰਤੀ ਹੋਏ ਸਨ । ਇਹਨਾਂ ਉੱਪਰ ਟੈਟ ਦੀ ਸ਼ਰਤ ਲਾਉਣੀ ਬਿਲਕੁਲ ਗਲਤ ਹੈ । ਅਧਿਆਪਕ ਦਲ ਪੰਜਾਬ ਟੈਟ ਪਾਸ ਕਰਨ ਦੀ ਸ਼ਰਤ ਦਾ ਸਖਤ ਵਿਰੋਧ ਕਰਦਾ ਹੈ । ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਹ ਸ਼ਰਤ ਤੁਰੰਤ ਹਟਾਈ ਜਾਵੇ ਨਹੀਂ ਤਾਂ ਵੱਡੇ ਪੱਧਰ ਤੇ ਇਸ ਖਿਲਾਫ ਸੰਘਰਸ਼ ਕੀਤਾ ਜਾਵੇਗਾ । ਅਧਿਆਪਕ ਦਲ ਪੰਜਾਬ ਵੱਲੋਂ ਪ੍ਰਮੋਸ਼ਨਾਂ ਸਮੇਂ ਲਿਸਟਾਂ ਵਿੱਚ ਵੀ ਸੀਨੀਆਰਤਾ ਨੂੰ ਅੱਖੋ ਪਰੋਖੇ ਕਰਕੇ ਜੂਨੀਅਰ ਅਧਿਆਪਕਾਂ ਨੂੰ ਅਡਜਸਟ ਕਰਨ ਦਾ ਵੀ ਸਖਤ ਨੋਟਿਸ ਲਿਆ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਅਜਿਹਾ ਕਰਨ ਵਾਲੇ ਅਫਸਰਾਂ ਤੇ ਵੀ ਸਖਤ ਕਾਰਵਾਈ ਕੀਤੀ ਜਾਵੇ| ਇਸ ਮੌਕੇ ਧਰਮ ਸਿੰਘ ਰਈਏਵਾਲ, ਅਵਤਾਰ ਸਿੰਘ ਢਡੋਗਲ, ਜਸਕੇਵਲ ਸਿੰਘ ਗੋਲੇਵਾਲੀਆ , ਆਤਮਜੀਤ ਸਿੰਘ ਢਿੱਲੋ, ਲੈਕਚਰਾਰ ਰਜੇਸ਼ ਜੋਲੀ, ਭਜਨ ਸਿੰਘ ਮਾਨ, ਰਮੇਸ਼ ਕੁਮਾਰ ਭੇਟ, ਵਰਿੰਦਰ ਕੰਬੋਜ, ਭੁਪਿੰਦਰ ਸਿੰਘ ਚਾਹਲ, ਰਾਜਦੀਪ ਸਿੰਘ ਬਰੇਟਾ, ਹਰਮਿੰਦਰ ਸਿੰਘ ਤਾਜਪੁਰ, ਬਲਦੇਵ ਸਿੰਘ ਬਸਰਾ, ਅਮਰਜੀਤ ਸਿੰਘ ਬਰਾੜ, ਕੁਲਦੀਪ ਸਿੰਘ ਸ਼ਾਹਕੋਟ ਬਲਬੀਰ ਸਿੰਘ ਚੀਮਾ , ਕੁਲਵਿੰਦਰ ਸਿੰਘ ਬਰਾੜ, ਸੁਰਿੰਦਰ ਸਿੰਘ ਜੌਹਲ, ਦਲਵਿੰਦਰ ਸਿੰਘ ਝਿੱਕਾ ਤੇ ਹਰਦੇਵ ਸਿੰਘ ਖਾਨੋਵਾਲ ਹਾਜ਼ਰ ਸਨ।
HOME ਪੰਜਾਬ ਦੇ ਅਧਿਆਪਕਾਂ ਦੀ ਪ੍ਰਮੋਸ਼ਨ ਤੇ ਟੀ.ਈ.ਟੀ. (ਟੈਟ)ਦੀ ਸ਼ਰਤ ਲਾਉਣ ਦਾ...


