HOME ਮਾਤਾ ਗਿਆਨ ਕੌਰ ਜੀ ਦਾ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ...

ਮਾਤਾ ਗਿਆਨ ਕੌਰ ਜੀ ਦਾ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਹੋਇਆ

ਮਾਤਾ ਗਿਆਨ ਕੌਰ ਜੀ
ਮਹਿਲ ਕਲਾਂ  (ਸਮਾਜ ਵੀਕਲੀ)  ਗੁਰਭਿੰਦਰ ਗੁਰੀ – ਧਾਰਮਿਕ ਅਤੇ ਸਮਾਜਿਕ ਕਾਰਜਾਂ ਵਿੱਚ ਸਰਗਰਮ ਰਹਿਣ ਵਾਲੀ ਮਾਤਾ ਗਿਆਨ ਕੌਰ ਜੀ (ਉਮਰ 85 ਸਾਲ), ਧਰਮ ਪਤਨੀ ਜੀਤ ਸਿੰਘ ਤੱਪਾ, ਦਾ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਵਿਖੇ ਹੋਇਆ  ਸਮਾਗਮ ਦੌਰਾਨ ਰਾਗੀ ਭਾਈ ਜਗਸੀਰ ਸਿੰਘ ਸੀਰਾ ਅਤੇ ਕੀਰਤਨੀ ਜੱਥਿਆਂ ਨੇ ਭਾਵ-ਪੂਰਕ ਕੀਰਤਨ ਰਾਹੀਂ ਸੰਗਤਾਂ ਦੇ ਮਨਾਂ ਨੂੰ ਸ਼ਾਂਤ ਕੀਤਾ। ਇਸ ਤੋਂ ਬਾਅਦ ਗੁਰਮਤਿ ਵਿਚਾਰਾਂ ਰਾਹੀਂ ਮਾਤਾ ਜੀ ਦੀ ਧਾਰਮਿਕਤਾ, ਸੇਵਾ ਅਤੇ ਨਿਮਰਤਾ ਨੂੰ ਯਾਦ ਕੀਤਾ ਗਿਆ। ਪਿੰਡ ਵਾਸੀਆਂ ਨੇ ਵੀ ਆਪਣੀ ਪ੍ਰੇਮ-ਭਰੀ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਮਾਤਾ ਜੀ ਧਾਰਮਿਕ ਰਾਹ ਦੀ ਪ੍ਰੇਰਣਾ ਸਨ ਅਤੇ ਉਨ੍ਹਾਂ ਦੀ ਸਾਦਗੀ ਤੇ ਨਿਮਰਤਾ ਪਿੰਡ ਲਈ ਹਮੇਸ਼ਾ ਯਾਦਗਾਰ ਰਹੇਗੀ। ਸਮਾਗਮ ਵਿੱਚ ਪ੍ਰਬੰਧ ਦੀਆਂ ਪੂਰੀਆਂ ਵਿਵਸਥਾਵਾਂ  ਕੀਤੀਆਂ ਗਈਆਂ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਨਾਥ ਸਿੰਘ ਹਮੀਂਦੀ, ਜਥੇਦਾਰ ਸੁਖਵਿੰਦਰ ਸਿੰਘ ਸੁੱਖਾ ਅਤੇ ਚੇਅਰਮੈਨ ਜਗਜੀਤ ਸਿੰਘ ਕਤਬਾ ਹਾਜ਼ਰ ਸਨ।” ਕਾਂਗਰਸ ਆਗੂ ਗੁਰਮੇਲ ਸਿੰਘ ਮੌੜ, ਪਿੰਡ ਦੇ ਸਰਪੰਚ ਹਰਪਿੰਦਰ ਸਿੰਘ ਲਾਡੀ ਤੇ ਸਰਵਜੀਤ ਸਿੰਘ ਸੰਭੂ, ਪੱਤਰਕਾਰ ਗੁਰਭਿੰਦਰ ਸਿੰਘ ਗੁਰੀ, ਅਵਤਾਰ ਸਿੰਘ, ਸਵਰਨ ਸਿੰਘ ਖਾਲਸਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਬਾਬਾ ਸ਼ੇਰ ਸਿੰਘ, ਜੁਗਰਾਜ ਸਿੰਘ ‘ਬਿੱਕੀ’, ਬਲਦੇਵ ਸਿੰਘ (PRTC) ਸਮੇਤ ਕਈ ਧਾਰਮਿਕ ਤੇ ਸਮਾਜਿਕ ਹਸਤੀਆਂ ਹਾਜ਼ਰ ਸਨ। ਅੰਤ ਵਿੱਚ ਮਾਤਾ ਜੀ ਦੇ ਪੁੱਤਰ ਚਮਕੌਰ ਸਿੰਘ ਅਤੇ ਮੱਖਣ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਤਾ ਜੀ ਸਦਾ ਗੁਰੂ-ਲੰਗਰ ਦੀ ਸੇਵਾ ਵਿੱਚ ਖੜ੍ਹੀਆਂ ਰਹਿੰਦੀਆਂ ਸਨ ਅਤੇ ਬੱਚਿਆਂ ਦੀ ਸਿੱਖਿਆ ਤੋਂ ਲੈ ਕੇ ਬਜ਼ੁਰਗਾਂ ਦੀ ਸੰਭਾਲ ਤੱਕ ਹਮੇਸ਼ਾ ਅੱਗੇ ਰਹੀਆਂ। ਸਮਾਗਮ ਦੇ ਅੰਤ ‘ਤੇ ਗੁਰੂ ਦਾ ਲੰਗਰ ਵਰਤਾਇਆ ਗਿਆ ਜੋ ਮਾਤਾ ਜੀ ਦੇ ਸੇਵਾ-ਭਾਵ ਦਾ ਜੀਵੰਤ ਪ੍ਰਤੀਕ ਸੀ। ਮਾਤਾ ਗਿਆਨ ਕੌਰ ਜੀ ਦੀ ਜ਼ਿੰਦਗੀ ਨਿਮਰਤਾ, ਧਾਰਮਿਕ ਲਗਨ ਅਤੇ ਨਿਸ਼ਕਾਮ ਸੇਵਾ ਦੀ ਜੀਵੰਤ ਮਿਸਾਲ ਸੀ, ਜੋ ਪਿੰਡ ਅਤੇ ਪਰਿਵਾਰ ਲਈ ਹਮੇਸ਼ਾ ਪ੍ਰੇਰਣਾ ਬਣੀ ਰਹੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਹੜ੍ਹਾਂ ਮਗਰੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਿੰਡ-ਪਿੰਡ ਲੱਗ ਰਹੇ ਹਨ ਸਿਹਤ ਕੈਂਪ
Next articleਦਿਲ ਦਾ ਗ਼ਰੀਬ