ਗੜ੍ਹਸ਼ੰਕਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਮੇਰੀ ਹਰ ਵਰਗ ਦੇ ਗਰੀਬ, ਦਲਿਤ ਤੇ ਸ਼ੋਸ਼ਿਤ ਸਮਾਜ ਨੂੰ ਗੁਜ਼ਾਰਿਸ਼ ਹੈ ਕਿ ਆਉਣ ਵਾਲਾ 2027 ਦਾ ਚੋਣਾ ਦਾ ਮੌਕਾ ਨਾ ਗਵਾਈਏ। ਦੇਖਿਆ ਗਿਆ ਹੈ ਕਿ ਹਰ ਵਾਰ ਅਸੀਂ ਦੂਜੀਆਂ ਪਾਰਟੀਆਂ ਦੇ ਪੈਂਤੜੇਬਾਜੀਆਂ ਵਿੱਚ ਆਕੇ ਆਪਣੇ ਪੈਰ ਕੁਹਾੜਾ ਮਾਰ ਲੈਂਦੇ ਹਾਂ ਤੇ ਸਾਡੇ ਪੱਲੇ ਕੁੱਝ ਵੀ ਨਹੀਂ ਪੈਂਦਾ। ਸਾਡਾ ਗਰੀਬ ਸਮਾਜ ਰਾਜਨੀਤਕ ਸੂਝ ਬੂਝ ਨਾ ਰੱਖਦਾ ਹੋਇਆ ਆਪਣੀ ਵੋਟ ਦਾ ਗਲ਼ਤ ਇਸਤੇਮਾਲ ਕਰਕੇ ਸਰਮਾਏਦਾਰ /ਬ੍ਰਾਹਮਣਵਾਦ ਜਮਾਤ ਨੂੰ ਆਪਣੇ ਸਿਰ ਤੇ ਬਿਠਾਲ ਲੈਂਦਾ ਹੈ। ਜਿਸ ਨਾਲ ਸਰਮਾਏਦਾਰਾਂ ਦੀ ਪੌਂਅ ਬਾਰਾਂ ਹੋ ਜਾਂਦੀ ਹੈ। ਉਹ ਤੁਹਾਡੇ ਟੈਕਸਾਂ ਦੇ ਪੈਸੇ ਨੂੰ ਵਿੰਗੇ ਟੇਢੇ ਢੰਗ ਨਾਲ ਹੜੱਪ ਕਰਦਾ ਜਾ ਰਿਹਾ ਹੈ, ਇੱਧਰ ਗਰੀਬੀ ਰੇਖਾ ਵਿੱਚ ਵਾਧਾ ਹੋਈ ਜਾ ਰਿਹਾ ਹੈ। ਗਰੀਬ ਦੀ ਨਾ ਗਰੀਬੀ ਹੱਟਦੀ ਹੈ, ਨਾ ਮਹਿੰਗਾਈ ਹੱਟਦੀ ਹੈ, ਨਾ ਸਿੱਖਿਆ ਸਸਤੀ ਮਿਲਦੀ ਹੈ, ਨਾ ਇਲਾਜ ਸਸਤਾ ਮਿਲਦਾ ਹੈ ਤੇ ਪੱਲੇ ਜੁੰਆਂ ਪੈਂਦੀਆਂ ਹਨ। ਜਦੋਂ ਰੂਸ ਦੇ ਕਿਸਾਨ ਲੋਕਾਂ ਦੇ ਹੱਥ ਸੱਤਾ ਆਈ ਤਾਂ ਬਰਾਬਰਤਾ ਪੈਦਾ ਹੋਈ, ਚੀਨ ,ਫਰਾਂਸ, ਕਿਊਬਾ ਵਰਗੇ ਦੇਸ਼ਾਂ ਵਿੱਚ ਜਦੋਂ ਗਰੀਬ ਦੇ ਹੱਥ ਸਤਾ ਆਈ ਤਾਂ ਉਨ੍ਹਾਂ ਮੁਲਕਾਂ ਚ ਸਾਰੇ ਬਰਾਬਰ ਹੋਏ ਅਤੇ ਉਨ੍ਹਾਂ ਮੁਲਕਾਂ ਨੇ ਤਰੱਕੀ ਕੀਤੀ। ਭਾਰਤ ਵਿੱਚ ਕੀ ਗੱਲ ਗਰੀਬ, ਦਲਿਤ ਪੱਛੜੇ ਦੇ ਹੱਥ ਵਿੱਚ ਸੱਤਾ ਨਹੀਂ ਆ ਸਕਦੀ? ਆ ਸਕਦੀ ਹੈ, ਕਾਰਣ ਰਾਨੀਤਿਕ ਚੇਤਨਾ ਦੀ ਘਾਟ ਹੈ। ਵੋਟ ਦੀ ਅਹਿਮੀਅਤ ਨੂੰ ਨਹੀਂ ਸਮਝਿਆ ਜਾ ਰਿਹਾ। ਪੈਸਾ, ਸ਼ਰਾਬ ਤੇ ਹੋਰ ਲਾਲਚਾਂ ਵਿੱਚ ਆਕੇ ਵੋਟ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਉਹ ਤੁਹਾਡੀ ਕਮਜ਼ੋਰੀ ਦਾ ਲਾਭ ਉਠਾਉੰਦੇ ਹਨ। ਫਿਰ ਆਪਾਂ ਮੁੜ ਪੜਚੋਲ ਵੀ ਨਹੀਂ ਕਰਦੇ ਜਿਹਨੂੰ ਵੋਟ ਪਾਈ ਉਹ ਸੁੱਖਦਾ ਸਾਹ ਵੀ ਦੇ ਰਿਹਾ ਕਿ ਨਹੀਂ। ਇੱਕ ਦਾਲ ਆਟਾ ਸਸਤਾ ਦੇਕੇ ਦੂਜੇ ਪਾਸੇ ਟੈਕਸ ਲਗਾਕੇ ਤੁਹਾਡੀ ਕਿੰਨੀ ਲੁੱਟ ਕਰ ਰਿਹਾ ਹੈ? ਹੁਣ ਤੁਸੀ ਆਮ ਪਾਰਟੀ ਦਾ ਬਦਲਾ ਲਿਆਂਦਾ, ਇਹ ਬਦਲਾਅ ਚ ਕੀ ਹੋ ਰਿਹਾ ਹੈ।ਚਿੱਟਾ ਖਤਮ ਕਰਨ ਦਾ ਵਾਅਦਾ ਕੀਤਾ। ਕੀ ਚਿੱਟਾ ਖਤਮ ਹੋ ਗਿਆ? ਪਿਛਲੇ ਸਮੇਂ ਤਿੰਨ ਲੱਖ ਨੌਜਵਾਨ ਚਿੱਟੇ ਨਾਲ ਮਰੇ। ਯੁੱਧ ਨਸ਼ਿਆਂ ਵਿਰੁੱਧ ਸਕੀਮ ਤਹਿਤ ਕਿੰਨੇ ਨਸ਼ਾ ਤਸਕਰ ਫੜਕੇ ਅੰਦਰ ਕੀਤੇ?ਦੂਜੇ ਦੇਸ਼ਾ ਚੋਂ ਨਸ਼ਾ ਸਾਡੇ ਦੇਸ਼ ਨੂੰ ਸਪਲਾਈ ਹੋ ਰਿਹਾ , ਬਾਡਰ ਤੇ ਸਿਪਾਈ ਸਾਡੇ ਦੇਸ਼ ਵਿੱਚ ਨਸ਼ਾ ਕਿਵੇਂ ਲੰਘਣ ਦਿੰਦੇ? ਸਭ ਨੂੰ ਪਤਾ ਕਿ ਕੁੱਤੀ ਚੋਰਾਂ ਨਾਲ ਰਲੀ ਹੋਈ ਹੈ। ਨਸ਼ੇ ਦੇ ਤਸ਼ਕਰਾਂ ਨਾਲ ਪੋਲਿਟੀਸ਼ਨਾਂ ਦੀ ਮਿਲੀ ਭੁਗਤ ਹੈ। ਮਜੀਠੀਆ ਦੀ ਫਾਈਲ ਦਿੱਲੀ ਜਾਕੇ ਕਿਉੰ ਦਬਕੇ ਰਹਿ ਗਈ। ਅੱਜ ਦੁਬਾਰਾ ਕੇਸ ਕਿਉੰ ਖੋਲਣਾ ਪਿਆ? ਕਿਉਂ ਪੁਲਸ ਮੁਲਾਜ਼ਮ ਨਸ਼ੇ ਦਾ ਵਪਾਰ ਕਰਦੇ ਫੜੇ ਜਾ ਰਹੇ ਹਨ? ਇਸ ਸਭ ਕੁੱਝ ਨੂੰ ਦੇਖਕੇ ਆਪ ਵੋਟਾਂ ਸਮੇਂ ਵਿਸਾਰ ਦਿੰਦੇ ਹੋ। ਫਿਰ ਦੁਬਾਰਾ ਲਾਲਚ ਵਿੱਚ ਆਕੇ ਦੁਬਾਰਾ ਕਿਸੇ ਹੋਰ ਚੋਰ ਪਾਰਟੀ ਨੂੰ ਵੋਟ ਪਾਕੇ ਆਪਣੇ ਸਿਰ ਤੇ ਬੈਠਾਲ ਲੈਂਦੇ ਹੋ। ਗੱਲ ਉੱਥੇ ਦੀ ਉੱਥੇ ।
ਹੁਣ ਆਪ ਫਿਰ ਨਹੀਂ ਸੋਚ ਰਹੇ ਕਿ ਸੌ ਕਰੋੜ ਕਰਜਾ ਪੰਜਾਬ ਸਰਕਾਰ ਕਿਸ ਕੰਮ ਲਈ ਲੈ ਰਹੀ ਹੈ ? ਜਦਕਿ ਪੰਜਾਬ ਸਰਕਾਰ ਸਿਰ ਪਹਿਲਾਂ ਕਰੋੜਾਂ ਦਾ ਕਰਜਾ ਚੜ੍ਹਿਆ ਹੋਇਆ ਹੈ। ਹੁਣ ਇੱਕ ਨਵੀਂ ਸਕੀਮ ਚਲਾ ਰਹੀ ਹੈ ਕਿ ਵੱਖ ਵੱਖ ਸ਼ਹਿਰਾਂ ਵਿੱਚ ਅਰਬਨ ਸਟੇਟ ਬਣਾਉਣੇ ਹਨ। ਜਿਸ ਲਈ ਕਿਸਾਨਾਂ ਦੀਆਂ ਉਪਜਾਊ ਜ਼ਮੀਨਾ ਹੜੱਪੇਗੀ। ਵਪਾਰੀ ਵਰਗ ਨੂੰ ਫਾਇਦਾ ਦੇਕੇ ਕਿਸਾਨਾਂ ਨੂੰ ਖੁੱਡੇ ਲਾਈਨ ਲਾਵੇਗੀ। ਇਸ ਕਿਹੜਾ ਵਿਕਾਸ ਹੈ। ਡੇਢ ਸਾਲ ਮਿਆਦ ਰਹਿ ਗਈ। ਕੋਈ ਵੀ ਸਰਕਾਰ ਹੋਵੇ ਗਰੀਬਾਂ ਦਾ ਭਲਾ ਨਹੀਂ ਕਰ ਸਕਦੀ। ਗਰੀਬਾਂ ਦਾ ਭਲਾ ਗਰੀਬਾਂ ਦੀ ਸਰਕਾਰ ਲਿਆਕੇ ਹੀ ਹੋ ਸਕਦਾ ਹੈ।ਜੇਕਰ ਗਰੀਬ ਸੋਚੇ ਤਾਂ।
ਬਹੁਜਨ ਸਮਾਜ ਪਾਰਟੀ ਹੀ ਗਰੀਬਾਂ ਦੀ ਪਾਰਟੀ ਹੈ। ਜੋ ਸੱਤਾ ਵਿੱਚ ਆਕੇ ਬਰਾਬਰਤਾ ਲਿਆ ਸਕਦੀ ਹੈ। ਇਹੀ ਪਾਰਟੀ 85 ਪ੍ਰਤੀਸ਼ਤ ਲੋਕਾਂ ਦੀ ਨੁਮਾਇੰਦਗੀ ਕਰਦੀ ਹੈ। ਜਦੋਂ ਗਰੀਬਾਂ ਦੀ ਪਾਰਟੀ ਬਹੁਜਨ ਸਮਾਜ ਪਾਰਟੀ ਹੱਥ ਯੂ. ਪੀ. ਦੀ ਸੱਤਾ ਆਈ ਤਾਂ ਸਾਰੇ ਵਰਗਾਂ ਦੇ ਹਿੱਤ ਸੁਰੱਖਿਅਤ ਕੀਤੇ ਗਏ। ਕਿਸਾਨ ਮਜਦੂਰ, ਵਪਾਰੀ ਸਾਰੇ ਵਰਗਾਂ ਨੂੰ ਬਣਦੀ ਹਿੱਸੇਦਾਰੀ ਦਿੱਤੀ ਗਈ। ਵਿੱਦਿਆ ਦੇ ਖੇਤਰ ਵਿੱਚ ਸਕੂਲਾਂ, ਕਾਲਜਾਂ, ਆਈ.ਟੀ.ਆਈ,ਤੇ ਯੂਨੀਵਰਸਿਟੀਆਂ ਦਾ ਹੜ੍ਹ ਲਿਆਂਦਾ ਗਿਆ। ਹਸਪਤਾਲਾਂ ਦਾ ਬਿਸਤਾਰ ਕੀਤਾ ਗਿਆ। ਉਹ ਕਿਹੜਾ ਖੇਤਰ ਹੈ ਜਿੱਥੇ ਭੈਣ ਮਾਇਆਵਤੀ ਜੀ ਨੇ ਕੰਮ ਨਹੀਂ ਕੀਤਾ? ਇਹ ਪੰਜਾਬ ਵਿੱਚ ਕਿਉੰ ਨਹੀਂ ਹੋ ਸਕਦਾ? ਬੱਸ ਗੱਲ ਸਮਝਣ ਦੀ ਲੋੜ ਹੈ। ਅੱਜ ਸਾਰੇ ਪੰਜਾਬੀਆਂ ਨੇ ਸਾਰੀਆਂ ਪਾਰਟੀਆਂ ਦਾ ਸੁਆਦ ਦੇਖ ਲਿਆ। ਇੱਕ ਵਾਰ ਗਰੀਬਾਂ, ਮਜ਼ਦੂਰਾਂ, ਪਛੜਿਆਂ ਦੀ ਨੁਮਾਇੰਦਗੀ ਕਰਦੀ ਪਾਰਟੀ ਨੂੰ ਅਜਮਾਕੇ ਦੇਖੋ। ਗਰੀਬ ਪੱਛੜੇ ਨੂੰ ਰਾਜ ਦੇਕੇ ਦੇਖੋ।ਗਰੀਬ ਨੂੰ ਆਪਣਾ ਰਾਜ ਲਿਆਉਣ ਵਿੱਚ ਹੀ ਗਰੀਬ ਦਾ ਕਲਿਆਣ ਹੈ। 2027 ਵਿੱਚ ਬੀ. ਐਸ. ਪੀ. ਦਾ ਬਦਲ ਲਿਆਓ ,ਗੁਲਾਮੀ ਤੋਂ ਮੁਕਤੀ ਪਾਓ।
ਗਰੀਬ, ਦਲਿਤ ਤੇ ਸ਼ੋਸ਼ਿਤ ਸਮਾਜ ਲਈ 2027 ਦੀ ਚੋਣ ਸਾਂਭਣ ਦਾ ਮੌਕਾ-ਰਣਵੀਰ ਬੱਬਰ ਸੂਬਾ ਸਕੱਤਰ ਬੀ. ਐਸ. ਪੀ ਪੰਜਾਬ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


