HOME ਡਾ. ਅਬਦੁਲ ਕਲਾਮ ਜੀ ਦੇ ਜਨਮ ਦਿਨ ਮੌਕੇ ਕਰਵਾਇਆ ਗਿਆ 7ਵਾਂ ਵਿਦਿਆਰਥੀ...

ਡਾ. ਅਬਦੁਲ ਕਲਾਮ ਜੀ ਦੇ ਜਨਮ ਦਿਨ ਮੌਕੇ ਕਰਵਾਇਆ ਗਿਆ 7ਵਾਂ ਵਿਦਿਆਰਥੀ ਸਨਮਾਨ ਸਮਾਰੋਹ 24 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

2
ਡੇਰਾਬੱਸੀ,   (ਸਮਾਜ ਵੀਕਲੀ)   (ਸੰਜੀਵ ਸਿੰਘ ਸੈਣੀ) : ਡਾ.ਬੀ.ਆਰ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ , ਡੇਰਾਬੱਸੀ ਵੱਲੋਂ ਸਥਾਨਕ ਸਰਕਾਰੀ ਕਾਲਜ ਦੇ ਵਿਦਿਆਰਥੀ ਭਵਨ ਵਿਖੇ ਸੁਸਾਇਟੀ ਦੇ ਪ੍ਰਧਾਨ ਸ. ਭਾਗ ਸਿੰਘ ਘੋੜੇਵਾਲ ਦੀ ਅਗਵਾਈ ਹੇਠ ਭਾਰਤ ਦੇ 11ਵੇਂ ਰਾਸ਼ਟਰਪਤੀ ਭਾਰਤ ਰਤਨ ਡਾ. ਏ.ਪੀ.ਜੇ. ਅਬਦੁਲ ਕਲਾਮ ਜੀ ਦੇ ਜਨਮ ਦਿਨ ਮੌਕੇ ‘7ਵਾਂ ਵਿਦਿਆਰਥੀ ਸਨਮਾਨ ਸਮਾਰੋਹ ’ ਆਯੋਜਿਤ ਕੀਤਾ ਗਿਆ। ਸ੍ਰੀਮਤੀ ਪਰਮਜੀਤ ਕੌਰ ਪਸਰੀਚਾ ਵਾਇਸ ਪ੍ਰੈਜੀਡੈਂਟ ਭਾਈ ਜੈਤਾ ਜੀ ਫਾਊਂਡੇਸ਼ਨ ਚੰਡੀਗੜ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ’ਚ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਬਤੌਰ ਮੁੱਖ ਮਹਿਮਾਨ ਅਤੇ ਕਰਨਲ (ਰਿਟਾ. ) ਅਰਵਿੰਦਰਪਾਲ ਸਿੰਘ ਸੋਮਲ ਪੀ.ਸੀ.ਐੱਸ, ਸਹਾਇਕ ਕਮਿਸ਼ਨਰ (ਜਨਰਲ) ਰੂਪਨਗਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਧਾਨਗੀ ਮੰਡਲ ’ਚ ਗੁਰਪ੍ਰੀਤ ਸਿੰਘ ਪ੍ਰਧਾਨ ਨਿਸਚੈ ਚੈਰੀਟੇਬਲ ਸੁਸਾਇਟੀ ਜ਼ੀਰਕਪੁਰ ਅਤੇ ਮੁਸਲਿਮ ਵੈਲਫੇਅਰ ਡਿਵੈਲਪਮੈਂਟ ਸੁਸਾਇਟੀ, ਹਲਕਾ ਡੇਰਾਬੱਸੀ ਦੇ ਚੇਅਰਮੈਨ ਸ਼ਹਾਬੂਦੀਨ ਸ਼ਾਮਲ ਸਨ। ਡਾ.ਬੀ.ਆਰ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ ਵੱਲੋਂ ਸੈਸ਼ਨ 2024-25 ਦੌਰਾਨ ਜ਼ਿਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਕਾਰੀ ਸਕੂਲਾਂ ਦੇ ਅੱਠਵੀਂ, ਮੈਟਿ੍ਰਕ ਅਤੇ ਬਾਰਵੀਂ ’ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ 24 ਵਿਦਿਆਰਥੀਆਂ ਨੂੰ ਸਨਮਾਨ ਚਿੰਨ, ਕਿਤਾਬਾਂ ਦੇ ਸੈੱਟ ਤੇ 1100 ਰੁਪਏ ਨਗਦ ਰਾਸ਼ੀ ਭੇਂਟ ਕਰਕੇ ਉਚੇਚੇ ਤੌਰ ’ਤੇ ਸਨਮਾਨਤ ਕੀਤਾ ਗਿਆ। ਪੁਸਤਕਾਂ ਦੀ ਸੇਵਾ ਡਾ. ਜਸਵਿੰਦਰ ਕੌਰ ਦੇ ਪ੍ਰੀਵਾਰ ਵੱਲੋਂ ਅਤੇ ਸਨਮਾਨ ਚਿੰਨ ਦੀ ਸੇਵਾ ਸੋਸ਼ਲ ਵੈੱਲਫੇਅਰ ਸੁਸਾਇਟੀ ਡੇਰਾਬੱਸੀ ਵੱਲੋਂ ਨਿਭਾਈ ਗਈ। ਸਮਾਰੋਹ ਦਾ ਆਗਾਜ਼ ਸ਼ਮਾ ਰੋਸ਼ਨ ਦੀ ਰਸਮ ਨਾਲ ਹੋਇਆ। ਐਡਵੋਕੇਟ ਅਨਮੋਲ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਪਿੰ੍ਰ: ਪ੍ਰੀਤਮ ਦਾਸ ਨੇ ਡਾ. ਅਬਦੁਲ ਕਲਾਮ ਦੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਸਟੇਜ ਦੀ ਕਾਰਵਾਈ ਲੈਕਚਰਾਰ ਜੈ ਪਾਲ ਨੇ ਬਾਖ਼ੂਬੀ ਨਿਭਾਈ। ਇਸ ਦੌਰਾਨ ਜ਼ਿਲੇ ’ਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਸਨਮਾਨਿਤ ਕੀਤੇ ਗਏ ਵਿਦਿਆਰਥੀਆਂ ’ਚ 8ਵੀਂ ਕਲਾਸ ਦੇ ਵਿਦਿਆਰਥੀ ਸਮਰਿਤੀ ਵਰਮਾ, ਮਿੱਠੂ ਅਤੇ ਅਮਨਪ੍ਰੀਤ ਕੌਰ, 10ਵੀਂ ਦੀ ਵਿਦਿਆਰਥਣ ਜਸ਼ਨਦੀਪ ਕੌਰ, ਜ਼ਸਨਪ੍ਰੀਤ ਕੌਰ ਅਤੇ ਕੋਮਲ, 12ਵੀਂ ਮੈਡੀਕਲ ਸਟਰੀਮ ’ਚੋਂ ਮਹਿਕ, ਹਰਜੋਤ ਕੌਰ ਅਤੇ ਸਲੌਨੀ, ਨਾਨ ਮੈਡੀਕਲ ਸਟਰੀਮ ’ਚੋਂ ਮਹਿਕ ਸ਼ਰਮਾ, ਮਹਿਕਪ੍ਰੀਤ, ਭਾਵਨਾ, ਕਾਮਰਸ ਸਟਰੀਮ ’ਚੋਂ ਮਾਨਸੀ ਜੋਸ਼ੀ, ਸਾਰੀਕਾ ਗੁਪਤਾ, ਰਜਨਦੀਪ ਕੌਰ, ਆਰਟਸ ਸਟਰੀਮ ਦੀ ਮਨਪ੍ਰੀਤ ਕੌਰ, ਮਾਨਸੀ (ਲਾਲੜੂ), ਮਾਨਸੀ (ਖਿਜ਼ਰਾਬਾਦ), ਰਾਜਵਿੰਦਰ ਕੌਰ, ਨੰਦਨੀ, ਸਿਮਰਨ ਅਤੇ ਵੋਕੇਸ਼ਨਲ ਸਟਰੀਮ ਦੀ ਰੋਸ਼ਨੀ ਕੁਮਾਰੀ , ਸਿਮਰਨਜੀਤ ਕੌਰ ਅਤੇ ਅਨਮੋਲ ਸ਼ਾਮਲ ਸਨ । ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਸਾਇਟੀ ਸਿੱਖਿਆ ਦੇ ਖੇਤਰ ’ਚ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਲਈ ਬਹੁਤ ਵਧੀਆ ਕੰਮ ਕਰ ਰਹੀ ਹੈ। ਉਨਾਂ ਨੇ ਸੁਸਾਇਟੀ ਦੇ ਕਾਰਜਾਂ ਨੂੰ ਮੁੱਖ ਰਖਦਿਆਂ 11 ਹਜ਼ਾਰ ਰੁਪਏ ਭੇਂਟ ਕੀਤੇ। ਸ੍ਰੀਮਤੀ ਪਰਮਜੀਤ ਕੌਰ ਪਸਰੀਚਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਭਾਈ ਜੈਤਾ ਜੀ ਫਾਊਂਡੇਸ਼ਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕਰਨਲ ਅਰਵਿੰਦਰਪਾਲ ਸਿੰਘ ਸੋਮਲ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ,‘ ਸਨਮਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸੇ ਤਰਾਂ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਿਆਂ ਸੁਸਾਇਟੀ ਨੂੰ 11 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ। ਇਸ ਮੌਕੇ ਗੁਰਪ੍ਰੀਤ ਸਿੰਘ ਅਤੇ ਸ਼ਹਾਬੂਦੀਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਸਾਇਟੀ ਦੇ ਸਾਬਕਾ ਪ੍ਰਧਾਨ ਭਾਗ ਸਿੰਘ, ਪਿੰਡ ਰਾਣੀ ਮਾਜਰਾ ਦੇ ਸਰਪੰਚ ਗੁਰਮੀਤ ਗਿਰ, ਸੰਜੀਵ ਕੁਮਾਰ ਅਕਾਊਂਟੈਂਟ,ਕਿਸ਼ਨ ਲਾਲ ਸੈਣੀ, ਸੁਰਜੀਤ ਕੁਮਾਰ, ਕਰਮ ਸਿੰਘ, ਸੁਰਿੰਦਰ ਸਿੰਘ, ਪ੍ਰੋ. ਰਵਿੰਦਰ ਸਿੰਘ, ਵੀ.ਪੀ. ਸਿੰਘ, ਗੁਰਜਿੰਦਰ ਸਿੰਘ ਬੜਾਨਾ, ਜਗੀਰ ਸਿੰਘ, ਡਾ.ਬੀ.ਆਰ. ਅੰਬੇਡਕਰ ਸੇਵਾ ਸੁਸਾਇਟੀ ਲਾਲੜੂ ਦੇ ਪ੍ਰਧਾਨ ਰੁਲਦਾ ਰਾਮ ਅਤੇ ਸਾਥੀ, ਗੁਰਮੀਤ ਸਿੰਘ ਭਾਂਖਰਪੁਰ, ਜੈਲਦਾਰ ਸਿੰਘ ਹਸਮੁਖ, ਜਗਦੀਪ ਸਿੰਘ ਪਿੰਡ ਡੇਰਾ,ਫੂਲਚੰਦ, ਮਾਲਕ ਰਾਮ ਗੁਲਾਟੀ, ਹਰਭਜਨ ਸਿੰਘ ਮਹਿਮਦਪੁਰ, ਪ੍ਰੇਮ ਚੰਦ, ਮਨੂੰ ਦੇਵ, ਗੁਰਦੇਵ ਸਿੰਘ,ਗਿਆਨੀ ਧਰਮ ਸਿੰਘ ਭੰਖਰਪੁਰ, ਭਜਨਬੀਰ ਸਿੰਘ ਜ਼ੀਰਕਪੁਰ, ਮੇਹਰ ਚੰਦ, ਨਵੀਨ ਜੈਨ,ਲੈਕ: ਹਰਭਜਨ ਸਿੰਘ, ਲੈਕ: ਕਮਲਜੀਤ ਸਿੰਘ, ਕਮਲਦੀਪ ਕੌਰ, ਮਹਿੰਦਰ ਕੌਰ,ਰੇਖਾ ਰਾਣੀ, ਬਲਵਿੰਦਰ ਕੌਰ ਢਕੌਲੀ, ਕੌਂਸਲਰ ਹਰਵਿੰਦਰ ਸਿੰਘ ਪਿੰਕਾ, ਜਗਦੀਪ ਸਿੰਘ, ਐਡਵੋਕੇਟ ਪ੍ਰਦੀਪ ਰਾਣਾ, ਹਰਭਜਨ ਖਾਰੀ, ਭਾਗ ਸਿੰਘ, ਜੀਤ ਸਿੰਘ, ਪੱਤਰਕਾਰ ਗੁਰਮੀਤ ਸਿੰਘ, ਅਨਿਲ ਸ਼ਰਮਾ, ਦਯਾਨੰਦ ਬਬਲੀ, ਯਸ਼ਪਾਲ ਚੌਹਾਨ, ਹਰਦੀਪ ਸਿੰਘ, ਸ਼ਿਵਮ, ਪੰਕਜ ਸ਼ੰਟੀ, ਸੁਖਵਿੰਦਰ ਸੁੱਖੀ ਅਤੇ ਸੁਰਿੰਦਰ ਪੁਰੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਿਸਾਨੀ ਨੂੰ ਦੇਣ ਸਿੱਖ ਰਾਜ ਦੀ ਸਥਾਪਨਾ ਅਤੇ ਸ਼ਹਾਦਤ ਲਾਮਿਸਾਲ ਹੈ- ਸੰਦੀਪ ਸੰਧੂ
Next articleਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਕੈਨੇਡਾ ਤੇ ਅਮਰੀਕਾ ਦੇ ਪ੍ਰਚਾਰਕ ਦੌਰੇ ਉਪਰੰਤ ਦੇਸ਼ ਪਰਤੇ