ਸੀ.ਟੀ. ਯੂਨੀਵਰਸਿਟੀ ਦੇ ਸਚਿਨ ਸੈਣੀ ਨੇ ਵੀਅਤਨਾਮ ਵਿੱਚ ਹੋਈ 9ਵੀਂ ਏਸ਼ੀਅਨ ਪੇਨਚਕ ਸਿਲਾਟ ਚੈਂਪੀਅਨਸ਼ਿਪ ’ਚ ਜਿੱਤਿਆ ਬਰਾਂਜ਼ ਮੈਡਲ
2025–26 ਸੈਸ਼ਨ ਦੀ ਸ਼ੁਰੂਆਤ ਹੋਈ ਜ਼ਬਰਦਸਤ ਕਾਮਯਾਬੀ ਨਾਲ
ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਸੀ.ਟੀ. ਯੂਨੀਵਰਸਿਟੀ ਨੂੰ ਮਾਣ ਹੈ ਕਿ ਉਸਦੇ ਸਮਰਪਿਤ ਵਿਦਿਆਰਥੀ ਅਤੇ ਖਿਡਾਰੀ ਸਚਿਨ ਸੈਣੀ ਨੇ ਭਾਰਤ ਦੀ ਨੁਮਾਇੰਦਗੀ ਕਰਦਿਆਂ 9ਵੀਂ ਏਸ਼ੀਅਨ ਪੇਨਚਕ ਸਿਲਾਟ ਚੈਂਪੀਅਨਸ਼ਿਪ 2025, ਜੋ ਕਿ ਵੀਅਤਨਾਮ ਵਿੱਚ ਹੋਈ, ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਓਪਨ -1 ਸ਼੍ਰੇਣੀ (95 ਕਿ.ਗ੍ਰਾ –110 ਕਿ.ਗ੍ਰਾ) ਵਿੱਚ ਮੁਕਾਬਲਾ ਕਰਦਿਆਂ ਸਚਿਨ ਨੇ ਆਪਣੀ ਸ਼ਕਤੀ, ਟੈਲੰਟ ਅਤੇ ਹੌਂਸਲੇ ਨਾਲ ਬਰਾਂਜ਼ ਮੈਡਲ ਹਾਸਲ ਕੀਤਾ। ਇਹ ਸਿਰਫ਼ ਸੀ.ਟੀ. ਯੂਨੀਵਰਸਿਟੀ ਹੀ ਨਹੀਂ, ਸਗੋਂ ਸਾਰੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਹ ਜਿੱਤ ਸੈਸ਼ਨ 2025–26 ਦੀ ਸ਼ੁਰੂਆਤ ਨੂੰ ਹੋਰ ਵੀ ਰੰਗਦਾਰ ਬਣਾ ਰਹੀ ਹੈ ਅਤੇ ਇਹ ਸੀ.ਟੀ. ਯੂਨੀਵਰਸਿਟੀ ਦੀ ਅੰਤਰਰਾਸ਼ਟਰੀ ਖੇਡ ਪੱਧਰ ’ਤੇ ਵਧ ਰਹੀ ਪਹਿਚਾਣ ਨੂੰ ਦਰਸਾਉਂਦੀ ਹੈ। ਸੀ.ਟੀ. ਯੂਨੀਵਰਸਿਟੀ ਵੱਲੋਂ ਸਚਿਨ, ਸਪੋਰਟਸ ਡਿਪਾਰਟਮੈਂਟ ਅਤੇ ਸਾਰੀ ਸੀ.ਟੀ. ਪਰਿਵਾਰ ਨੂੰ ਦਿਲੋਂ ਵਧਾਈਆਂ। ਖਾਸ ਧੰਨਵਾਦ: ਇੰਜੀਨੀਅਰ ਦਵਿੰਦਰ ਸਿੰਘ, ਡਾਇਰੈਕਟਰ, ਡਿਪਾਰਟਮੈਂਟ ਆਫ਼ ਸਟੂਡੈਂਟਸ ਵੈਲਫੇਅਰ ਅਤੇ ਗੁਰਦੀਪ ਸਿੰਘ, ਹੈੱਡ, ਸਪੋਰਟਸ ਡਿਪਾਰਟਮੈਂਟ — ਜਿਨ੍ਹਾਂ ਨੇ ਸਚਿਨ ਦੀ ਇਸ ਜਰਨੀ ਵਿਚ ਪੂਰਾ ਸਹਿਯੋਗ ਦਿੱਤਾ। ਚਾਂਸਲਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ: “ਇਹ ਸਿਰਫ਼ ਮੈਡਲ ਨਹੀਂ, ਇਹ ਇੱਕ ਸੰਦੇਸ਼ ਹੈ – ਕਿ ਸੀ.ਟੀ. ਯੂਨੀਵਰਸਿਟੀ ਦੇ ਵਿਦਿਆਰਥੀ ਦੁਨੀਆ ਦੇ ਮੰਚ ’ਤੇ ਭਾਰਤ ਦੀ ਨੁਮਾਇੰਦਗੀ ਕਰਨ ਦੇ ਯੋਗ ਹਨ। ਸਚਿਨ ਦੀ ਜਿੱਤ ਹਰ ਵਿਦਿਆਰਥੀ ਨੂੰ ਵੱਡਾ ਸੁਪਨਾ ਦੇਖਣ ਅਤੇ ਵੱਡੀ ਉਪਲਬਧੀ ਹਾਸਲ ਕਰਨ ਲਈ ਪ੍ਰੇਰਿਤ ਕਰਦੀ ਹੈ।” ਪ੍ਰੋ ਚਾਂਸਲਰ ਡਾ: ਮਨਬੀਰ ਸਿੰਘ ਨੇ ਕਿਹਾ: “ਸਚਿਨ ਦੀ ਇਹ ਅੰਤਰਰਾਸ਼ਟਰੀ ਸਫਲਤਾ ਸਾਨੂੰ ਬੇਹੱਦ ਮਾਣ ਦੇਣ ਵਾਲੀ ਹੈ। ਉਸਦਾ ਜਜ਼ਬਾ ਅਤੇ ਡਿਸ਼ਿਪਲਿਨ ਕਾਬਿਲ-ਏ-ਤਾਰੀਫ਼ ਹੈ। ਇਹ ਕਾਮਯਾਬੀ ਸਿਖਲਾਈ ਅਤੇ ਖੇਡ ਦੋਵੇਂ ਵਿੱਚ ਸੀ.ਟੀ. ਦੀ ਮਹਾਨਤਾ ਨੂੰ ਦਰਸਾਉਂਦੀ ਹੈ।” ਇਹ ਜਿੱਤ ਸੀ.ਟੀ. ਯੂਨੀਵਰਸਿਟੀ ਵਿੱਚ ਮਜ਼ਬੂਤ ਖੇਡ ਸੱਭਿਆਚਾਰ ਦਾ ਸ੍ਰੋਤ ਹੈ ਅਤੇ ਸਾਲ 2025-26 ਲਈ ਉਤਸ਼ਾਹ, ਮਾਣ ਅਤੇ ਅੰਤਰਰਾਸ਼ਟਰੀ ਉਪਲਬਧੀਆਂ ਨਾਲ ਭਰਪੂਰ ਹੋਣ ਦੀ ਸ਼ੁਰੂਆਤ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



