ਕਪੂਰਥਲਾ, (ਸਮਾਜ ਵੀਕਲੀ) ( ਵਿਸ਼ੇਸ਼ ਪ੍ਰਤੀਨਿਧ)– ਹੜ੍ਹ ਪ੍ਰਭਾਵਿਤ ਸਕੂਲਾਂ ਜਿਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਾਊਪੁਰ ਦੇ ਵਿਦਿਆਰਥੀਆਂ ਦੀਆਂ ਬੁਨਿਆਦੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ
ਲੁਧਿਆਣਾ ਦੇ ਅੱਖਾਂ ਦੇ ਮਾਹਰ ਡਾਕਟਰਾਂ ਦੀ ਸੰਸਥਾ ਓਪਥਾਮੋਲੋਜੀਕਲ ਸੋਸਾਇਟੀ ਲੁਧਿਆਣਾ ਵੱਲੋਂ ਸਾਂਝੇ ਉਪਰਾਲੇ ਤਹਿਤ ਡਾਕਟਰ ਬਰਿੰਜਰ ਸਿੰਘ ਰਾਣਾ , ਡਾਕਟਰ ਨੀਰਜ ਅਰੋੜਾ, ਡਾਕਟਰ ਸਾਫੀ ਬੇਦਵਾਲ,ਡਾਕਟਰ ਰਜਿੰਦਰ ਸਿੰਘ ਵੱਖ-ਵੱਖ ਨੁਮਾਇੰਦਿਆਂ ਨੇ ਵਿਦਿਆਰਥੀਆਂ ਲਈ ਲੋੜੀਦੀਆਂ ਵਸਤੂਆਂ ਦਾਨ ਕੀਤੀਆਂ।ਜਿਨ੍ਹਾਂ ਵਿੱਚ ਵਾਟਰ ਕੂਲਰ,ਵਾਟਰ ਫਿਲਟਰ,ਫਰਿੱਜ, ਕੁਰਸੀਆਂ, ਟੇਬਲ,ਬਲੈਕ ਬੋਰਡ,ਸਟੇਸ਼ਨਰੀ ਸਪੋਰਟਸ ਦਾ ਸਮਾਨ,ਪੱਖੇ,ਟਾਟ,ਦਰੀਆਂ, ਇਨਵਰਟਰ ਆਦਿ ਸਨ । ਉਹ ਵਿਦਿਆਰਥੀਆਂ ਨੂੰ ਤਕਸੀਮ ਕੀਤੇ। ਇਸ ਮੌਕੇ ਡਾਕਟਰ ਬਰਿੰਜਰ ਸਿੰਘ ਰਾਣਾ , ਡਾਕਟਰ ਨੀਰਜ ਅਰੋੜਾ, ਡਾਕਟਰ ਸਾਫੀ ਬੇਦਵਾਲ,ਡਾਕਟਰ ਰਜਿੰਦਰ ਸਿੰਘ ਆਦਿ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀਆਂ ਤੇ ਲੋਕਾਂ ਦੀ ਹਰ ਸੰਭਵ ਸਹਾਇਤਾ ਲਈ ਪੰਜਾਬ ਦਾ ਹਰ ਵਰਗ ਹਰ ਕਮਿਊਨਿਟੀ ਸੇਵਾ ਲਈ ਵੱਧ ਚੜ੍ਹ ਕੇ ਹਿੱਸਾ ਪਾ ਰਹੀ ਹੈ ਜੋ ਕਿ ਬਹੁਤ ਹੀ ਕਾਬਲੇ ਤਰੀਫ ਹੈ। ਇਸ ਮੌਕੇ ਸਕੂਲ ਅਧਿਆਪਕ ਅਮਨਦੀਪ ਸਿੰਘ ਖਿੰਡਾ , ਯਾਦਵਿੰਦਰ ਸਿੰਘ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਸਮੇਂ ਇਹੋ ਜਿਹੇ ਉਪਰਾਲਿਆਂ ਦੀ ਬਹੁਤ ਲੋੜ ਹੈ ਤਾਂ ਜੋ ਵਿਦਿਆਰਥੀਆਂ ਨੂੰ ਸਿੱਖਿਆ ਵਰਗੇ ਮਹਾਨ ਵਰਦਾਨ ਨੂੰ ਪ੍ਰਾਪਤ ਕਰਨ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ ਉਹਨਾਂ ਨੇ ਵੱਖ-ਵੱਖ ਨੁਮਾਇੰਦਿਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


