ਗ਼ਜ਼ਲ

(ਸਮਾਜ ਵੀਕਲੀ)

ਸੁਰਖ਼ ਬਲਦੀ ਇਕ ਸ਼ਮਾ ਹੈ,ਦਿਲ ਚ ਮੇਰੇ।
ਇਸ਼ਕ ਮੇਰਾ ਬਾਵਫਾ ਹੈ,ਦਿਲ ਚ ਮੇਰੇ।

ਬਣ ਗਿਆ ਐ ! ਜਿੰਦਗੀ ਹੁਣ,ਖ਼ਾਬ ਸੁਪਨਾ,
ਵਸ ਗਈ ਸੱਜਣ ਦੁਆ ਹੈ,ਦਿਲ ਚ ਮੇਰੇ।

ਕਰ ਲਈ ਮੈਂ ਪੀਣ ਤੇ ਤੋਬਾ ਸ਼ਨਮ ਹੁਣ,
ਯਾਦ ਤੇਰੀ ਦਾ ਨਸਾ ਹੈ,ਦਿਲ ਚ ਮੇਰੇ।

ਰਾਸ ਆਉਂਦੀ ਕਦ ਜ਼ਮਾਨੇ ਨੂੰ ਮਹੁੱਬਤ,
ਖੌਲਦਾ ਰਹਿੰਦਾ ਝਨਾ ਹੈ,ਦਿਲ ਚ ਮੇਰੇ।

ਰੁੱਸਣਾ ਤੇ ਮੰਨ ਜਾਣਾ,ਭੁੱਲਦਾ ਨਈਂ,
ਗੁਫ਼ਤਗੂ ਓਹੋ ਸਦਾ ਹੈ,ਦਿਲ ਚ ਮੇਰੇ।

ਇਸ਼ਕ ਸਰਰਾ ਹੈ ਰੁਹਾਨੀ ਕਹਿਣ ਆਸਕ,
ਸਹੁੰ ਤੇਰੀ ਏਹੋ ਵਜ੍ਹਾ ਹੈ ਦਿਲ ਚ ਮੇਰੇ।

ਇਹ ਸਿਆਸਤ ਦਾ ਕਰਾਂਗੇ ਤਰਜੁਮਾ ਹੁਣ,
ਸੁਰਖ਼ ਰੰਗਿਆ ਵਲਵਲਾ ਹੈ ਦਿਲ ਚ ਮੇਰੇ।

ਮੇਜਰ ਸਿੰਘ ਰਾਜਗੜ੍ਹ

Previous articleਨਿਰਪੱਖ ਤੇ ਨਿਡਰ ਪੱਤਰਕਾਰਤਾ ਨੂੰ ਸਮਰਪਿਤ -ਮੇਜਰ “ਹੰਬੜਾਂ”
Next articleਤਿੜਕਦੇ ਰਿਸ਼ਤੇ