HOME ਹੁਸ਼ਿਆਰਪੁਰ ‘ਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਨਿਕਲੀ ਫੂਕ

ਹੁਸ਼ਿਆਰਪੁਰ ‘ਚ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਨਿਕਲੀ ਫੂਕ

3
ਫੋਟੋ ਅਜਮੇਰ ਦੀਵਾਨਾ

• ਨਸ਼ੇ ਦੇ ਓਵਰਡੋਜ ਨਾਲ ਹੋਈ ਨੌਜਵਾਨ ਦੀ ਮੌਤ

• ਮੌਕੇ ‘ਤੇ ਆਮ ਆਦਮੀ ਪਾਰਟੀ ਦੀ ਨਸ਼ਾ ਮੁਕਤੀ ਮੋਰਚਾ ਦੀ ਆਗੂ ਪੁੱਜੀ 

ਹੁਸ਼ਿਆਰਪੁਰ,  (ਸਮਾਜ ਵੀਕਲੀ)  ( ਤਰਸੇਮ ਦੀਵਾਨਾ )  ਪੰਜਾਬ ਦੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਆਪਣੀ ਪੂਰੀ ਤਾਕਤ ਨਾਲ ਪ੍ਰਚਾਰੀ ਜਾ ਰਹੀ “ਨਸ਼ਿਆਂ ਵਿਰੁੱਧ ਮੁਹਿੰਮ” ਉਸ ਵੇਲੇ ਫੂਕ ਨਿਕਲ ਗਈ ਜਦੋਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਦਿਖਾਈ ਜਾ ਰਹੀ ਮੁਸਤੈਦੀ ਦੇ ਬਾਵਜੂਦ ਹੁਸ਼ਿਆਰਪੁਰ ਦੇ ਬੱਸ ਸਟੈਂਡ ਨਜ਼ਦੀਕ ਲਕਸ਼ਮੀ ਸਿਨੇਮਾ ਵਾਲੀ ਥਾਂ ਤੇ ਬਣੀ ਨਵੀਂ ਮੈਡੀਕਲ ਮਾਰਕੀਟ ਵਿੱਚ ਨਸ਼ੇ ਦੇ ਓਵਰਡੋਜ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ | ਜਿਸ ਕਾਰਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਉੱਤੇ ਵੀ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਦਿਖਾਈ ਜਾ ਰਹੀ ਸਖਤੀ ਦੇ ਬਾਵਜੂਦ ਵੀ ਨਸ਼ੇੜੀ ਵਿਅਕਤੀਆਂ ਨੂੰ ਨਸ਼ਿਆਂ ਦੀ ਪੂਰਤੀ ਇੰਨੇ ਆਰਾਮ ਨਾਲ ਹੋ ਰਹੀ ਹੈ ਕਿ ਡੋਜ ਨਹੀਂ ਸਗੋਂ ਓਵਰ ਡੋਜ ਮਿਲਣੀ ਵੀ ਬੜੀ ਆਸਾਨ ਪਹੁੰਚ ਵਿੱਚ ਹੈ ਜਿਸ ਕਾਰਣ ਨਸ਼ੇੜੀ ਵਿਅਕਤੀਆਂ ਦੀਆਂ ਮੌਤਾਂ ਹੋ ਰਹੀਆਂ ਹਨ | ਜਿਸ ਮਾਰਕੀਟ ਵਿੱਚ ਮਿਰਤਕ ਨੌਜਵਾਨ ਦੀ ਲਾਸ਼ ਮਿਲੀ ਉੱਥੇ ਨਜ਼ਦੀਕ ਹੀ ਇੱਕ ਹੋਰ ਵਿਅਕਤੀ ਵੀ ਨਸ਼ੇ ਵਿੱਚ ਬੇਸੁੱਧ ਹੋਇਆ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਿਆ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ ਕੋਆਰਡੀਨੇਟਰ ਕੰਚਨ ਵੀ ਮੌਕੇ ਤੇ ਪਹੁੰਚੀ ਅਤੇ ਪੁਲਿਸ ਅਧਿਕਾਰੀਆਂ ਤੇ ਮ੍ਰਿਤਕ  ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਪਾਸੋਂ ਪੂਰੀ ਜਾਣਕਾਰੀ ਹਾਸਿਲ ਕੀਤੀ |
*ਨਸ਼ਾ ਛੁਡਾਉ ਕੇਂਦਰ ਵਿੱਚ ਭਰਤੀ ਰਿਹਾ ਮ੍ਰਿਤਕ*
ਹੁਸ਼ਿਆਰਪੁਰ ਦੀ ਨਵੀਂ ਮੈਡੀਕਲ ਮਾਰਕੀਟ ਵਿੱਚ ਮ੍ਰਿਤਕ ਪਾਏ ਗਏ ਨੌਜਵਾਨ ਦੀ ਪਛਾਣ ਰਿਸ਼ੀ ਸਹੋਤਾ ਪੁੱਤਰ ਰਾਜੇਸ਼ ਸਹੋਤਾ ਵਾਸੀ ਮਹੱਲਾ ਭਗਤ ਨਗਰ ਹੁਸ਼ਿਆਰਪੁਰ ਵੱਜੋਂ ਹੋਈ ਹੈ | ਜਿਸ ਦੀ ਸੂਚਨਾ ਮਿਲਦੀਆਂ ਹੀ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਮੁਖੀ ਸਬ ਇੰਸਪੈਕਟਰ ਗੁਰਸਾਹਿਬ ਸਿੰਘ ਪੁਲਿਸ ਫੋਰਸ ਨਾਲ ਮੌਕੇ ਤੇ ਪਹੁੰਚ ਗਏ ਅਤੇ ਮੌਕੇ ਦਾ ਜਾਇਜ਼ਾ ਲੈ ਕੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਅਤੇ ਅਗਲੇਰੀ  ਕਾਰਵਾਈ ਆਰੰਭ ਕਰ ਦਿੱਤੀ | ਮ੍ਰਿਤਕ ਨੌਜਵਾਨ ਰਿਸ਼ੀ ਸਹੋਤਾ ਦੀ ਪਤਨੀ ਪ੍ਰਤਿਭਾ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਪੰਜ ਸਾਲ ਤੋਂ ਨਸ਼ਿਆਂ ਦਾ ਆਦੀ ਸੀ ਜਿਸ ਨੂੰ ਕਈ ਵਾਰ ਨਿੱਜੀ ਨਸ਼ਾ ਛੁੜਾਓ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ ਵਾਪਸ ਆਉਣ ਤੋਂ ਬਾਅਦ ਦੁਬਾਰਾ ਫਿਰ ਆਪਣੀ ਮਾੜੀ ਸੰਗਤ ਵਿੱਚ ਪੈ ਕੇ ਨਸ਼ੇ ਕਰਦਾ ਰਿਹਾ ਹੁਣ ਵੀ ਉਸ ਨੂੰ ਸਰਕਾਰੀ ਨਸ਼ਾ ਛੁੜਾਓ ਕੇਂਦਰ ਵਿੱਚ ਤਿੰਨ ਮਹੀਨਿਆਂ ਲਈ ਭਰਤੀ ਕਰਾਇਆ ਗਿਆ ਸੀ ਪਰ ਨਸ਼ਾ ਛੁੜਾਊ ਕੇਂਦਰ ਦੇ ਅਧਿਕਾਰੀਆਂ ਨੇ ਉਸਨੂੰ ਡੇਢ ਮਹੀਨੇ ਬਾਅਦ ਹੀ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਉਹ ਹੁਣ ਬਿਲਕੁਲ ਠੀਕ ਹੈ। ਉਸ ਨੇ ਦੱਸਿਆ ਕਿ ਬੀਤੇ ਸ਼ਾਮ 5 ਵਜੇ ਤੋਂ ਉਸ ਦਾ ਪਤੀ ਮੇਲੇ ਵਿੱਚ ਜਾਣ ਲਈ ਕਹਿ ਕੇ ਘਰੋਂ ਗਿਆ ਸੀ ਪਰ ਸਾਰੀ ਰਾਤ ਵਾਪਸ ਨਹੀਂ ਆਇਆ ਅੱਜ ਸਵੇਰੇ ਹੀ ਇਹ ਭਾਣਾ ਵਰਤਣ ਦੀ ਖਬਰ ਮਿਲ ਗਈ ਪ੍ਰਤਿਭਾ ਨੇ ਦੱਸਿਆ ਕਿ ਉਸਦਾ ਪਤੀ ਆਪਣੇ ਪਿੱਛੇ 5 ਸਾਲ ਦਾ ਬੇਟਾ ਅਤੇ ਮਾਤਾ ਪਿਤਾ ਨੂੰ  ਵਿਲਕਦੇ ਛੱਡ ਗਿਆ ਹੈ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article6 ਸਾਲਾਂ ਦੀ ਹਰਸੀਰਤ ਕੌਰ ਨੇ ਚਮਕਾਇਆ ਇਲਾਕੇ ਦਾ ਨਾਮ
Next articleਖੜਗੇ ਅਤੇ ਜੇਪੀ ਨੱਡਾ ਵਿੱਚ ਤਕਰਾਰ ਹੋਈ, ਫਿਰ ਕੇਂਦਰੀ ਮੰਤਰੀ ਨੇ ਮੰਗੀ ਮੁਆਫ਼ੀ, ਜਾਣੋ ਪੂਰਾ ਮਾਮਲਾ