HOME ਬਾਵਾ ਨੇ ਗੁਰਜੀਤ ਸਿੰਘ ਔਜਲਾ ਨੂੰ “ਸੰਘਰਸ਼ ਦੇ 45 ਸਾਲ” ਪੁਸਤਕ ਭੇਂਟ...

ਬਾਵਾ ਨੇ ਗੁਰਜੀਤ ਸਿੰਘ ਔਜਲਾ ਨੂੰ “ਸੰਘਰਸ਼ ਦੇ 45 ਸਾਲ” ਪੁਸਤਕ ਭੇਂਟ ਕੀਤੀ

4

ਆਸ਼ੂ ਦੀ ਜਿੱਤ 2027 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦਾ ਮੁੱਢ ਬੰਨੇਗੀ- ਔਜਲਾ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.)– ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਗੁਰਜੀਤ ਸਿੰਘ ਔਜਲਾ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਕੋਆਰਡੀਨੇਟਰ ਏ.ਆਈ.ਸੀ.ਸੀ. ਦੇ ਗ੍ਰਹਿ ਰਾਜਗੁਰੂ ਨਗਰ ਆਏ ਅਤੇ ਭਾਰਤ ਭੂਸ਼ਣ ਆਸ਼ੂ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਵਿਚਾਰਾਂ ਹੋਈਆਂ। ਉਹਨਾਂ ਕਿਹਾ ਕਿ ਇਹ ਜਿੱਤ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦਾ ਮੁੱਢ ਬੰਨੇਗੀ। ਇਸ ਸਮੇਂ ਸ਼੍ਰੀ ਬਾਵਾ ਨੇ ਉਹਨਾਂ ਦਾ ਗ੍ਰਹਿ ਵਿਖੇ ਆਉਣ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਜੀਵਨ ਦੇ 45 ਸਾਲ ਦੇ ਸੰਘਰਸ਼ ਦੇ ਲਿਖੀ ਪੁਸਤਕ “ਸੰਘਰਸ਼ ਦੇ 45 ਸਾਲ” ਭੇਂਟ ਕੀਤੀ ਜਿਸ ਵਿੱਚ ਬਾਵਾ ਦੇ ਜੀਵਨ ਦੇ ਵੱਖ-ਵੱਖ ਪੱਖਾਂ ‘ਤੇ ਚਾਨਣਾ ਪਾਇਆ ਗਿਆ ਹੈ। ਬਾਵਾ ਨੇ ਸਿਆਸੀ, ਸਮਾਜਿਕ, ਸੱਭਿਆਚਾਰਿਕ ਅਤੇ ਧਾਰਮਿਕ ਖੇਤਰ ਵਿੱਚ ਵਿਸ਼ਵ ਵਿੱਚ ਪਹਿਚਾਣ ਬਣਾਈ ਹੈ। ਉਹਨਾਂ ਦੀ ਮਿਹਨਤ ਅਤੇ ਸਮਾਜਿਕ ਮਿਲਵਰਤਨ ਹੀ ਉਹਨਾਂ ਦੀ ਬਹੁਪੱਖੀ ਸ਼ਖਸ਼ੀਅਤ ਨੂੰ ਉਭਾਰਦਾ ਹੈ। ਇਸ ਸਮੇਂ ਯੂਥ ਨੇਤਾ ਕੋਆਰਡੀਨੇਟਰ ਅਮਰਿੰਦਰ ਜੱਸੋਵਾਲ, ਅਵਤਾਰ ਸਿੰਘ ਪ੍ਰਧਾਨ ਰਾਜਗੁਰੂ ਨਗਰ ਵੈਲਫੇਅਰ ਸੋਸਾਇਟੀ, ਗੁਰਦਿਆਲ ਸਿੰਘ ਮੁੱਖ ਸਰਪ੍ਰਸਤ ਅਤੇ ਗੁਰਚਰਨ ਸਿੰਘ ਰਿਟਾਇਰਡ ਡੀ.ਐਸ.ਪੀ. ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੀ ਡੀ ਗੋਇਨਕਾ ਸਕੂਲ ਦੇ ਵਿਦਿਆਰਥੀਆਂ ਨੇ ਮਨਾਇਆ ਪਿਤਾ ਦਿਵਸ
Next articleਰੋਸ਼ ਧਰਨਾ ਪ੍ਰਦਰਸ਼ਨ 18 ਜੂਨ ਨੂੰ ਕਰੇਗੀ ਬਸਪਾ –ਕਰੀਮਪੁਰੀ