(ਸਮਾਜ ਵੀਕਲੀ)
ਸਾਰੇ ਕਰੋ ਫ਼ਰਿਆਦ ਓਏ ਯਾਰੋ,
ਡੁੱਬ ਚੱਲਿਆ ਪੰਜਾਬ ਓਏ ਯਾਰੋ,
ਹਰ ਪਾਸੇ ਹੈ ਚੀਕ ਚਿਹਾੜਾ,
ਭਰ ਗਿਆ ਰਾਵੀ ਚਨਾਬ ਓਏ ਯਾਰੋ,
ਡੰਗਰ ਮਾਲ ਜੀਵ ਜੰਤੂ ਰੁੜ ਗਏ,
ਹੋਇਆ ਮੰਦੜਾ ਹਾਲ ਓਏ ਯਾਰੋ,
ਕੁਦਰਤ ਅੱਗੇ ਜ਼ੋਰ ਨਾ ਚੱਲਦਾ,
ਹਾਰ ਚੱਲੇ ਸਾਇੰਸਦਾਨ ਓਏ ਯਾਰੋ,
ਘਰੋਂ ਬੇਘਰ ਹੋ ਗਏ ਲੋਕੀਂ,
ਘਰ ਪਏ ਨੇ ਸੁੰਨਸਾਨ ਓਏ ਯਾਰੋ,
ਜਸਵਿੰਦਰ ਪੰਧੇਰ ਖੇੜੀ ਦੀ ਕਲਮ ਪੁਕਾਰੇ,
ਮੇਰਾ ਡੁੱਬਦਾ ਬਚਾ ਲਓ ਪੰਜਾਬ ਓਏ ਯਾਰੋ,
ਮੇਰਾ ਸੋਹਣਾ ਬਚਾ ਲਓ ਪੰਜਾਬ ਓਏ ਯਾਰੋ।
ਜਸਵਿੰਦਰ ਪੰਧੇਰ ਖੇੜੀ
ਫੋਨ 8146195193



