HOME ਕਵਿਤਾ

ਕਵਿਤਾ

ਜਸਵੀਰ ਸਿੱਖ ਮੋਰੋਂ

(ਸਮਾਜ ਵੀਕਲੀ)

ਲੇਖਕ ਕਦੇ,ਨਿਰਪੱਖ ਨਹੀਂ ਹੁੰਦਾ,
ਉਸਦਾ ਵੀ ਹੁੰਦਾ,ਹੈ ਇੱਕ ਪੱਖ l

ਸਹੀ ਦੇ,ਉਹ ਪੱਖ ਵਿੱਚ ਖੜਦਾ,
ਗਲਤ ਨੂੰ ਲਾਹਨਤ,ਪਾਵੇ ਲੱਖ l

ਕਿੱਥੇ,ਕਿਸੇ ਨਾਲ ,ਹੋ ਰਿਹਾ ਧੱਕਾ,
ਨੀਂਝ ਲਾ ਵੇਂਹਦੀ,ਹੈ ਉਸਦੀ ਅੱਖ l

ਉਹ ਜ਼ੁਲਮੀ ਦੀ ਪਛਾਣ ਕਰਾਵੇ,
ਕਰ ਉਹਦੇ ਵੱਲ ,ਆਪਣਾ ਹੱਥ l

ਜਾਤ,ਧਰਮ ਦੇ,ਸਭ ਪਰਦੇ ਚੱਕੇ,
ਜੋ,ਸਰਮਾਏਦਾਰੀ ਦਾ ਪੂਰਨ ਪੱਖl

ਉਹਨਾਂ ਕਾਰਕਾਂ ´ਤੇ ਉਂਗਲ ਰੱਖੇ,
ਜਿਹੜੇ ,ਲੋਕਾਂ ਨੂੰ ਕਰਦੇ ਨੇ ਵੱਖ l

ਉਹ ਵਿਚਾਰਾਂ ਵਾਲੀ ਸਾਂਝ ਪੁਆਵੇ,
ਨਾਲ ਸਹੀ ਦਲੀਲਾਂ,ਰੱਖ ਕੇ ਪੱਖ l

ਜਸਵੀਰ ਮੋਰੋਂ,ਕਿਰਤੀਆੰ ਨਾਲ,
ਅਮੀਰਾਂ ਦਾ ਨਹੀਂ ਪੂਰਦਾ ਪੱਖ l

ਜਸਵੀਰ ਸਿੱਖ ਮੋਰੋਂ

ਐਨ.ਆਰ. ਆਈ.ਕਲੋਨੀ, ਬੰਗਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ,

ਪੰਜਾਬ  ਫੋਨ- 9417262838

Previous articleਨੌਵਾਂ ਸਾਲਾਨਾ ਮੇਲਾ ਵਿਰਸੇ ਦਾ 9 ਅਗਸਤ ਨੂੰ ਤਿਆਰੀਆਂ ਜ਼ੋਰਾਂ ਤੇ
Next articleਟਕਰਾਅ ਖ਼ਤਰਨਾਕ ਮੋੜ ‘ਤੇ ਪਹੁੰਚਿਆ: ਇਜ਼ਰਾਈਲ ਨੇ ਪ੍ਰਮਾਣੂ ਠਿਕਾਣਿਆਂ ‘ਤੇ ਹਮਲਾ ਕੀਤਾ, ਈਰਾਨ ਨੇ ਕਲੱਸਟਰ ਮਿਜ਼ਾਈਲਾਂ ਦਾਗੀਆਂ