HOME ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਵਿਖੇ ਬੈਗਲੈਸ ਡੇਅ ਮੌਕੇ ਗਣਿਤ ਅਤੇ ਅੰਗਰੇਜ਼ੀ...

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਵਿਖੇ ਬੈਗਲੈਸ ਡੇਅ ਮੌਕੇ ਗਣਿਤ ਅਤੇ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਵੱਖ – ਵੱਖ ਗਤੀਵਿਧਿਆਂ ਕਰਵਾਈਆਂ

3
ਸ੍ਰੀ ਮੁਕਤਸਰ ਸਾਹਿਬ – (ਸਮਾਜ ਵੀਕਲੀ)   (ਜਸਵਿੰਦਰ ਪਾਲ ਸ਼ਰਮਾ) ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਨਾਲ ਨਾਲ ਉਹਨਾਂ ਦੇ ਕਲਾਤਮਕ ਪੱਖ ਨੂੰ ਉਭਾਰਨਾ ਲਈ ਸਮੇਂ ਸਮੇਂ ਤੇ ਵੱਖ ਵੱਖ ਗਤੀਵਿਧਿਆਂ ਕਰਵਾਈਆਂ ਜਾਂਦੀਆਂ ਹਨ। ਇਸੇ ਹੀ ਕੜੀ ਤਹਿਤ ਬੈਗਲੈਸ ਡੇਅ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਕੂਵਾਲਾ ਵਿਖ਼ੇ ਪ੍ਰਿੰਸੀਪਲ ਮੈਡਮ ਰੇਨੂ ਬਾਲਾ ਜੀ ਦੀ ਯੋਗ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਗਣਿਤ ਵਿਸ਼ਾ ਨਾਲ ਸੰਬੰਧਿਤ ਗਣਿਤ ਆਰਿਗਮੀ, ਵੈਦਿਕ ਗਣਿਤ ਨਾਲ ਸੰਬੰਧਿਤ ਚਾਰਟ, ਪੋਸਟਰ, ਮਾਡਲ ਆਦਿ ਬਣਾ ਕੇ ਪ੍ਰਦਰਸ਼ਨੀ ਲਗਾਈ ਗਈ।
ਇਸ ਦੇ ਨਾਲ ਹੀ ਅੰਗਰੇਜ਼ੀ ਵਿਸ਼ੇ ਨਾਲ ਸੰਬੰਧਿਤ ਪੋਇਟਰੀ ਕੰਪੀਟੀਸ਼ਨ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੁਕਾਬਲੇ ਵਿੱਚ ਜੇਤੂ ਵਿਦਿਆਰਥੀਆਂ ਨੂੰ ਸਕੂਲ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਇਨਾਮ ਤਕਸੀਮ ਕੀਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੋੜਾਂ ਅਤੇ ਗੋਡਿਆਂ ਦੇ ਦਰਦ ਦਾ ਕੁਦਰਤੀ ਹੱਲ ਬਿਨਾਂ ਆਪ੍ਰੇਸ਼ਨ, ਬਿਨਾਂ ਟੀਕੇ ਦੇ
Next articleਬੀ ਕੇ ਯੂ ਪੰਜਾਬ ਵੱਲੋਂ ਪਿੰਡ ਵਾੜਾ ਵਰਿਆਮ ਸਿੰਘ ਵਾਲਾ ਦੀ ਇਕਾਈ ਦਾ ਗਠਨ ਬਲਾਕ ਖੋਸਾ ਦਲ ਸਿੰਘ ਦਾ ਪ੍ਰਧਾਨ ਨਿਯੁਕਤ