HOME ਪਿੰਡ ਸੁੰਨੜ ਕਲਾਂ ਦਾ ਸਾਲਾਨਾਂ ਛਿੰਝ ਮੇਲਾ 21 ਨੂੰ

ਪਿੰਡ ਸੁੰਨੜ ਕਲਾਂ ਦਾ ਸਾਲਾਨਾਂ ਛਿੰਝ ਮੇਲਾ 21 ਨੂੰ

3

ਪਹਿਲਾਂ ਇਨਾਂਮ ਫ਼ੋਰਡ ਟਰੈਕਟਰ, ਦੂਜਾ ਇਨਾਮ, 51 ਹਜ਼ਾਰ,  ਸਪੈਸ਼ਲ ਕੁਸ਼ਤੀ ਲਈ ਇਨਾਂਮ ਝੋਟੀ ਦਿੱਤੀ ਜਾਵੇਗੀ 

ਨੂਰਮਹਿਲ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਪਿੰਡ ਸੁੰਨੜ ਕਲਾਂ  ਵਿਖੇ ਗੁੱਗਾ ਜਾਹਰ ਵੀਰ ਛਿੰਝ ਕਮੇਟੀ  ਐੱਨਆਰਆਈ,ਵੀਰ  ਪਿੰਡ ਵਾਸੀਆਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ  19 ਵਾਂ ਸਲਾਨਾ ਛਿੰਝ ਮੇਲਾ 21 ਅਗਸਤ 2025 ਦਿਨ ਵੀਰਵਾਰ ਕਰਵਾਇਆ ਜਾ ਰਿਹਾ ਹੈ। ਛਿੰਝ ਮੇਲਾ ਦੌਰਾਨ ਆਏ ਹੋਏ ਦਰਸ਼ਕਾਂ ਨੂੰ ਪੰਜ ਸਾਈਕਲ ਇਨਾਮ  ਅਵਤਾਰ ਸਿੰਘ ਫਰੀਦ ਪਰਿਵਾਰ ਵੱਲੋਂ ਦਿੱਤੇ ਜਾਣਗੇ , 21 ਅਗਸਤ ਸਵੇਰੇ 11 ਵਜੇ  ਇੰਟਰਨੈਸ਼ਨਲ ਅਵਾਜ਼ ਸਰਫੂ ਸਦੀਕ ਅਤੇ ਰਣਵੀਰ ਕੌਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਦੁਪਹਿਰ 1 ਵਜੇ  ਇੰਟਰਨੈਸ਼ਨਲ ਗਾਇਕ ਜੋੜੀ  ਅਮਰ ਅਰਸ਼ੀ ਬੀਬਾ ਨਰਿੰਦਰ ਜੋਤ  ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਸਟੇਜ ਦੀ ਭੂਮਿਕਾ ਐਂਕਰ ਮੱਖਣ ਸ਼ੇਰਪੁਰੀ ਅਤੇ ਕਰਮਦੀਨ  ਨਿਭਾਉਣਗੇ। ਠੀਕ 3.30 ਵਜੇ  ਵਿਸ਼ਾਲ ਛਿੰਝ ਮੇਲਾ ਹੋਵੇਗਾ, ਜਿਸ ਵਿਚ ਨਾਮੀ ਅਖਾੜਿਆਂ ਦੇ ਅੰਤਰਰਾਸ਼ਟਰੀ ਪਹਿਲਵਾਨ ਪਹੁੰਚ ਰਹੇ ਹਨ ਵਿਸ਼ੇਸ਼ ਤੌਰ ਤੇ ਸਪੈਸ਼ਲ ਕੁਸ਼ਤੀ ਜੋਟੀਂ ਗੁੱਜਰ ਦਿੱਲੀ ਅਤੇ ਛਾਨਵੀਰ ਕੁਰਾਲੀ ਵਿਚਕਾਰ ਹੋਵੇਗੀ ਜਿਸ ਦਾ ਇਨਾਮ ਝੋਟੀ ਹੋਵੇਗਾ ਇਹ ਇਨਾਮ  ਸੁਲਿੰਦਰ ਸਿੰਘ ਲੱਖੋ ਜਵਾਹਰਕੇ , ਹਰਵਿੰਦਰ ਸਿੰਘ ਜਵਾਹਰਕੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ। ਪਟਕੇ ਦੀ ਕੁਸ਼ਤੀ ਅਸ਼ੀਸ਼ ਹੁੰਡਾ, ਭੁਪਿੰਦਰ ਅਜਨਾਲਾ ਵਿਚਕਾਰ ਹੋਵੇਗੀ ਜੇਤੂ ਪਹਿਲਵਾਨ ਨੂੰ ਫ਼ੋਰਡ ਟਰੈਕਟਰ ਸਵ ਬਾਬਾ ਲਹਿੰਬਰ ਸਿੰਘ ਫਰੀਦ ਦੇ ਪਰਿਵਾਰ ਬਲਰਾਜ ਸਿੰਘ ਫਰੀਦ, ਸਰਬਜੀਤ ਸਿੰਘ ਫਰੀਦ, ਅਮ੍ਰਿਤ ਸਿੰਘ ਫਰੀਦ ਵਲੋਂ  ਦਿੱਤਾ ਜਾਵੇਗਾ,  ਦੂਸਰੀ ਕੁਸ਼ਤੀ ਪਰਮਿੰਦਰ ਪੱਟੀ ਅਤੇ ਨੂਰ ਆਲਮਗੀਰ ਵਿਚਕਾਰ ਹੋਵੇਗੀ ਜਿਸ ਦਾ ਇਨਾਮ 51 ਹਜ਼ਾਰ ਕੁੰਦਨ ਸਿੰਘ ਵਾਰੀਆ ਦੇ ਪਰਿਵਾਰ ਗੁਰਮੁੱਖ ਸਿੰਘ ਕੁਲਜੀਤ ਸਿੰਘ ਵਲੋਂ ਦਿੱਤਾ ਜਾਵੇਗਾ। ਤੀਸਰਾ ਇਨਾਮ 35 ਹਜ਼ਾਰ ਰੁਪਏ ਅਭਿਤਾਜ ਸਿੰਘ ਜਵਾਹਰਕੇ, ਸੁਖਰਾਜ ਸਿੰਘ ਜਵਾਹਰਕੇ ਦੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ। ਚੌਥਾ ਇਨਾਮ 21 ਹਜ਼ਾਰ ਰੁਪਏ ਹਰਜੀਤ ਸਿੰਘ ਗਹੀਰ ਦੇ ਬੇਟੇ ਅਮਨਦੀਪ ਸਿੰਘ ਗਹੀਰ ਕਨੇਡਾ ਵਲੋਂ ਦਿੱਤਾ ਜਾਵੇਗਾ ।  ਸਪੈਸ਼ਲ ਕੁਸ਼ਤੀ 25 ਹਜ਼ਾਰ ਰੁਪਏ ਦੀ ਗੁਰਚੇਤਨ ਸਿੰਘ ਯੂਕੇ ਵਲੋਂ ਕਰਵਾਈ ਜਾਵੇਗੀ । ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਜਾਵੇਗਾ ਲੰਗਰ ਦੀ ਸੇਵਾ ਸਵ, ਕੁਲਵਰਨ ਸਿੰਘ ਜਵਾਹਰਕੇ, ਅਵਤਾਰ ਸਿੰਘ ਜਵਾਹਰਕੇ ਪਰਿਵਾਰ ਵੱਲੋਂ ।  ਕਲਾਕਾਰ ਸਪੌਸਰ ਕੁਲਵਿੰਦਰ ਸਿੰਘ ਯੂਕੇ ਅਮਨਾ ਇਟਲੀ, ਨਵਨੀਤ ਪ੍ਰਸ਼ਾਦ ਇਟਲੀ ਅਤੇ ਐਨ ਆਰ ਆਈ ਭਰਾਵਾਂ ਵਲੋਂ । ਛਿੰਝ  ਮੇਲੇ ਦੌਰਾਨ ਦਾਨੀ ਸੰਗਤਾਂ ਦਾ ਵਿਸੇਸ਼ ਸਨਮਾਨ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵਿਚ ਭਾਰੀ ਉਤਸ਼ਾਹ-ਤਰੁਣ ਕਾਲੀਆ, ਗੋਨੀ ਦੌਲਤਪੁਰ
Next articleਲਾਲ ਝੰਡਾ ਬਜਾਜ ਸੰਨਜ਼ ਮਜ਼ਦੂਰ ਯੂਨੀਅਨ ਵੱਲੋਂ 79ਵਾਂ ਆਜ਼ਾਦੀ ਦਿਹਾੜਾ ਮਨਾਇਆ