HOME * ਗੰਭੀਰ ਮਸਲੇ *

* ਗੰਭੀਰ ਮਸਲੇ *

2
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
   (ਸਮਾਜ ਵੀਕਲੀ)  ਦੁਨੀਆਂ ਤੇ ਕੋਈ ਕਰਾਮਾਤ ਨਹੀਂ ਹੁੰਦੀ l ਕਰਾਮਾਤਾਂ ਨਾਲ ਕਦੇ ਵੀ ਕੋਈ ਕੰਮ ਨਹੀਂ ਹੁੰਦਾ l
ਜੋ ਸਾਨੂੰ ਕਰਾਮਾਤ ਲਗਦੀ ਹੈ ਉਸ ਬਾਰੇ ਵਿਗਿਆਨਿਕ ਨਜ਼ਰੀਏ ਨਾਲ ਖੋਜ਼ ਕਰਨ ਤੇ ਕਾਰਣ ਨਜ਼ਰ ਆਉਂਦੇ ਹਨ l
ਕਰਾਮਾਤ ਦਾ ਨਾਮ ਲੈ ਕੇ ਜਾਂ ਕਰਾਮਾਤ ਕਹਿ ਕੇ ਦੂਜਿਆਂ ਨੂੰ ਲੁੱਟਿਆ ਜਾਂਦਾ ਹੈ l
ਡੇਰਿਆਂ ਤੇ ਜਾਣ ਵਾਲੇ ਅਤੇ ਕਰਾਮਾਤ ਹੋਣ ਦੀ ਆਸ ਰੱਖਣ ਵਾਲੇ ਪਹਿਲਾਂ ਹੀ ਮਾਨਸਿਕ ਰੋਗੀ ਹੁੰਦੇ ਹਨ ਅਤੇ ਉੱਥੇ ਜਾਣ ਤੋਂ ਬਾਦ ਗੰਭੀਰ ਮਾਨਸਿਕ ਰੋਗੀ ਬਣ ਜਾਂਦੇ ਹਨ l
ਗੰਭੀਰ ਮਾਨਸਿਕ ਰੋਗੀਆਂ ਦਾ ਆਰਥਿਕ, ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੁੰਦਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ l
ਸਾਧਾਂ ਸੰਤਾਂ ਨੂੰ ਮੱਥੇ ਟੇਕ ਕੇ ਕੰਮ ਕਰਵਾਉਣ ਵਾਲਿਆਂ ਨੂੰ ਕਦੇ ਵੀ ਆਪਣੇ ਆਪ ਤੇ ਮਾਣ ਨਹੀਂ ਹੁੰਦਾ ਭਾਵ ਉਨ੍ਹਾਂ ਦਾ ਸੈਲਫ ਕੌਨਫੀਡੈਂਸ (Self confidence) ਮਰ ਜਾਂਦਾ ਹੈ l
ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਭ ਮਸਲਿਆਂ ਦਾ ਹੱਲ ਸੌਖਾ ਨਹੀਂ ਹੁੰਦਾ ਹੈ ਪਰ ਗਲਤ ਰਾਹ ਅਪਣਾਉਣ ਨਾਲ ਮਸਲੇ ਹੋਰ ਗੰਭੀਰ ਬਣ ਜਾਂਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
 ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਟਰੰਪ ਦੇ ਸ਼ਬਦ ਉਸਦੇ ਵਿਸ਼ਵ ਦ੍ਰਿਸ਼ਟੀਕੋਣ ਦੇ ਖੋਖਲੇਪਨ ਨੂੰ ਦਰਸਾਉਂਦੀ ਹੈ
Next articleਝੋਨੇ ਦੀ ਖ਼ਰੀਦ ਸੁਚੱਜੇ ਢੰਗ ਨਾਲ ਜਾਰੀ, ਹੁਣ ਤੱਕ ਮੰਡੀਆਂ ‘ਚ ਹੋਈ 1158 ਮੀਟ੍ਰਿਕ ਟਨ ਦੀ ਆਮਦ: ਡਿਪਟੀ ਕਮਿਸ਼ਨਰ