ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਅੱਜ ਸਵੇਰੇ ਬਰਮਿੰਘਮ ਦੇ ਹਵੀਲਾ ਪਾਰਕ ਸਟੇਡੀਅਮ ਦੇ ਬਾਹਰ ਮਾਹੌਲ ਉਸ ਵੇਲੇ ਤਨਾਣ ਪੂਰਨ ਬਣ ਗਿਆ, ਜਦੋਂ ਚੱਲ ਰਹੇ ਫੁੱਟਬਾਲ ਮੈਚ ਦੌਰਾਨ ਸੈਂਕੜੇ ਲੋਕ ਸੜਕਾਂ ‘ਤੇ ਇਕੱਠੇ ਹੋ ਕੇ ਨਾਅਰੇਬਾਜ਼ੀ ਕਰਨ ਲੱਗ ਪਏ।ਜਿੱਥੇ ਕੁਝ ਲੋਕ ਪੈਲੇਸਟਾਈਨ ਦੇ ਹੱਕ ਵਿੱਚ ਨਾਰੇ ਲਾ ਰਹੇ ਸਨ ਅਤੇ ਕੁਝ ਇਜ਼ਰਾਈਲ ਦੇ ਸਮਰਥਨ ਵਿੱਚ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਉਂਦਿਆਂ 11 ਦੇ ਕਰੀਬ ਲੋਕਾਂ ਨੂੰ ਹਿਰਾਸਤ ਚ ਲੈ ਕੇ ਮਾਹੋਲ ਨੂੰ ਸ਼ਾਂਤ ਕੀਤਾ। ਪੁਲਿਸ ਨੇ ਮੈਚ ਨੂੰ “ਉੱਚ ਖ਼ਤਰੇ ਵਾਲਾ” ਕਰਾਰ ਦਿੰਦਿਆਂ ਕੁਝ ਪ੍ਰਸ਼ੰਸਕਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ।ਪੁਲਿਸ ਅਧਿਕਾਰੀਆਂ ਨੇ ਹਰ ਕੋਨੇ ‘ਤੇ ਤਾਇਨਾਤ ਰਹਿ ਕੇ ਤਣਾਅ ਵਾਲੀ ਸਥਿਤੀ ‘ਤੇ ਨਜ਼ਰ ਰੱਖੀ। ਜਦ ਕਿ ਬਹੁਤ ਸਾਰੇ ਲੋਕ ਸ਼ਾਂਤੀ ਨਾਲ ਆਪਣੇ ਸੁਨੇਹੇ ਪ੍ਰਗਟ ਕਰ ਰਹੇ ਸਨ, ਕੁਝ ਨੇ ਨਿਯਮਾਂ ਦੀ ਉਲੰਘਣਾ ਕੀਤੀ। ਸਟੇਡੀਅਮ ਵਿੱਚ ਮੈਚ ਬਿਨਾਂ ਕਿਸੇ ਹਿੰਸਾ ਦੇ ਖਤਮ ਹੋਇਆ। ਪੁਲਿਸ ਨੇ ਪ੍ਰਸ਼ੰਸਕਾਂ ਨੂੰ ਯਕੀਨ ਦਿਵਾਇਆ ਕਿ ਅਗਲੇ ਮੈਚਾਂ ਵਿੱਚ ਸੁਰੱਖਿਆ ਵਧਾਈ ਜਾਵੇਗੀ, ਤਾਂ ਜੋ ਖੇਡ ਅਤੇ ਪ੍ਰਸ਼ੰਸਕ ਦੋਵੇ ਹੀ ਸੁਰੱਖਿਅਤ ਮਹਿਸੂਸ ਕਰ ਸਕਣ।
HOME ਫੁੱਟਬਾਲ ਮੈਚ ਦੌਰਾਨ ਸਟੇਡੀਅਮ ਦੇ ਬਾਹਰ ਸਥਿਤੀ ਬਣੀ ਤਣਾਅ ਪੁਰਨ, ਪੁਲਿਸ ਨੇ...



