HOME ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਤਿਹਪੁਰ ਭੱਟਲਾਂ ਵਿਖੇ ਲੱਗਾ ਵਿਗਿਆਨ ਅਤੇ ਗਣਿਤ...

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਤਿਹਪੁਰ ਭੱਟਲਾਂ ਵਿਖੇ ਲੱਗਾ ਵਿਗਿਆਨ ਅਤੇ ਗਣਿਤ ਵਿਸ਼ੇ ਦਾ ਵਿਦਿਅਕ ਮੇਲਾ

3
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ,  (ਸਮਾਜ ਵੀਕਲੀ)   (ਤਰਸੇਮ ਦੀਵਾਨਾ) – ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਹੁਸ਼ਿਆਰਪੁਰ, ਲਲਿਤਾ ਕੁਮਾਰੀ ਦੇ ਨਿਰਦੇਸ਼ਾਂ ਅਤੇ ਕਾਰਜਕਾਰੀ ਪ੍ਰਿੰਸੀਪਲ ਬਲਦੇਵ ਸਿੰਘ ਧੱਗਾ ਦੀ ਸੁਚੱਜੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਤਿਹਪੁਰ ਭੱਟਲਾਂ ਵਿਖੇ ਵਿਗਿਆਨ ਅਤੇ ਗਣਿਤ ਵਿਸ਼ੇ ਦਾ ਵਿਦਿਅਕ ਮੇਲਾ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਚਾਰਟ, ਸਟਿਲ ਮਾਡਲ ਅਤੇ ਵਰਕਿੰਗ ਮਾਡਲ ਦੀ ਨੁਮਾਇਸ਼ ਲਗਾਈ, ਜਿਸ ਦਾ ਕਾਰਜਕਾਰੀ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਨੇ ਨਿਰੀਖਣ ਕੀਤਾ।  ਵਿਦਿਆਰਥੀਆਂ ਨਾਲ ਵਾਰਤਾਲਾਪ ਕਰਦੇ ਹੋਏ ਕਾਰਜਕਾਰੀ ਪ੍ਰਿੰਸੀਪਲ ਬਲਦੇਵ ਸਿੰਘ ਧੁੱਗਾ ਨੇ ਕਿਹਾ ਕਿ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਚਾਰਟ, ਸਟਿਲ ਮਾਡਲ ਅਤੇ ਵਰਕਿੰਗ ਮਾਡਲ ਆਦਿ ਨਾਲ ਵਿਦਿਆਰਥੀਆਂ ਵਿੱਚ ਪੜ੍ਹਾਈ  ਪ੍ਰਤੀ ਰੁਚੀ ਵਧਣ ਦੇ ਨਾਲ-ਨਾਲ ਪ੍ਰਪੱਕਤਾ ਆਉਂਦੀ ਹੈ। ਅਜਿਹੇ ਵਿਦਿਅਕ ਮੇਲਿਆਂ ਨਾਲ ਵਿਦਿਆਰਥੀਆਂ ਨੂੰ ਔਖੀਆਂ ਧਾਰਨਾਵਾਂ ਸਹਿਜੇ ਹੀ ਸਮਝ ਆ ਜਾਂਦੀਆਂ ਹਨ। ਉਹਨਾਂ ਨੇ ਅਜਿਹੇ ਮੇਲੇ ਲਗਾਉਣ ਦੀ ਨੀਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸਰਕਾਰ ਦੁਆਰਾ ਚੁੱਕਿਆ ਇਹ  ਕਦਮ ਸਿੱਖਿਆ ਦੀ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਬਹੁਤ ਸਹਾਈ ਹੋਵੇਗਾ।ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਭਰਤ ਭੂਸ਼ਣ, ਵਾਇਸ ਚੇਅਰਮੈਨ ਰੀਨਾ ਦੇਵੀ, ਲੈਕਚਰਾਰ ਗੁਰਦੀਪ ਸਿੰਘ, ਲੈਕਚਰਾਰ ਜਸਵਿੰਦਰ ਸਿੰਘ ਸਹੋਤਾ, ਲੈਕਚਰਾਰ ਸੰਜੀਵ ਕੁਮਾਰ, ਲੈਕਚਰਾਰ ਅੰਮ੍ਰਿਤਪਾਲ, ਦੇਵ ਦੱਤ ਸ਼ਰਮਾ, ਮੋਹਨ ਲਾਲ, ਦਲਵੀਰ ਸਿੰਘ, ਦਵਿੰਦਰ ਸਿੰਘ, ਲਖਬੀਰ ਸਿੰਘ, ਜਗਜੀਤ ਸਿੰਘ, ਬਲਵੰਤ ਸਿੰਘ,ਸੁਰਜੀਤ ਕੁਮਾਰ, ਸੰਜੇ ਕੁਮਾਰ ਝਾਅ, ਜਸਵਿੰਦਰ ਕੌਰ, ਨਸੀਬ ਚੰਦ, ਰੋਜ਼ੀ ਸ਼ਰਮਾ, ਰਮਨੀਤ ਕੌਰ, ਸੁਮਨ ਬਾਲਾ, ਮਮਤਾ ਦੇਵੀ, ਸਵਿਤਾ, ਸੁਨੀਤਾ ਦੇਵੀ, ਮਮਤਾ ਦੇਵੀ, ਰਾਜਦੀਪ ਕੌਰ ਆਦਿ ਸਮੇਤ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ, ਵਿਦਿਆਰਥੀ, ਉਹਨਾਂ ਦੇ ਮਾਪੇ ਅਤੇ ਪਤਵੰਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleIndian Workers Association Warns Migrant Workers Are “Trapped in Legal Exploitation”
Next articleਕਾਦੀਆਂ ਵਿੱਚ ਜਮਾਤ ਅਹਮਦੀਆ ਮੁਸਲਿਮਾ ਭਾਰਤ ਦੀਆਂ ਜ਼ੈਲੀ ਤਨਜ਼ੀਮਾਂ ਦੇ ਕੇਂਦਰੀ ਸਲਾਨਾ ਇਜਤਿਮਾ ਦਾ ਸ਼ਾਨਦਾਰ ਆਯੋਜਿਨ |